ਹੁਣ ਤੁਸੀਂ ਵੀ ਬਣਵਾ ਸਕਦੇ ਹੋ ਆਨਲਾਈਨ ਕਲਰ ਵੋਟਰ ਆਈ-ਡੀ ਕਾਰਡ

Sunday, Dec 13, 2015 - 05:13 PM (IST)

ਹੁਣ ਤੁਸੀਂ ਵੀ ਬਣਵਾ ਸਕਦੇ ਹੋ ਆਨਲਾਈਨ ਕਲਰ ਵੋਟਰ ਆਈ-ਡੀ ਕਾਰਡ

ਨਵੀਂ ਦਿੱਲੀ- ਜੇਕਰ ਤੁਹਾਡੀ ਉਮਰ 18 ਸਾਲ ਤੋਂ ਵੱਧ ਹੈ ਅਤੇ ਵੋਟਰ ਆਈ-ਡੀ ਬਣਵਾਉਣਾ ਚਾਹੁੰਦੇ ਹੋ ਤਾਂ ਚੋਣ ਕਮਿਸ਼ਨ ਦੇ ਦਫਤਰ ਦੇ ਮਹੀਨਿਆਂ ਤੱਕ ਚੱਕਰ ਲਗਾਉਣ ਦੀ ਜ਼ਰੂਰਤ ਨਹੀਂ ਹੈ। ਹੁਣ ਤੁਸੀਂ ਆਪਣੇ ਘਰ ''ਚ ਬੈਠ ਕੇ ਸਮਾਰਟਫੋਨ ਜਾਂ ਲੈਪਟਾਪ ਦੀ ਮਦਦ ਨਾਲ ਕਲਰ ਵੋਟਰ-ਆਈ-ਡੀ ਦੇ ਲਈ ਅਪਲਾਈ ਕਰ ਸਕਦੇ ਹੋ। ਇਕ ਮਹੀਨੇ ਦੇ ਅੰਦਰ ਤੁਹਾਨੂੰ ਆਪਣਾ ਵੋਟਰ ਕਾਰਡ ਮਿਲ ਜਾਵੇਗਾ।

ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਸਟੈਪਸ ਜਿਨ੍ਹਾਂ ਨੂੰ ਫੋਲੋ ਕਰਕੇ ਤੁਸੀਂ ਘਰ ਬੈਠੇ ਵੋਟਰ ਆਈ-ਡੀ ਕਾਰਡ ਬਣਵਾ ਸਕਦੇ ਹੋ।

ਸਟੈੱਪ-1. ਪਰਸਨਲ ਈ-ਮੇਲ ਆਈ-ਡੀ ਹੋਣੀ ਚਾਹੀਦੀ ਹੈ
ਵੋਟਰ ਆਈ.ਕਾਰਡ ਬਣਵਾਉਣ ਤੋਂ ਪਹਿਲਾਂ ਤੁਹਾਡੇ ਕੋਲ ਪਰਸਨਲ ਈ-ਮੇਲ ਆਈ-ਡੀ ਅਤੇ ਮੋਬਾਈਲ ਨੰਬਰ ਹੋਣਾ ਚਾਹੀਦਾ ਹੈ ਜਿਸ ਨਾਲ ਚੋਣ ਕਮਿਸ਼ਨ ਨੂੰ ਤੁਹਾਡੇ ਨਾਲ ਸੰਪਰਕ ਕਰਨ ''ਚ ਆਸਾਨੀ ਹੋਵੇ। ਕਦੇ ਵੀ ਆਫਿਸ ਦੀ ਈ-ਮੇਲ ਆਈ-ਡੀ ਨਾ ਦੇਵੋ। ਸਭ ਤੋਂ ਪਹਿਲਾਂ ਤੁਹਾਨੂੰ ਚੋਣ ਕਮਿਸ਼ਨ ਦੀ ਵੈੱਬਸਾਈਟ ''ਤੇ http://eci-citizenservices.nic.in/ ਜਾਣਾ ਹੋਵੇਗਾ ਅਤੇ ਨਿਊ ਰਜਿਸਟ੍ਰੇਸ਼ਨ ਦੇ ਆਪਸ਼ਨ ਨੂੰ ਕਲਿਕ ਕਰਨਾ ਹੋਵੇਗਾ।


ਸਟੈੱਪ-2. ਸਾਵਧਾਨੀ ਨਾਲ ਭਰੋ ਫਾਰਮ ''ਚ ਜਾਣਕਾਰੀ 
ਆਪਸ਼ਨ ਦੇ ਕਲਿਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਕ ਪੇਜ ਖੁਲ੍ਹੇਗਾ ਜਿਸ ''ਤੇ ਤੁਸੀਂ ਆਪਣੀ ਸਾਰੀ ਜਾਣਕਾਰੀ ਨੂੰ ਸਾਵਧਾਨੀ ਨਾਲ ਭਰੋਗੇ। ਵੋਟਰ ਆਈ-ਡੀ ਕਾਰਡ ਬਹੁਤ ਹੀ ਮਹਤੱਵਪੂਰਨ ਹੁੰਦਾ ਹੈ, ਇਸ ਲਈ ਕੋਈ ਵੀ ਗਲਤ ਜਾਣਕਾਰੀ ਨੂੰ ਭਰਨ ਤੋਂ ਬਚੋ। ਗਲਤ ਜਾਣਕਾਰੀ ਦੇਣ ਨਾਲ ਚੋਣ ਕਮਿਸ਼ਨ ਤੁਹਾਨੂੰ ਜੇਲ ਵੀ ਭੇਜ ਸਕਦਾ ਹੈ। ਇਸ ''ਚ ਤੁਹਾਨੂੰ ਆਪਣੀ ਕਲਰ ਪਾਸਪੋਰਟ ਸਾਈਜ਼ ਫੋਟੋ ਜੋ ਕਿ ਵ੍ਹਾਈਟ ਬੈਕਗ੍ਰਾਉਂਡ ''ਚ ਹੋਣੀ ਚਾਹੀਦੀ ਹੈ ਉਹ ਵੀ ਅਪਲੋਡ ਕਰਨੀ ਹੋਵੇਗੀ।

