ਜਯਾ ਬੱਚਨ ਨੂੰ ਪੱਛਮੀ ਬੰਗਾਲ ਤੋਂ ਰਾਜ ਸਭਾ ਭੇਜੇਗੀ ਤ੍ਰਿਣਮੂਲ ਕਾਂਗਰਸ

02/20/2018 10:02:15 AM

ਨਵੀਂ ਦਿੱਲੀ — ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਅਤੇ ਜਯਾ ਬੱਚਨ ਵਿਚਾਲੇ ਦੋਸਤੀ ਦੇ ਨਵੇਂ ਰਿਸ਼ਤੇ ਦੀ ਖਬਰ ਹੈ। 
ਸਮਾਜਵਾਦੀ ਪਾਰਟੀ ਦੀ ਨੇਤਾ ਜਯਾ ਬੱਚਨ ਦੇ ਜਲਦ ਹੀ ਟੀ. ਐੱਮ. ਸੀ.'ਚ ਸ਼ਾਮਲ ਹੋਣ ਦੇ ਕਿਆਸ ਲਾਏ ਜਾ ਰਹੇ ਹਨ। ਇਕ ਅਖਬਾਰ ਦੀ ਖਬਰ ਮੁਤਾਬਕ ਟੀ. ਐੱਮ. ਸੀ. ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਟੀ. ਐੱਮ. ਸੀ. ਜਯਾ ਬੱਚਨ ਨੂੰ ਪੱਛਮੀ ਬੰਗਾਲ ਤੋਂ ਰਾਜ ਸਭਾ 'ਚ ਭੇਜਣ ਲਈ ਨਾਮਜ਼ਦ ਕਰੇਗੀ। 
ਜਯਾ ਬੱਚਨ ਸਮਾਜਵਾਦੀ ਪਾਰਟੀ ਤੋਂ ਲਗਾਤਾਰ ਦੋ ਵਾਰ ਰਾਜ ਸਭਾ ਦੀ ਸੰਸਦੀ ਮੈਂਬਰ ਚੁਣੀ ਜਾ ਚੁੱਕੀ ਹੈ। ਉਨ੍ਹਾਂ ਦਾ ਮੌਜੂਦਾ ਕਾਰਜਕਾਲ ਦੋ ਅਪ੍ਰੈਲ ਨੂੰ ਖਤਮ ਹੋਣ ਜਾ ਰਿਹਾ ਹੈ। ਸੂਤਰਾਂ ਅਨੁਸਾਰ ਜਯਾ ਬੱਚਨ ਨੂੰ ਰਾਜ ਸਭਾ 'ਚ ਭੇਜਣ ਦੇ ਬਾਰੇ 'ਚ ਮਮਤਾ ਵਿਚਾਰ ਕਰ ਰਹੀ ਰਹੀ ਹੈ। 


Related News