ਵੱਡੀ ਖ਼ਬਰ: ਬੋਰਵੈੱਲ ''ਚ ਡਿੱਗੀ ਤਿੰਨ ਸਾਲ ਦੀ ਬੱਚੀ, ਬਚਾਅ ਕਾਰਜ ਜਾਰੀ

Tuesday, Jul 30, 2024 - 04:56 AM (IST)

ਵੱਡੀ ਖ਼ਬਰ: ਬੋਰਵੈੱਲ ''ਚ ਡਿੱਗੀ ਤਿੰਨ ਸਾਲ ਦੀ ਬੱਚੀ, ਬਚਾਅ ਕਾਰਜ ਜਾਰੀ

ਸਿੰਗਰੌਲੀ — ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ 'ਚ ਸੋਮਵਾਰ ਸ਼ਾਮ ਨੂੰ ਇਕ ਤਿੰਨ ਸਾਲ ਦੀ ਬੱਚੀ ਗਲਤੀ ਨਾਲ ਖੁੱਲ੍ਹੇ ਬੋਰਵੈੱਲ 'ਚ ਡਿੱਗ ਗਈ ਅਤੇ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪੁਲਸ ਨੇ ਇਹ ਜਾਣਕਾਰੀ ਦਿੱਤੀ। 

ਬੜਗਾਵਾਂ ਥਾਣੇ ਦੇ ਇੰਸਪੈਕਟਰ ਸ਼ਿਵਪੂਜਨ ਮਿਸ਼ਰਾ ਨੇ ਮੌਕੇ ਤੋਂ ਫੋਨ 'ਤੇ ਪੀਟੀਆਈ ਨੂੰ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 40 ਕਿਲੋਮੀਟਰ ਦੂਰ ਪਿੰਡ ਨੇੜੇ ਸ਼ਾਮ ਕਰੀਬ 5 ਵਜੇ ਪਿੰਟੂ ਸਾਹੂ ਦੀ ਧੀ ਸ਼ੌਮਿਆ ਖੇਤ ਵਿੱਚ ਖੇਡਦੇ ਹੋਏ ਬੋਰਵੈੱਲ ਵਿੱਚ ਡਿੱਗ ਗਈ। ਉਨ੍ਹਾਂ ਕਿਹਾ ਕਿ ਬੋਰਵੈੱਲ 250 ਫੁੱਟ ਤੋਂ ਵੱਧ ਡੂੰਘਾ ਦੱਸਿਆ ਜਾ ਰਿਹਾ ਹੈ। 

ਮਿਸ਼ਰਾ ਨੇ ਦੱਸਿਆ ਕਿ ਬਚਾਅ ਕਰਮਚਾਰੀਆਂ ਨੇ ਬੱਚੀ ਨੂੰ ਬਾਹਰ ਕੱਢਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਪੁਲਸ ਸੁਪਰਡੈਂਟ ਮੌਕੇ 'ਤੇ ਪਹੁੰਚ ਗਏ ਹਨ, ਜਿੱਥੇ ਸਥਾਨਕ ਵਾਸੀ ਵੀ ਇਕੱਠੇ ਹੋ ਗਏ ਹਨ | ਘਟਨਾ ਤੋਂ ਬਾਅਦ ਪੂਰੇ ਪਿੰਡ 'ਚ ਦਹਿਸ਼ਤ ਦਾ ਮਾਹੌਲ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਦੇ ਨਾਲ ਹੀ ਮੌਕੇ 'ਤੇ ਪਹੁੰਚੇ ਸਿੰਗਰੌਲੀ ਦੇ ਕੁਲੈਕਟਰ ਨੇ ਵੀ ਲੜਕੀ ਨੂੰ ਜ਼ਿੰਦਾ ਬਾਹਰ ਕੱਢਣ ਦਾ ਭਰੋਸਾ ਦਿੱਤਾ ਹੈ।


author

Inder Prajapati

Content Editor

Related News