ਗਣਤੰਤਰ ਦਿਵਸ ’ਤੇ TMC ਨੇਤਾਵਾਂ ਨੇ ਤਿਰੰਗੇ ਦੀ ਜਗ੍ਹਾ ਲਹਿਰਾਇਆ ਪਾਰਟੀ ਦਾ ਝੰਡਾ, ਸ਼ੁਭੇਂਦੂ ਅਧਿਕਾਰੀ ਨੇ ਕਿਹਾ ਕਿ ਸ਼ਰਮਨਾਕ

Thursday, Jan 27, 2022 - 01:33 PM (IST)

ਗਣਤੰਤਰ ਦਿਵਸ ’ਤੇ TMC ਨੇਤਾਵਾਂ ਨੇ ਤਿਰੰਗੇ ਦੀ ਜਗ੍ਹਾ ਲਹਿਰਾਇਆ ਪਾਰਟੀ ਦਾ ਝੰਡਾ, ਸ਼ੁਭੇਂਦੂ ਅਧਿਕਾਰੀ ਨੇ ਕਿਹਾ ਕਿ ਸ਼ਰਮਨਾਕ

ਨੈਸ਼ਨਲ ਡੈਸਕ- ਦੇਸ਼ ਦੇ 73ਵੇਂ ਗਣਤੰਤਰ ਦਿਵਸ ’ਤੇ ਜਿੱਥੇ ਦੇਸ਼ ਭਰ ’ਚ ਤਿਰੰਗਾ ਲਹਿਰਾਇਆ ਗਿਆ ਅਤ ਉਥੇ ਹੀ ਪੱਛਮੀ ਬੰਗਾਲ ’ਚ ਤ੍ਰਣਮੂਲ ਕਾਂਗਰਸ ਨੇਤਾਵਾਂ ਨੇ ਰਾਸ਼ਟਰੀ ਝੰਡੇ ਦਾ ਅਪਮਾਨ ਕੀਤਾ ਹੈ। ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਨੇ ਇਸ ਦੀ ਵੀਡੀਓ ਆਪਣੇ ਟਵਿਟਰ ਅਕਾਊਂਟ ’ਤੇ ਸ਼ੇਅਰ ਕੀਤਾ ਹੈ। 

 

ਵੀਡੀਓ ’ਚ ਦਿਖ ਰਿਹਾ ਹੈ ਕਿ ਪੁਰੂਲੀਆ ਦੇ ਰਘੁਨਾਥਪੁਰ ਦੇ ਸਾਬਕਾ ਵਿਧਾਇਕ ਪੂਰਨ ਚੰਦਰ ਬਾਉਰੀ ਅਤੇ ਹੋਰ ਨੇਤਾਵਾਂ ਦੀ ਮੌਜੂਦਗੀ ’ਚ ਤਿਰੰਗੇ ਦੀ ਜਗ੍ਹਾ ਟੀ.ਐੱਮ.ਸੀ. ਪਾਰਟੀ ਦਾ ਝੰਡਾ ਲਹਿਰਾਇਆ। ਇੰਨਾ ਹੀ ਨਹੀਂ ਉਥੇ ਮੌਜੂਦ ਲੋਕਾਂ ਨੇ ਰਾਸ਼ਟਰੀ ਗੀਤ ਦਾ ਵੀ ਅਪਮਾਨ ਕੀਤਾ। ਰਾਸ਼ਟਰੀ ਗੀਤ ਦੇ ਸਮੇਂ ਕੋਈ ਵੀ ਸਾਵਧਾਨ ਦੀ ਮੁਦਰਾ ’ਚ ਨਹੀਂ ਸੀ। ਸ਼ੁਭੇਂਦੂ ਅਧਿਕਾਰੀ ਨੇ ਵੀਡੀਓ ਸ਼ੇਅਰ ਕਰ ਲਿਖਿਆ ਕਿ ਸ਼ਰਮਨਾਕ ਨੇਤਾਵਾਂ ਦੀ ਮੌਜੂਦਗੀ ’ਚ ਰਾਸ਼ਟਰੀ ਤਿਰੰਗੇ ਅਤੇ ਰਾਸ਼ਟਰੀ ਗੀਤ ਦਾ ਅਪਮਾਨ ਕੀਤਾ ਗਿਆ ਹੈ।


author

Rakesh

Content Editor

Related News