ਟਿਕ ਟਾਕ ਸਟਾਰ ਨੂੰ ਉੱਲੂ ਨਾਲ ਵੀਡੀਓ ਬਣਾਉਣੀ ਪਈ ਮਹਿੰਗੀ, ਲੱਗਾ 25 ਹਜ਼ਾਰ ਜ਼ੁਰਮਾਨਾ

02/15/2020 10:31:28 AM

ਸੂਰਤ— ਗੁਜਰਾਤ ਦੇ ਸੂਰਤ ਦੀ ਟਿਕ-ਸਟਾਰ ਕੀਰਤੀ ਪਟੇਲ 'ਤੇ ਜੰਗਲਾਤ ਵਿਭਾਗ ਨੇ 25 ਹਜ਼ਾਰ ਦਾ ਜ਼ੁਰਮਾਨਾ ਲਗਾਇਆ ਹੈ। ਕੀਰਤੀ ਨੇ ਇਕ ਉੱਲੂ ਨੂੰ ਪੜ ਕੇ ਟਿਕ-ਟਾਕ 'ਤੇ ਵੀਡੀਓ ਪਾਇਆ ਸੀ, ਜੋ ਕਾਫ਼ੀ ਵਾਇਰਲ ਹੋਇਆ ਸੀ। ਹਾਲਾਂਕਿ ਉਨ੍ਹਾਂ ਦੇ ਇਸ ਵਾਇਰਲ ਵੀਡੀਓ ਦੀ ਚਾਰੇ ਪਾਸੇ ਆਲੋਚਨਾ ਹੋਈ ਅਤੇ ਜੰਗਲਾਤ ਵਿਭਾਗ ਨੇ ਜਾਂਚ ਸ਼ੁਰੂ ਕੀਤੀ ਸੀ। ਵਾਈਲਡਲਾਈਫ ਐਂਡ ਨੇਚਰ ਵੈਲਫੇਅਰ ਟਰੱਸਟ ਨੇ ਜੰਗਲਾਤ ਵਿਭਾਗ ਦੇ ਪ੍ਰਧਾਨ ਮੁੱਖ ਜੰਗਲਾਤ ਰੱਖਿਅਕ (ਪੀ.ਸੀ.ਸੀ.ਐੱਫ.) ਤੋਂ ਇਸ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ। ਟਰੱਸਟ ਦਾ ਕਹਿਣਾ ਸੀ ਕਿ ਕੀਰਤੀ ਨੇ ਉੱਲੂ ਨੂੰ ਜਿਸ ਤਰ੍ਹਾਂ ਨਾਲ ਫੜ ਕੇ ਵੀਡੀਓ ਬਣਾਇਆ, ਉਹ ਵਾਈਲਡਲਾਈਫ ਪ੍ਰੋਟੈਕਸ਼ਨ ਐਕਟ, 1972 ਦੀਆਂ ਕਈ ਧਾਰਾਵਾਂ ਦੀ ਉਲੰਘਣਾ ਹੈ। ਸ਼ਿਕਾਇਤ 'ਤੇ ਪੀ.ਸੀ.ਸੀ.ਐੱਫ. ਨੇ ਮਾਮਲੇ ਦੀ ਜਾਂਚ ਕਰਵਾਈ ਅਤੇ ਸ਼ੁੱਕਰਵਾਰ ਨੂੰ ਕੀਰਤੀ 'ਤੇ 25 ਹਜ਼ਾਰ ਦਾ ਜ਼ੁਰਮਾਨਾ ਲਗਾਇਆ।

ਜੰਗਲਾਤ ਵਿਭਾਗ ਨੇ ਉੱਲੂ ਨੂੰ ਫੜ ਕੇ ਕੀਰਤੀ ਨੂੰ ਦੇਣ ਵਾਲੇ ਕਰਮਚਾਰੀ 'ਤੇ ਵੀ 10 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਕੀਰਤੀ ਨੇ ਜ਼ੁਰਮਾਨਾ ਭਰ ਦਿੱਤਾ ਅਤੇ ਇਸ ਤੋਂ ਬਾਅਦ ਜ਼ੁਰਮਾਨੇ ਦੀ ਰਸੀਦ ਨਾਲ ਵੀ ਇਕ ਵੀਡੀਓ ਸ਼ੇਅਰ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹਾ ਕੋਈ ਕੰਮ ਨਾ ਕਰਨ। ਦੱਸਣਯੋਗ ਹੈ ਕਿ ਉੱਲੂ ਨੂੰ ਫੜਨਾ ਵਾਈਲਡਲਾਈਫ ਪ੍ਰੋਟੈਕਸ਼ਨ ਐਕਟ ਦੇ ਅਧੀਨ ਅਪਰਾਧ ਹੈ। ਮੌਜੂਦਾ ਸਮੇਂ 'ਚ ਇਹ ਗੁਜਰਾਤ ਸਰਕਾਰ ਵਲੋਂ ਸੁਰੱਖਿਆ ਪ੍ਰਾਣੀਆਂ ਦੀ ਕੈਟੇਗਰੀ 'ਚ ਆਉਂਦਾ ਹੈ। ਇਸ ਦੇ ਨਾਲ ਖੇਡਣਾ ਵੀ ਅਪਰਾਧ ਦੀ ਸ਼੍ਰੇਣੀ 'ਚ ਆਉਂਦਾ ਹੈ


DIsha

Content Editor

Related News