ਮਥੁਰਾ ''ਚ ਸੜਕ ਹਾਦਸੇ ਦੌਰਾਨ ਤਿੰਨ ਸ਼ਰਧਾਲੂਆਂ ਦੀ ਮੌਤ
Monday, Aug 05, 2024 - 08:16 PM (IST)

ਮਥੁਰਾ : ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਸੁਰੀਰ ਇਲਾਕੇ ਵਿਚ ਸੋਮਵਾਰ ਨੂੰ ਇਕ ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਤਿੰਨੋਂ ਨੌਜਵਾਨ ਵਰਿੰਦਾਵਨ ਤੋਂ ਪਰਤ ਰਹੇ ਸਨ। ਪੁਲਸ ਨੇ ਦੱਸਿਆ ਕਿ ਮਥੁਰਾ ਨੌਹਝੀਲ ਰਸਤੇ 'ਤੇ ਉਕਤ ਸਥਾਨ 'ਤੇ ਹਾਦਸਾ ਉਸ ਵੇਲੇ ਹੋਇਆ ਜਦੋਂ ਇਕ ਮੋਟਰਸਾਈਕਲ 'ਤੇ ਸਵਾਰ ਤਿੰਨੋ ਨੌਜਵਾਨ ਸਾਹਮਣੇਓਂ ਆ ਰਹੇ ਵਾਹਨ ਤੋਂ ਬਚਨ ਦੀ ਕੋਸ਼ਿਸ਼ ਵਿਚ ਸੜਕ ਕਿਨਾਰੇ ਖੜ੍ਹੀ ਟਰੈਕਟਰ ਟਰਾਲੀ ਨਾਲ ਟਕਰਾ ਗਏ। ਤਿੰਨਾਂ ਜ਼ਖਮੀ ਨੌਜਵਾਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ।
ਪੁਲਸ ਜ਼ਿਲ੍ਹਾ ਅਧਿਕਾਰੀ ਮਾਂਟ ਗੁਜਨ ਸਿੰਘ ਨੇ ਦੱਸਿਆ ਕਿ ਮਾਨਕ (19), ਵੇਦ ਪ੍ਰਕਾਸ਼ (23) ਤੇ ਨਰੇਸ਼ (22) ਸੋਮਵਾਰ ਦੀ ਸਵੇਰੇ ਇਕ ਮੋਟਰਸਾਈਕਲ ਤੋਂ ਗੋਪੇਸ਼ਵਰ ਮੰਦਰ ਵਿਚ ਪਾਣੀ ਚੜਾਉਣ ਗਏ ਸਨ ਤੇ ਤਕਰੀਬਨ ਢਾਈ ਵਜੇ ਦੁਪਹਿਰੇ ਵਰਿੰਦਾਵਨ ਤੋਂ ਪਰਤ ਰਹੇ ਸਨ।