ਦਫਤਰ ਦੀ ਥਕਾਵਟ 15 ਮਿੰਟ ’ਚ ਕਰੋ ਦੂਰ ਸ਼ਵ ਆਸਣ ਨਾਲ

02/27/2020 7:11:51 PM

ਨਵੀਂ ਦਿੱਲੀ (ਇੰਟ.)-ਦਿਨ ਭਰ ਦੀ ਥਕਾਵਟ ਦੂਰ ਕਰਨ ਲਈ ਅਸੀਂ ਅਜਿਹਾ ਕੀ ਕਰੀਏ ਕਿ ਤੁਰੰਤ ਮਾਨਸਿਕ ਅਤੇ ਸਰੀਰਕ ਥਕਾਵਟ ਤੋਂ ਮੁਕਤੀ ਮਿਲ ਸਕੇ। ਇਸ ਸਵਾਲ ਦੇ ਜਵਾਬ ’ਚ ਹੈਲਥ ਅਤੇ ਫਿਟਨੈੱਸ ਮਾਹਿਰ ਦਾ ਕਹਿਣਾ ਹੈ ਕਿ ਸ਼ਵ ਆਸਣ ਕਰੋ। ਸਭ ਤੋਂ ਸੌਖਾ ਅਤੇ ਬੇਹੱਦ ਅਸਰਦਾਰ ਹੈ ਸ਼ਵ ਆਸਣ ਯੋਗ।

ਮਾਨਸਿਕ ਤਣਾਅ ਤੋਂ ਮੁਕਤੀ ਦਿਵਾਏ
ਮਾਹਿਰ ਦਾ ਕਹਿਣਾ ਹੈ ਕਿ ਅੱਜ ਲਗਭਗ ਸਾਰੇ ਲੋਕ ਪ੍ਰੈਸ਼ਰ ਵਾਲੀ ਜ਼ਿੰਦਗੀ ਜੀਅ ਰਹੇ ਹਨ ਅਤੇ ਮੰਨ ਚੁੱਕੇ ਹਨ ਕਿ ਅਸਲੀ ਜ਼ਿੰਦਗੀ ਇਹੋ ਹੈ ਅਤੇ ਸੁਪਨਿਆਂ ਨੂੰ ਜਿਊਣ ਦੀ ਇੱਛਾ ’ਚ ਜ਼ਿੰਦਗੀ ਜਿਊਣਾ ਭੁੱਲ ਰਹੇ ਹਨ। ਇਥੋਂ ਸਾਡੇ ਜੀਵਨ ’ਚ ਮਾਨਸਿਕ ਤਣਾਅ ਹਾਵੀ ਹੋਣ ਲੱਗਦਾ ਹੈ।

ਵੱਧ ਤੋਂ ਵੱਧ ਪ੍ਰਾਪਤ ਕਰਨ ਲਈ ਅਟਕਿਆ ਰਹਿੰਦੈ ਸਾਡਾ ਦਿਮਾਗ
ਸਾਡਾ ਦਿਮਾਗ ਹਰ ਸਮੇਂ ਵੱਧ ਤੋਂ ਵੱਧ ਪ੍ਰਾਪਤ ਕਰਨ ਲਈ ਅਟਕਿਆ ਰਹਿੰਦਾ ਹੈ। ਅਸੀਂ ਹਰ ਗੈਜ਼ੇਟਸ ’ਚ ਉਲਝੇ ਰਹਿੰਦੇ ਹਾਂ। ਘਰ ਦੀਆਂ ਲੋੜਾਂ ਤੋਂ ਲੈ ਕੇ ਦਫਤਰ ਦੇ ਕੰਮ ਤੱਕ ਸਭ ਕੁਝ ਟੈਕਨਾਲੋਜੀ ’ਤੇ ਨਿਰਭਰ ਹੋ ਗਿਆ ਹੈ। ਕਿਸੇ ਵੀ ਚੀਜ਼ ਦੀ ਵਰਤੋਂ ਜੇਕਰ ਜ਼ਿਆਦਾ ਕਰਦੇ ਹਾਂ ਤਾਂ ਉਸ ਦੇ ਨਾਂਹ-ਪੱਖੀ ਪ੍ਰਭਾਵ ਵੀ ਦੇਖਣ ਨੂੰ ਮਿਲਦੇ ਹਨ। ਇਹੋ ਕਾਰਣ ਹੈ ਕਿ ਅੱਜ ਗੈਜ਼ੇਟਸ ਅਤੇ ਟੈਕਨਾਲੋਜੀ ਸਾਨੂੰ ਮਾਨਸਿਕ ਰੂਪ ਨਾਲ ਬੀਮਾਰ ਬਣਾ ਰਹੇ ਹਨ।

ਫੋਕਸ ਦੀ ਕਮੀ ਨੂੰ ਦੂਰ ਕਰੋ
ਮਾਹਿਰ ਮੁਤਾਬਕ ਸਿਟਿੰਗ ਅਤੇ ਕੰਪਿਊਟਰ ਬੇਸਡ ਕੰਮ ਕਾਰਣ ਸਾਨੂੰ ਮੈਂਟਲ ਰੈਸਟ ਨਹੀਂ ਮਿਲਦੀ। ਇਹੀ ਕਾਰਣ ਹੈ ਕਿ ਅਸੀਂ ਦੁਚਿੱਤੀ ਵਿਚ ਰਹਿੰਦੇ ਹਨ, ਕਿਸੇ ਵੀ ਇਕ ਕੰਮ ’ਤੇ ਫੋਕਸ ਨਹੀਂ ਰਹਿ ਸਕਦਾ। ਇਨ੍ਹਾਂ ਸਾਰੇ ਤਰ੍ਹਾਂ ਦੀਆਂ ਮੁਸ਼ਕਲਾਂ ਤੋਂ ਛੁਟਕਾਰਾ ਦਿਵਾਉਣ ’ਚ ਸ਼ਵ ਆਸਣ ਬਹੁਤ ਜ਼ਿਆਦਾ ਮਦਦਗਾਰ ਹੈ।

