ਸੜਕ ਹਾਦਸੇ ''ਚ ਕਾਰ ਸਵਾਰ 3 ਲੋਕਾਂ ਦੀ ਮੌਤ, ਮਾਸੂਮ ਸਮੇਤ ਤਿੰਨ ਹੋਰ ਜ਼ਖ਼ਮੀ

Sunday, Dec 31, 2023 - 05:10 PM (IST)

ਸੜਕ ਹਾਦਸੇ ''ਚ ਕਾਰ ਸਵਾਰ 3 ਲੋਕਾਂ ਦੀ ਮੌਤ, ਮਾਸੂਮ ਸਮੇਤ ਤਿੰਨ ਹੋਰ ਜ਼ਖ਼ਮੀ

ਜੈਪੁਰ (ਭਾਸ਼ਾ)- ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਰੀਂਗਸ ਥਾਣਾ ਖੇਤਰ 'ਚ ਐਤਵਾਰ ਸਵੇਰੇ ਇਕ ਕਾਰ 2 ਟਰੱਕਾਂ ਵਿਚਾਲੇ ਆਉਣ ਨਾਲ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ 'ਚ ਕਾਰ ਸਵਾਰ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਮਾਸੂਮ ਸਮੇਤ ਤਿੰਨ ਹੋਰ ਲੋਕ ਜ਼ਖ਼ਮੀ ਹੋਏ ਹਨ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸਹਾਇਕ ਪੁਲਸ ਸਬ ਇੰਸਪੈਕਟਰ ਕੈਲਾਸ਼ ਚੰਦ ਨੇ ਦੱਸਿਆ ਕਿ ਜੈਪੁਰ-ਬੀਕਾਨੇਰ ਰਾਸ਼ਟਰੀ ਰਾਜਮਾਰਗ 'ਤੇ ਸਿਮਾਰਲਾ ਜਾਗੀਰ ਮੋੜ ਕੋਲ ਇਕ ਟਰੱਕ ਦੇ ਅਚਾਨਕ ਘੁੰਮ ਜਾਣ ਕਾਰਨ ਉਸ ਦੇ ਪਿੱਛੇ ਚੱਲ ਰਹੀ ਕਾਰ ਉਸ ਨਾਲ ਜਾ ਟਕਰਾਈ।

ਇਹ ਵੀ ਪੜ੍ਹੋ : ਭਿਆਨਕ ਘਟਨਾ : ਘਰ ਅੰਦਰੋਂ 5 ਜੀਆਂ ਦੇ ਮਿਲੇ ਕੰਕਾਲ, 2019 ਦੇ ਬਾਅਦ ਤੋਂ ਨਹੀਂ ਦਿੱਸਿਆ ਸੀ ਪਰਿਵਾਰ

ਇਸ ਦੌਰਾਨ ਕਾਰ ਦੇ ਪਿੱਛੇ ਚੱਲ ਰਹੇ ਟਰੱਕ ਨੇ ਇਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਕਾਰ ਦੋਹਾਂ ਟਰੱਕਾਂ ਵਿਚਾਲੇ ਆ ਗਈ। ਉਨ੍ਹਾਂ ਦੱਸਿਆ ਕਿ ਕਾਰ ਸਵਾਰ ਸਾਰੇ 6 ਲੋਕ ਜੈਪੁਰ ਤੋਂ ਖਾਟੂਸ਼ਾਮ ਜੀ ਮੰਦਰ ਜਾ ਰਹੇ ਸਨ। ਕੈਲਾਸ਼ਚੰਦ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਾਹੁਲ ਸਿੰਘ (30), ਭਰਤਪੁਰ ਵਾਸੀ ਅਮਿਤ ਚੌਧਰੀ (29) ਅਤੇ ਬਿਹਾਰ ਵਾਸੀ ਲਲਨ ਸਿੰਘ (27) ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ 'ਚ ਇਕ ਚਾਰ ਸਾਲ ਦੇ ਬੱਚੇ ਨੂੰ ਮੁੱਢਲੇ ਇਲਾਜ ਦੇ ਬਾਅਦ ਘਰ ਭੇਜ ਦਿੱਤਾ ਗਿਆ, ਜਦੋਂ ਕਿ 2 ਹੋਰ ਜ਼ਖ਼ਮੀਆਂ ਨੂੰ ਜੈਪੁਰ ਰੈਫ਼ਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News