ਭਾਰਤ ''ਚ ਫਿਰ ਸ਼ੁਰੂ ਹੋਵੇਗਾ TikTok! ਵੈੱਬਸਾਈਟ ਹੋਈ Active...
Friday, Aug 22, 2025 - 08:14 PM (IST)

ਗੈਜੇਟ ਡੈਸਕ- TikTok ਦੀ ਭਾਰਤ 'ਚ ਵਾਪਸੀ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਅਜੇ ਕੁਝ ਪੱਕਾ ਨਹੀਂ ਹੈ ਪਰ ਜੋ ਲੋਕ TikTok ਨੂੰ ਪਸੰਦ ਕਰਦੇ ਹਨ ਉਨ੍ਹਾਂ ਲਈ ਕੁਝ ਚੰਗੀਆਂ ਖਬਰਾਂ ਜ਼ਰੂਰ ਸਾਹਮਣੇ ਆਈਆਂ ਹਨ।
TikTok ਦੀ ਵੈੱਬਸਾਈਟ ਹੋਈ ਐਕਟਿਵ
ਹਾਲ ਹੀ 'ਚ ਕੁਝ ਲੋਕਾਂ ਨੇ ਦੇਖਿਆ ਕਿ TikTok ਦੀ ਵੈੱਬਸਾਈਟ (ਮੋਬਾਇਲ ਅਤੇ ਲੈਪਟਾਪ 'ਤੇ) ਮੁੜ ਕੰਮ ਕਰ ਰਹੀ ਹੈ। ਹਾਲਾਂਕਿ, ਕੁਝ ਲੋਕ ਅਜੇ ਵੀ ਇਸਨੂੰ ਨਹੀਂ ਖੋਲ੍ਹ ਪਾ ਰਹੇ ਹਨ, ਜਿਸ ਤੋਂ ਲਗਦਾ ਹੈ ਕਿ ਸ਼ਾਇਦ ਵੈੱਬਸਾਈਟ ਕੁਝ ਚੁਣੇ ਹੋਏ ਲੋਕਾਂ ਲਈ ਜਾਂ ਟੈਸਟਿੰਗ ਲਈ ਖੋਲ੍ਹੀ ਗਈ ਹੈ ਪਰ TikTok ਦੀ ਐਪ ਅਜੇ ਵੀ ਗੂਗਲ ਪਲੇਅ ਸਟੋਰ ਜਾਂ ਐਪਲ ਐਪ ਸਟੋਰ 'ਤੇ ਉਪਲੱਬਧ ਨਹੀਂ ਹੈ।
ਇਸ ਲਈ ਸਿਰਫ ਵੈੱਬਸਾਈਟ ਦਾ ਦਿਸਣਾ ਇਹ ਨਹੀਂ ਕਹਿ ਸਕਦਾ ਕਿ TikTok ਪੂਰੀ ਤਰ੍ਹਾਂ ਵਾਪਸ ਆ ਗਿਆ ਹੈ।
ਭਾਰਤ-ਚੀਨ ਦੇ ਰਿਸ਼ਤਿਆਂ 'ਚ ਸੁਧਾਰ?
TikTok ਦੀ ਵਾਪਸੀ ਦੀ ਚਰਚਾ ਇਸ ਲਈ ਵੀ ਹੋ ਰਹੀ ਹੈ ਕਿਉਂਕਿ ਹਾਲ ਹੀ 'ਚ ਭਾਰਤ ਅਤੇ ਚੀਨ ਵਿਚਾਲੇ ਰਿਸ਼ਤੇ ਥੋੜ੍ਹੇ ਬਿਹਤਰ ਹੁੰਦੇ ਦਿਸ ਰਹੇ ਹਨ।
ਸਰਕਾਰ ਵੱਲੋਂ ਅਜੇ ਤਕ ਕੋਈ ਅਧਿਕਾਰੀਤ ਬਿਆਨ ਨਹੀਂ
ਹਾਲਾਂਕਿ, TikTok ਦੀ ਵੈੱਬਸਾਈਟ ਦਿਸ ਰਹੀ ਹੈ ਪਰ ਭਾਰਤ ਸਰਕਾਰ ਨੇ ਅਜੇ ਤਕ ਇਸਦੀ ਵਾਪਸੀ ਨੂੰ ਮਨਜ਼ੂਰੀ ਨਹੀਂ ਦਿੱਤੀ ਅਤੇ ਕੰਪਨੀ ਵੱਲੋਂ ਵੀ ਕੋਈ ਐਲਾਨ ਨਹੀਂ ਕੀਤਾ ਗਿਆ। ਇਸਦਾ ਮਤਲਬ ਹੈ ਕਿ TikTok ਅਜੇ ਵੀ ਭਾਰਤ 'ਚ ਅਧਿਕਾਰਤ ਰੂਪ ਨਾਲ ਬੈਨ ਹੈ ਅੇਤ ਉਹ ਬਿਨਾਂ ਸਰਕਾਰ ਦੀ ਮਨਜ਼ੂਰੀ ਦੇ ਕੰਮ ਨਹੀਂ ਕਰ ਸਕਦਾ ਹੈ।