ਹੁਣ 2 ਘੰਟਿਆਂ ''ਚ ਹੀ ਤਿਰੂਪਤੀ ਮੰਦਰ ''ਚ ਦਰਸ਼ਨ, VIP ਕੋਟਾ ਵੀ ਬੰਦ
Tuesday, Nov 19, 2024 - 11:00 AM (IST)

ਨੈਸ਼ਨਲ ਡੈਸਕ- ਤਿਰੂਪਤੀ ਮੰਦਰ 'ਚ ਦਰਸ਼ਨ ਵਿਵਸਥਾ ਬਦਲੀ ਜਾ ਰਹੀ ਹੈ। ਸ਼ਰਧਾਲੂਆਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਤਿਰੂਮਾਲਾ ਤਿਰੂਪਤੀ ਦੇਵਸਥਾਨਮ ਬੋਰਡ ਨੇ ਫ਼ੈਸਲਾ ਕੀਤਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਬੇਹੱਦ ਆਧੁਨਿਕ ਤਕਨੀਕ ਦੀ ਮਦਦ ਨਾਲ ਨਵੀਂ ਦਰਸ਼ਨ ਵਿਵਸਥਾ ਬਣਾਈ ਜਾਵੇਗੀ। ਇਸ ਰਾਹੀਂ ਸ਼ਰਧਾਲੂਆਂ ਨੂੰ ਸਿਰਫ਼ 2 ਘੰਟਿਆਂ 'ਚ ਭਗਵਾਨ ਵੈਂਕਟੇਸ਼ਵਰ ਦੇ ਦਰਸ਼ਨ ਕਰਵਾਏ ਜਾਣਗੇ। ਅਜੇ ਦਰਸ਼ਨ 'ਚ 20 ਤੋਂ 30 ਘੰਟੇ ਲੱਗ ਜਾਂਦੇ ਹਨ, ਕਿਉਂਕਿ ਹਰ ਦਿਨ ਇਕ ਲੱਖ ਤੱਕ ਸ਼ਰਧਾਲੂ ਪਹੁੰਚਦੇ ਹਨ।
ਇਹ ਵੀ ਪੜ੍ਹੋ : 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਕਰੋ ਇਹ ਛੋਟਾ ਜਿਹਾ ਕੰਮ
ਸਤੰਬਰ 'ਚ ਆਂਧਰਾ ਪ੍ਰਦੇਸ਼ ਦੇ ਤਿਰੂਮਾਲਾ ਸਥਿਤ ਤਿਰੂਪਤੀ ਮੰਦਰ ਦੇ ਲੱਡੂ ਪ੍ਰਸਾਦਮ 'ਚ ਮਿਲਾਵਟੀ ਘਿਓ ਦਾ ਮਾਮਲਾ ਸਾਹਮਣੇ ਆਉਣ 'ਤੇ ਕਾਫ਼ੀ ਵਿਵਾਦ ਹੋਇਆ ਸੀ। ਇਸ ਤੋਂ ਬਾਅਦ ਟੀਟੀਡੀ ਨੇ ਪ੍ਰਸਾਦਮ ਦੀ ਵਿਵਸਥਾ ਬਦਲੀ ਸੀ। ਉਸ ਤੋਂ ਬਾਅਦ ਬੋਰਡ ਦੀ ਪਹਿਲੀ ਬੈਠਕ ਹੁਣ ਹੋਈ ਹੈ। ਬੋਰਡ ਦੇ ਮੈਂਬਰ ਜੈ ਸ਼ਯਾਮਲਾ ਰਾਵ ਨੇ ਦੱਸਿਆ ਕਿ ਸਪੈਸ਼ਲ ਐਂਟਰੀ ਦਰਸ਼ਨ ਦਾ ਕੋਟਾ ਖ਼ਤਮ ਕੀਤਾ ਜਾਵੇਗਾ। ਵੀਆਈਪੀ ਦਰਸ਼ਨ ਨੂੰ ਲੈ ਕੇ ਵਿਵਾਦ ਬਣਿਆ ਰਹਿੰਦਾ ਹੈ, ਬੋਰਡ ਨਹੀਂ ਚਾਹੁੰਦਾ ਕਿ ਅੱਗੇ ਇਸ 'ਤੇ ਸਵਾਲ ਖੜ੍ਹੇ ਹੋਣ। ਤਿਰੂਪਤੀ ਦੇ ਸਥਾਨਕ ਨਾਗਰਿਕਾਂ ਲਈ ਹਰ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਦਰਸ਼ਨ ਦੀ ਵਿਸ਼ੇਸ਼ ਵਿਵਸਥਾ ਰਹੇਗੀ। ਇਸ ਤੋਂ ਇਲਾਵਾ ਮੰਦਰ ਕੰਪਲੈਕਸ 'ਚ ਹੁਣ ਨੇਤਾ ਰਾਜਨੀਤਕ ਬਿਆਨ ਨਹੀਂ ਦੇ ਸਕਣਗੇ। ਅਜਿਹਾ ਕਰਨ 'ਤੇ ਬੋਰਡ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਦੇਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8