ਸਟੈੱਪ-3. ਜਾਣਕਾਰੀ ''ਚ ਵੀ ਕਰ ਸਕਦੇ ਹੋ ਬਦਲਾਅ
ਫਾਰਮ ਸੇਵ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਸਬਮਿਟ ਕਰੋਗੇ। ਸਬਮਿਟ ਕਰਨ ਦੇ 15 ਦਿਨ ਤੱਕ ਤੁਸੀਂ ਆਪਣੀ ਡਿਟੇਲਸ ''ਚ ਬਦਲਾਅ ਕਰ ਸਕਦੇ ਹੋ। ਤੁਸੀਂ ਆਪਣੇ ਵੋਟਰ ਆਈ-ਡੀ ਕਾਰਡ ਐਪਲੀਕੇਸ਼ਨ ਦਾ ਸਟੇਟਸ ਵੀ ਆਨਲਾਈਨ ਚੈੱਕ ਕਰ ਸਕਦੇ ਹੋ।

ਸਟੈੱਪ-4. ਇਨ੍ਹਾਂ ਡਾਕਿਊਮੈਂਟਸ ਦੀ ਸਕੈਨ ਕਾਪੀ ਕਰਨੀ ਹੋਵੇਗੀ ਅਪਲੋਡ
ਵੋਟਰ ਆਈ-ਡੀ ਕਾਰਡ ਦੇ ਲਈ ਤੁਹਾਨੂੰ ਐੱਡਰੈੱਸ ਪਰੂਫ ਅਤੇ ਆਈ-ਡੀ ਪਰੂਫ ਦੇ ਤੌਰ ''ਤੇ ਅਲਗ-ਅਲਗ ਡਾਕਿਊਮੈਂਟਸ ਦੀ ਕਾਪੀ ਅਪਲੋਡ ਕਰਨੀ ਹੋਵੇਗੀ। ਇਸ ਦੇ ਲਈ ਤੁਹਾਨੂੰ ਪਾਸਪੋਰਟ, ਦਸਵੀਂ ਦੀ ਮਾਰਕਸ਼ੀਟ, ਬਰਥ ਸਰਟੀਫਿਕੇਟ, ਪੈਨ ਕਾਰਡ, ਡ੍ਰਾਈਵਿੰਗ ਲਾਈਸੈਂਸ, ਆਧਾਰ ਕਾਰਡ, ਬੈਂਕ ਦੀ ਪਾਸਬੁੱਕ, ਫੋਨ/ਪਾਣੀ/ਬਿਜਲੀ/ਗੈਸ ਦਾ ਬਿਲ, ਇਨਕਮ ਟੈਕਸ ਦਾ ਫਾਰਮ 16 ਆਦਿ ''ਚੋਂ ਕੋਈ 2 ਡਾਕਿਊਮੈਂਟਸ ਦੀਆਂ ਸਕੈਨ ਕਾਪੀਆਂ ਨੂੰ ਅਪਲੋਡ ਕਰਨਾ ਹੋਵੇਗਾ।

ਸਟੈੱਪ-5. ਇਕ ਮਹੀਨੇ ''ਚ ਮਿਲੇਗਾ ਵੋਟਰ ਆਈ-ਡੀ ਕਾਰਡ
ਜਾਣਕਾਰੀ ਦੇਣ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਨਿਯੁਕਤ ਤੁਹਾਡੇ ਏਰੀਏ ਦਾ ਬੂਥ ਲੈਬਲ ਆਫਿਸਰ (ਬੀ.ਐੱਲ.ਓ.) ਤੁਹਾਡੇ ਘਰ ''ਤੇ ਆਵੇਗਾ ਅਤੇ ਜਿਨ੍ਹਾਂ ਡਾਕਿਊਮੈਂਟਸ ਨੂੰ ਤੁਸੀਂ ਅਪਲੋਡ ਕੀਤਾ ਹੈ ਉਨ੍ਹਾਂ ਨੂੰ ਚੈੱਕ ਕਰੇਗਾ ਅਤੇ ਡਾਕਿਊਮੈਂਟਸ ਦੀ ਹਾਰਡ ਕਾਪੀ ਨੂੰ ਵੈਰੀਫਾਈ ਕਰਨ ਦੇ ਲਈ ਲੈ ਜਾਵੇਗਾ। ਇਸ ਤੋਂ ਬਾਅਦ ਇਕ ਮਹੀਨੇ ਦੇ ਅੰਦਰ ਪੋਸਟ ਰਾਹੀਂ ਤੁਹਾਡੇ ਘਰ ''ਤੇ ਵੋਟਰ ਆਈ-ਡੀ ਕਾਰਡ ਪਹੁੰਚ ਜਾਵੇਗਾ।

 


Related News