ਤੀਸ ਹਜ਼ਾਰੀ ਵਿਵਾਦ : ਵਕੀਲਾਂ ਨੇ ਇਕ ਹਫਤੇ ਲਈ ਰੱਦ ਕੀਤੀ ਹੜਤਾਲ

Friday, Nov 08, 2019 - 09:03 PM (IST)

ਤੀਸ ਹਜ਼ਾਰੀ ਵਿਵਾਦ : ਵਕੀਲਾਂ ਨੇ ਇਕ ਹਫਤੇ ਲਈ ਰੱਦ ਕੀਤੀ ਹੜਤਾਲ

ਨਵੀਂ ਦਿੱਲੀ — ਤੀਸ ਹਜ਼ਾਰੀ ਅਦਾਲਤ ਪਰਿਸਰ 'ਚ ਹਿੰਸਕ ਝੜਪਾਂ ਤੋਂ ਬਾਅਦ ਪੁਲਸ ਅਤੇ ਵਕੀਲਾਂ ਵਿਚਾਲੇ ਕਈ ਦਿਨਾਂ ਤੋਂ ਜਾਰੀ ਵਿਵਾਦ ਸ਼ੁੱਕਰਵਾਰ ਨੂੰ ਖਤਮ ਹੋ ਗਿਆ ਅਤੇ ਬਾਰ ਕਾਊਂਸਲ ਆਫ ਇੰਡੀਆ ਨੇ ਅੰਦੋਲਨ ਨੂੰ ਇਕ ਹਫਤੇ ਲਈ ਮੁਅੱਤਲ ਕਰ ਦਿੱਤਾ। ਬਾਰ ਕਾਊਂਸਲ ਦੇ ਇਕ ਮੈਂਬਰ ਨੇ ਦੱਸਿਆ ਕਿ ਬਾਰ ਕਾਊਂਸਲ ਆਫ ਇੰਡੀਆ ਨੇ ਦਿੱਲੀ ਦੇ ਸਾਰੇ ਅਦਾਲਤਾਂ ਬਾਰੇ ਸੰਘ ਦੇ ਅਹੁਦੇਦਾਰਾਂ ਨਾਲ ਬੈਠ ਕੇ ਅੰਦੋਲਨ ਨੂੰ ਕੁਝ ਦਿਨਾਂ ਲਈ ਰੋਕਣ ਦਾ ਫੈਸਲਾ ਲਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਰਣਨੀਤੀ ਬਣਾਉਣ ਤੋਂ ਬਾਅਦ ਅੱਗੇ ਦਾ ਫੈਸਲਾ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਦੋ ਨਵੰਬਰ ਨੂੰ ਤੀਸ ਹਜ਼ਾਰੀ ਕੋਰਟ ਪਰਿਸਰ 'ਚ ਹੋਈ ਹਿੰਸਾ ਅਤੇ ਉਸ ਤੋਂ ਬਾਅਦ ਹੋਰ ਅਦਾਲਤਾਂ 'ਚ ਪੁਲਸ ਨਾਲ ਕੁੱਟ ਮਾਰ ਦੀਆਂ ਘਟਨਾਵਾਂ ਤੋਂ ਬਾਅਦ ਪੁਲਸ ਨੇ ਮੰਗਲਵਾਰ ਨੂੰ ਸਾਰਾ ਦਿਨ ਪ੍ਰਦਰਸ਼ਨ ਕੀਤਾ ਸੀ। ਵਕੀਲਾਂ ਦਾ ਸੰਘ ਸੋਮਵਾਰ ਤੋਂ ਅਦਾਲਤਾਂ ਦਾ ਬਾਈਕਾਟ ਕਰ ਰਿਹਾ ਸੀ।


author

Inder Prajapati

Content Editor

Related News