ਤਿਹਾੜ ਜੇਲ੍ਹ ''ਚ ਬੰਦ ਸਾਬਕਾ ਬਾਹੁਬਲੀ ਸੰਸਦ ਮੈਂਬਰ ਸ਼ਹਾਬੁਦੀਨ ਕੋਰੋਨਾ ਪਾਜ਼ੇਟਿਵ

Wednesday, Apr 21, 2021 - 01:04 PM (IST)

ਨਵੀਂ ਦਿੱਲੀ- ਤਿਹਾੜ ਜੇਲ੍ਹ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਸਾਬਕਾ ਸੰਸਦ ਮੈਂਬਰ ਸ਼ਹਾਬੁਦੀਨ ਕੋਰੋਨਾ ਇਨਫੈਕਸ਼ਨ ਦੀ ਲਪੇਟ 'ਚ ਆ ਗਏ ਹਨ। ਆਰ.ਜੇ.ਡੀ. ਦੇ ਸਾਬਕਾ ਸੰਸਦ ਮੈਂਬਰ ਤਿਹਾੜ ਦੀ 2 ਨੰਬਰ ਜੇਲ੍ਹ ਦੀ ਹਾਈ ਸੁਰੱਖਿਆ ਸੈੱਲ 'ਚ ਬੰਦ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਵਿਗੜਨ ਤੋਂ ਬਾਅਦ ਜੇਲ੍ਹ ਕੰਪਲੈਕਸ 'ਚ ਸ਼ਹਾਬੁਦੀਨ ਦਾ ਇਲਾਜ ਚੱਲ ਰਿਹਾ ਸੀ ਪਰ ਮੰਗਲਵਾਰ ਰਾਤ ਹਾਲਤ ਗੰਭੀਰ ਹੋ ਗਈ ਸੀ। ਜਿਸ ਤੋਂ ਬਾਅਦ ਸਾਬਕਾ ਸੰਸਦ ਮੈਂਬਰ ਨੂੰ ਦਿੱਲੀ ਦੇ ਦੀਨ ਦਿਆਲ ਉਪਾਧਿਆਏ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਤਿਹਾੜ ਪ੍ਰਸ਼ਾਸਨ ਅਨੁਸਾਰ ਫ਼ਿਲਹਾਲ ਸਥਿਤੀ ਕੰਟਰੋਲ 'ਚ ਹੈ।

ਇਹ ਵੀ ਪੜ੍ਹੋ : ਕੋਰੋਨਾ ਨੂੰ ਮਾਰਨ ਦੀ ਨਹੀਂ ਬਣੀ ਦਵਾਈ, ਹਸਪਤਾਲ ’ਚ ਹੋ ਰਿਹੈ ਲੱਛਣਾਂ ਦਾ ਇਲਾਜ

ਕੋਰੋਨਾ ਦਾ ਖ਼ਤਰਨਾਕ ਵਾਇਰਸ ਹੁਣ ਜੇਲ੍ਹ ਦੇ ਕੈਦੀਆਂ ਨੂੰ ਆਪਣੀ ਲਪੇਟ 'ਚ ਲੈ ਰਿਹਾ ਹੈ। ਇਸ ਤੋਂ ਇਲਾਵਾ ਉੱਥੇ ਤਾਇਨਾਤ ਜੇਲ ਕਰਮੀ ਵੀ ਪੀੜਤ ਹੋ ਰਹੇ ਹਨ। 14 ਅਪ੍ਰੈਲ ਦੀ ਰਿਪੋਰਟ ਅਨੁਸਾਰ ਦਿੱਲੀ ਦੇ ਤਿੰਨ ਜੇਲ੍ਹ ਕੈਂਪਸ 'ਚ ਕੋਰੋਨਾ ਵਾਇਰਸ ਨਾਲ ਪੀੜਤ ਹੋਏ 60 ਤੋਂ ਵੱਧ ਕੈਦੀ ਪੀੜਤ ਹੋ ਚੁਕੇ ਹਨ। ਪਿਛਲੇ ਹਫ਼ਤੇ ਬੁੱਧਵਾਰ ਤੱਕ ਦੀ ਰਿਪੋਰਟ ਅਨੁਸਾਰ ਹੁਣ ਤੱਕ ਕੁੱਲ 190 ਕੈਦੀ ਪੀੜਤ ਹੋ ਚੁਕੇ ਹਨ। ਤਾਜ਼ਾ ਸਥਿਤੀ 'ਚ ਇਹ ਅੰਕੜਾ ਦੁੱਗਣੇ ਤੋਂ ਵੱਧ ਹੋਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ : ਕੋਰੋਨਾ ਦੇ ਭਿਆਨਕ ਰੂਪ ਨੇ ਮਚਾਈ ਹਫੜਾ ਦਫੜੀ, ਦੇਸ਼ 'ਚ ਰਾਮਨੌਮੀ ਦੀ ਧੂਮ... ਅੱਜ ਦੀਆਂ ਵੱਡੀਆਂ ਖ਼ਬਰਾਂ


DIsha

Content Editor

Related News