ਭਿਆਨਕ ਹਾਦਸਾ, ਦੋਸਤ ਦੇ ਵਿਆਹ ਤੋਂ ਪਰਤ ਰਹੇ ਨੌਜਵਾਨਾਂ ਦੀ ਹੋਈ ਦਰਦਨਾਕ ਮੌਤ

Monday, Nov 27, 2023 - 04:50 PM (IST)

ਭਿਆਨਕ ਹਾਦਸਾ, ਦੋਸਤ ਦੇ ਵਿਆਹ ਤੋਂ ਪਰਤ ਰਹੇ ਨੌਜਵਾਨਾਂ ਦੀ ਹੋਈ ਦਰਦਨਾਕ ਮੌਤ

ਸੋਨੀਪਤ (ਵਾਰਤਾ)- ਹਰਿਆਣਾ 'ਚ ਨੈਸ਼ਨਲ ਹਾਈਵੇਅ ਸੰਖਿਆ-44 'ਤੇ ਇੱਥੇ ਬਹਾਲਗੜ੍ਹ ਚੌਕ 'ਤੇ ਐਤਵਾਰ ਦੇਰ ਰਾਤ ਇਕ ਕੈਂਟਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਨੌਜਵਾਨ ਸਥਾਨਕ ਪਟੇਲ ਨਗਰ 'ਚ ਦੋਸਤ ਦੇ ਵਿਆਹ 'ਚ ਗਏ ਸਨ ਅਤੇ ਵਾਪਸ ਪਰਤੇ ਸਮੇਂ ਰਾਤ ਕਰੀਬ 2 ਵਜੇ ਬਹਾਲਗੜ੍ਹ ਚੌਕ 'ਤੇ ਪਹੁੰਚੇ ਤਾਂ ਇਸੇ ਦੌਰਾਨ ਇਕ ਕੈਂਟਰ ਨੇ ਉਨ੍ਹਾਂ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਤਿੰਨਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਬੇਮੌਸਮੀ ਮੀਂਹ ਪੈਣ ਤੋਂ ਬਾਅਦ ਬਿਜਲੀ ਡਿੱਗਣ ਨਾਲ 20 ਲੋਕਾਂ ਦੀ ਮੌਤ, ਅਮਿਤ ਸ਼ਾਹ ਨੇ ਜਤਾਇਆ ਸੋਗ

ਇਨ੍ਹਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਜ਼ਿਲ੍ਹੇ ਦੇ ਨੰਗਲਾ ਮਾਨ ਪੱਟੀ ਪਿੰਡ ਵਾਸੀ ਅਜੀਤ ਉਰਫ਼ ਵਿਕੇਂਦਰ, ਸ਼ਾਹਜਹਾਂਪੁਰ ਦੇ ਭੈਸਠਾ ਖੁਰਦ ਪਿੰਡ ਦੇ ਸਤਪਾਲ ਉਰਫ਼ ਪੱਪੂ ਅਤੇ ਭਡੇਰੀ ਪਿੰਡ ਵਾਸੀ ਪਰਮਜੀਤ ਵਜੋਂ ਕੀਤੀ ਗਈ ਹੈ। ਤਿੰਨੋਂ ਕੁਆਰੇ ਸਨ। ਇਨ੍ਹਾਂ 'ਚੋਂ ਪਰਮਜੀਤ ਅਤੇ ਸਤਪਾਲ ਕੁੰਡਲੀ ਸਥਇਤ ਭਾਂਡੇ ਬਣਾਉਣ ਵਾਲੀ ਫੈਕਟਰੀ 'ਚ ਕੰਮ ਕਰਦੇ ਸਨ, ਜਦੋਂ ਕਿ ਅਜੀਤ ਇਕ ਹੋਰ ਫੈਕਟਰੀ 'ਚ ਕੰਮ ਕਰਦਾ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਬਹਾਲਗੜ੍ਹ ਥਾਣਾ ਪੁਲਸ ਨੇ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜੀਆਂ ਹਨ ਅਤੇ ਕੈਂਟਰ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News