ਪਾਕਿ 'ਚ ਵੜ੍ਹ ਕੇ ਹਮਲਾ ਕਰਨ ਦਾ ਸਮਾਂ ਆ ਗਿਆ ਹੈ : ਉਧਵ

02/15/2019 11:23:53 PM

ਮੁੰਬਈ— ਸ਼ਿਵ ਸੈਨਾ ਮੁਖੀ ਉਧਵ ਠਾਕਰੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਨੇ ਦਿਖਾ ਦਿੱਤਾ ਹੈ ਕਿ ਹੁਣ ਪਾਕਿਸਤਾਨ 'ਚ ਵੜ੍ਹ ਕੇ ਹਮਲਾ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਖੁਫੀਆ ਤੰਤਰ ਦੀ ਨਾਕਾਮੀ ਕਾਰਨ ਇਹ ਅੱਤਵਾਦੀ ਹਮਲਾ ਹੋਇਆ ਹੈ ਤਾਂ ਜਿਨ੍ਹਾਂ ਕੋਲ ਇਸ ਦਾ ਚਾਰਜ ਹੈ, ਉਨ੍ਹਾਂ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ 2016 'ਚ ਕੀਤੇ ਗਏ ਸਰਜੀਕਲ ਸਟ੍ਰਾਈਕ ਤੋਂ ਬਾਅਦ ਹੁਣ ਸਮਾਂ ਪਾਕਿਸਤਾਨ 'ਚ ਵੜ੍ਹ ਕੇ ਸਟਰਾਈਕ ਕਰਨ ਦਾ ਹੈ। ਠਾਕਰੇ ਨੇ ਕਿਹਾ, 'ਗਠਜੋੜ ਦੇ ਮੁੱਦੇ 'ਤੇ ਬਣੇ ਰਹਿਣਗੇ, ਚੋਣ ਹੁੰਦੇ ਰਹਿਣਗੇ। ਪਰ ਪਾਕਿਸਤਾਨ ਨੂੰ ਛੱਡਣਾ ਨਹੀਂ ਚਾਹੀਦਾ ਹੈ। ਉਸ ਨੂੰ ਮੁੰਹ ਤੋੜ ਜਵਾਬ ਦੇਣਾ ਚਾਹੀਦਾ ਹੈ।'
ਸ਼ਿਵ ਸੈਨਾ-ਭਾਜਪਾ ਗਠਜੋੜ ਬਾਰੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਵੀਰਵਾਰ ਨੂੰ ਉਨ੍ਹਾਂ ਦੀ ਗੱਲਬਾਤ ਬਾਰੇ ਸਵਾਲ ਪੁੱਛਿਆ ਗਿਆ ਸੀ। ਉਨ੍ਹਾਂ ਕਿਹਾ, 'ਆਪਣੇ ਪਾਕਿਸਤਾਨ ਅਧਿਕਾਰਤ ਕਸ਼ਮੀਰ 'ਚ ਸਰਜੀਕਲ ਸਟ੍ਰਾਈਕ ਕੀਤਾ ਸੀ। ਹੁਣ ਪਾਕਿਸਤਾਨ ਦੇ ਅੰਦਰ ਸਟ੍ਰਾਈਕ ਦਾ ਸਮਾਂ ਆ ਗਿਆ ਹੈ। ਪੂਰ ਦੇਸ਼ ਇਸ ਮੁੱਦੇ 'ਤੇ ਸਰਕਾਰ ਦੇ ਨਾਲ ਹੈ।


Inder Prajapati

Content Editor

Related News