ਜੰਮੂ-ਕਸ਼ਮੀਰ ਦੇ ਬਾਂਦੀਪੋਰਾ ’ਚ ਹਥਿਆਰਾਂ ਸਮੇਤ 3 ਗ੍ਰਿਫਤਾਰ
Wednesday, Jul 23, 2025 - 11:30 PM (IST)

ਜੰਮੂ/ਸ਼੍ਰੀਨਗਰ, (ਅਰੁਣ)– ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ ਵਿਚ ਨਾਕਾ ਚੈਕਿੰਗ ਮੁਹਿੰਮ ਦੌਰਾਨ ਸੁਰੱਖਿਆ ਫੋਰਸਾਂ ਨੇ ਅੱਤਵਾਦੀਆਂ ਦੇ 3 ਸਹਿਯੋਗੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਬਾਂਦੀਪੋਰਾ ਜ਼ਿਲੇ ਦੇ ਚਿੱਟੀ-ਬਾਂਦੀ ਇਲਾਕੇ ਵਿਚ ਸਥਾਪਤ ਕੀਤੇ ਗਏ ਇਕ ਨਾਕੇ ’ਤੇ ਸੁਰੱਖਿਆ ਫੋਰਸਾਂ ਦੀ ਇਕ ਸਾਂਝੀ ਟੀਮ ਨੇ ਸ਼ੱਕੀਆਂ ਨੂੰ ਰੋਕਿਆ ਅਤੇ ਉਨ੍ਹਾਂ ਕੋਲੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ।
ਸੁਰੱਖਿਆ ਫੋਰਸਾਂ ਵਲੋਂ ਤਿੰਨਾਂ ਨੂੰ ਮੌਕੇ ’ਤੇ ਹੀ ਹਿਰਾਸਤ ਵਿਚ ਲੈ ਲਿਆ ਗਿਆ। ਬਰਾਮਦ ਹਥਿਆਰਾਂ ਦੇ ਸੋਮਿਆਂ ਸਮੇਤ ਉਨ੍ਹਾਂ ਦੀ ਸਪਲਾਈ ਲੜੀ ਦੇ ਸੰਬੰਧ ਵਿਚ ਵਿਸ਼ਾਲ ਜਾਣਕਾਰੀ ਇਕੱਠੀ ਕਰਨ ਲਈ ਮੁਲਜ਼ਮਾਂ ਕੋਲੋਂ ਡੂੰਘੀ ਪੁੱਛਗਿੱਛ ਕੀਤੀ ਜਾ ਰਹੀ ਹੈ।