TikTok ਦੀ ਹੋ ਸਕਦੀ ਹੈ ਵਾਪਸੀ! ਭਾਰਤ ’ਚ ਡਾਟਾ ਸੈਂਟਰ ਬਣਾਉਣ ਲਈ ਤਿਆਰ

07/30/2020 11:30:06 AM

ਗੈਜੇਟ ਡੈਸਕ– ਭਾਰਤ ’ਚ ਟਿਕਟੌਕ ’ਤੇ ਬੈਨ ਲਗਾਏ ਜਾਣ ਤੋਂ ਬਾਅਦ ByteDance ਨੇ ਸਰਕਾਰ ਨੂੰ ਕਿਹਾ ਹੈ ਕਿ ਉਹ ਭਾਰਤੀ ਯੂਜ਼ਰਸ ਦਾ ਡਾਟਾ ਭਾਰਤ ’ਚ ਸਟੋਰ ਕਰਨ ਲਈ ਤਿਆਰ ਹੈ। ਇਸ ਦੇ ਨਾਲ ਹੀ ByteDance ਨੇ ਯੂਜ਼ਰਸ ਦਾ ਡਾਟਾ ਚੋਰੀ ਕਰਨ ਅਤੇ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ’ਤੇ ਖਤਰੇ ਵਰਗੇ ਸਾਰੇ ਦੋਸ਼ਾਂ ਦਾ ਵੀ ਖੰਡਨ ਕੀਤਾ ਹੈ। 

ਦੱਸ ਦੇਈਏ ਕਿ ਚੀਨ ਨਾਲ ਸਰਹੱਦ ’ਤੇ ਚੱਲ ਰਹੇ ਤਣਾਅ ਦੇ ਚਲਦੇ ਕੇਂਦਰ ਸਰਕਾਰ ਨੇ ਬੀਤੀ 29 ਜੂਨ ਨੂੰ 59 ਚੀਨੀ ਐਪਸ ’ਤੇ ਬੈਨ ਲਗਾ ਦਿੱਤਾ ਸੀ ਜਿਸ ਵਿਚ ਟਿਕਟੌਕ ਤੋਂ ਇਲਾਵਾ Shein, UC Browser, BeautyPlus ਅਤੇ  TikTok Lite, Helo Lite, SHAREit Lite, BIGO Lite, and VFY Lite ਵਰਗੇ ਐਪਸ ਸ਼ਾਮਲ ਸਨ। ਕੇਂਦਰ ਸਰਕਾਰ ਨੇ ਇਨ੍ਹਾਂ ਐਪਸ ਨੂੰ ਦੇਸ਼ ਦੀ ਪ੍ਰਭੂਸੱਤਾ, ਅਖੰਡਤਾ ਅਤੇ ਸੁਰੱਖਿਆ ਲਈ ਖਤਰਾ ਦੱਸਿਆ ਸੀ। 

PunjabKesari

ਕੇਂਦਰੀ ਸੂਚਨਾ ਅਤੇ ਤਕਨੀਕੀ ਮੰਤਰਾਲੇ ਦੇ 70 ਸਵਾਲਾ ਦਾ ਵਿਸਤਾਰ ਨਾਲ ਜਵਾਬ ਦਿੰਦੇ ਹੋਏ ਟਿਕਟੌਕ ਨੇ ਕਿਹਾ ਕਿ ਉਹ ਸਥਾਨਕ ਡਾਟਾ ਕਾਨੂੰਨ ਅਤੇ ਪ੍ਰਾਈਵੇਸੀ ਨਿਯਮਾਂ ਦਾ ਪਾਲਨ ਕਰਨ ਲਈ ਵਚਨਬੱਧ ਹੈ। ਐਪਸ ’ਤੇ ਬੈਨ ਤੋਂ ਬਾਅਦ ਕੇਂਦਰ ਸਰਕਾਰ ਨੇ ਇਨ੍ਹਾਂ ਚੀਨੀ ਕੰਪਨੀਆਂ ਤੋਂ ਡਾਟਾ ਮੈਨੇਜਮੈਂਟ ਪ੍ਰੈਕਟਿਸ, ਸੁਰੱਖਿਆ ਫੀਚਰਜ਼, ਡਾਟਾ ਕਲੈਕਸ਼ਨ ਅਤੇ ਪ੍ਰੋਸੈਸਿੰਗ ਪਾਲਿਸੀ ਨੂੰ ਲੈ ਕੇ ਵੇਰਵਾ ਮੰਗਿਆ ਸੀ। 

ਟਾਈਮਸ ਆਫ ਇੰਡੀਆ ਦੀ ਰਿਪੋਰਟ ਮੁਤਾਬਕ, ਟਿਕਟੌਕ ਕੇਂਦਰ ਸਰਕਾਰ ਦੁਆਰਾ ਮੰਗੇ ਗਏ ਸਵਾਲਾਂ ਦੇ ਜਵਾਬ ਸੌਂਪ ਚੁੱਕਾ ਹੈ। ਇਸ ਦੇ ਨਾਲ ਹੀ ਟਿਕਟਾਕ ਫਿਲਹਾਲ ਸੰਬੰਧਤ ਏਜੰਸੀਆਂ ਨਾਲ ਲਗਾਤਾਰ ਸੰਪਰਕ ’ਚ ਹੈ ਤਾਂ ਜੋ ਉਹ ਆਪਣੀਆਂ ਚਿੰਤਾਵਾਂ ਬਾਰੇ ਸਪੱਸ਼ਟੀਕਰਣ ਪ੍ਰਦਾਨ ਕਰ ਸਕੇ।

PunjabKesari

ਟਿਕਟੌਕ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਐਪ ਯੂਜ਼ਰਸ ਦੀ ਪ੍ਰਾਈਵੇਸੀ ਦੇ ਨਾਲ ਸਕਿਓਰਿਟੀ ਲਈ ਸਾਰੇ ਸਥਾਨਕ ਕਾਨੂੰਨਾਂ ਦਾ ਪਾਲਨ ਕਰਨ ਲਈ ਵਚਨਬੱਧ ਹੈ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਟਿਕਟੌਕ ਭਾਰਤ ’ਚ ਡਾਟਾ ਸੈਂਟਰ ਸਥਾਪਿਤ ਕਰਨ ਲਈ ਵੀ ਤਿਆਰ ਹੈ। ਦੱਸ ਦੇਈਏ ਕਿ ਟਿਕਟੌਕ ਫਿਲਹਾਲ ਭਾਰਤੀ ਯੂਜ਼ਰਸ ਦਾ ਡਾਟਾ ਸਿੰਗਾਪੁਰ ਅਤੇ ਅਮਰੀਕਾ ’ਚ ਥਰਡ ਪਾਰਟੀ ਸਰਵਰ ’ਚ ਸਟੋਰ ਕਰਦਾ ਹੈ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਟਿਕਟੌਕ ਭਾਰਤ ’ਚ ਗਲੋਬਲ ਇੰਜੀਨੀਅਰਿੰਗ ਸੈਂਸਰ ਬਣਾਉਣ ’ਤੇ ਵੀ ਵਿਚਾਰ ਕਰ ਰਿਹਾ ਹੈ। 


Rakesh

Content Editor

Related News