ਜ਼ਿੰਦਗੀ ’ਚ ਬੈਲੰਸ ਵਧਾਉਂਦੈ
ਮਾਨਸਿਕ ਤੌਰ ’ਤੇ ਥੱਕੇ ਅਤੇ ਬੇਚੈਨ ਰਹਿਣ ਕਾਰਣ ਅਸੀਂ ਆਪਣੀ ਜ਼ਿੰਦਗੀ ਨੂੰ ਬੈਲੰਸ ਨਹੀਂ ਕਰ ਸਕਦੇ ਪਰ ਜ਼ਿੰਦਗੀ ਨੂੰ ਬੈਲੰਸ ਕਰਨਾ ਜ਼ਰੂਰੀ ਹੈ ਤਾਂ ਜੋ ਸਟ੍ਰੈੱਸ ਤੋਂ ਬਚੇ ਰਹੀਏ। ਇਸ ਵਿਚ ਸ਼ਵ ਆਸਣ ਸਾਡੇ ਸਰੀਰ ਲਈ ਬਹੁਤ ਲਾਭਕਾਰੀ ਸਾਬਿਤ ਹੋ ਸਕਦਾ ਹੈ।

ਕੁਦਰਤੀ ਯੋਗ ਹੈ ਸ਼ਵ ਆਸਣ
ਮੈਂਟਲ, ਫਿਜ਼ੀਕਲ ਅਤੇ ਇਮੋਸ਼ਨਲ ਲੈਵਲ ’ਤੇ ਬੈਲੰਸ ਲਈ ਯੋਗ ਬਹੁਤ ਆਸਾਨ ਅਤੇ ਇਫੈਕਟਿਵ ਤਰੀਕਾ ਹੈ। ਖਾਸ ਤੌਰ ’ਤੇ ਸ਼ਵ ਆਸਣ। ਸ਼ਵ ਆਸਣ ਪੈਦਾ ਹੀ ਇਸ ਲਈ ਹੋਇਆ ਤਾਂ ਜੋ ਸਾਨੂੰ ਆਰਾਮ ਮਿਲ ਸਕੇ। ਕੁਦਰਤੀ ਤੌਰ ’ਤੇ ਅਸੀਂ ਸੌਂਦੇ ਹੋਏ ਵੀ ਇਸ ਅਵਸਥਾ ’ਚ ਹੀ ਹੁੰਦੇ ਹਾਂ।

ਸਰੀਰ ਨੂੰ ਮਿਲੇ ਆਰਾਮ
ਸਰੀਰ ਨੂੰ ਆਰਾਮ ਦੇਣ ਲਈ ਸ਼ਵ ਆਸਣ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਇਕ ਆਟੋਸੁਜੈਸ਼ਨ ਪ੍ਰੋਸੈੱਸ ਹੈ, ਜਦੋਂ ਅਸੀਂ ਆਪਣੇ-ਆਪ ਨੂੰ ਨਿਰਦੇਸ਼ ਦਿੰਦੇ ਹਾਂ ਕਿ ਅਸੀਂ ਸ਼ਾਂਤ ਹੋਣਾ ਹੈ। ਆਟੋਸੁਜੈਸ਼ਨ ਇਕ ਪਾਵਰਫੁੱਲ ਪ੍ਰੋਸੈੱਸ ਹੈ, ਜੋ ਬਿਲਕੁਲ ਮੈਡੀਟੇਸ਼ਨ ਵਾਂਗ ਕੰਮ ਕਰਦਾ ਹੈ।

ਸ਼ਵ ਆਸਣ ਕਰਨ ਦਾ ਤਰੀਕਾ
ਸ਼ਵ ਆਸਣ ਕਰਨ ਲਈ ਤੁਸੀਂ ਕਿਸੇ ਸ਼ਾਂਤ ਥਾਂ ’ਤੇ ਪਿੱਠ ਦੇ ਭਾਰ ਸਿੱਧੇ ਲੇਟ ਜਾਓ। ਇਸ ਦੌਰਾਨ ਤੁਹਾਡੇ ਪੈਰਾਂ ਅਤੇ ਹੱਥਾਂ ਨੂੰ ਸਰੀਰ ਤੋਂ ਓਨੀ ਦੂਰੀ ’ਤੇ ਰੱਖੋ, ਜਿੰਨੀ ਦੂਰੀ ’ਤੇ ਤੁਸੀਂ ਆਰਾਮ ਮਹਿਸੂਸ ਕਰੋ। ਤੁਹਾਡੇ ਹੱਥ ਅਾਸਮਾਨ ਵੱਲ ਖੁੱਲ੍ਹੇ ਹੋਣ ਅਤੇ ਅੱਖਾਂ ਬੰਦ ਹੋਣੀਆਂ ਚਾਹੀਦੀਆਂ ਹਨ। ਆਪਣੇ ਸਾਹ ਨੂੰ ਆਰਾਮ ਨਾਲ ਚੱਲਣ ਦਿਓ। ਪੂਰਾ ਧਿਆਨ ਸਾਹ ’ਤੇ ਹੋਣਾ ਚਾਹੀਦਾ ਹੈ। ਮਾਹਿਰ ਮੁਤਾਬਕ ਇਸ ਨੂੰ ਰੋਜ਼ਾਨਾ 10 ਤੋਂ 15 ਮਿੰਟ ਤੱਕ ਕਰ ਸਕਦੇ ਹੋ।


Karan Kumar

Content Editor

Related News