ਕੇਰਲ: 2 ਦਿਨਾਂ ਦੀ ਰਾਹਤ ਤੋਂ ਬਾਅਦ ਸੂਬੇ ''ਚੋਂ ਅੱਜ ਮਿਲੇ 3 ਨਵੇਂ ਮਾਮਲੇ

05/05/2020 8:12:42 PM

ਤਿਰੂਵੰਤਪੁਰਮ-ਕੇਰਲ 'ਚ ਲਗਾਤਾਰ 2 ਦਿਨਾਂ ਤੱਕ ਕੋਰੋਨਾਵਾਇਰਸ ਪੀੜਤ ਦਾ ਇਕ ਵੀ ਮਾਮਲਾ ਸਾਹਮਣੇ ਆਇਆ ਪਰ ਅੱਜ ਭਾਵ ਮੰਗਲਵਾਰ ਨੂੰ 3 ਨਵੇਂ ਪਾਜ਼ੇਟਿਵ ਮਾਮਲੇ ਮਿਲੇ ਹਨ, ਜਦਕਿ ਇਸ ਤੋਂ ਪਹਿਲਾਂ 37 ਮਰੀਜ਼ਾਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਮੁੱਖ ਮੰਤਰੀ ਪਿਨਰਾਈ ਵਿਜੈਅਨ ਨੇ ਇਹ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇਕ ਟਰੱਕ ਡਰਾਈਵਰ ਜੋ ਕਿ ਚੇਨਈ ਗਿਆ ਸੀ ਅਤੇ ਬਾਅਦ 'ਚ ਇਨਫੈਕਟਡ ਮਿਲਿਆ ਹੈ।ਇਸ ਤੋਂ ਇਲਾਵਾ ਉਸ ਦੇ ਪਰਿਵਾਰ ਦੇ ਮੈਂਬਰਾਂ 'ਚ ਮਾਂ, ਪਤਨੀ ਅਤੇ ਬੇਟਾ ਵੀ ਪਾਜ਼ੇਟਿਵ  ਹੋਣ ਦੀ ਪੁਸ਼ਟੀ ਹੋਈ ਹੈ। ਇਹ ਤਿੰਨੋ ਮਾਮਲੇ ਵਾਇਨਾਡ ਜ਼ਿਲੇ ਤੋਂ ਹਨ। 

ਮੁੱਖ ਮੰਤਰੀ ਨੇ ਦੱਸਿਆ ਹੈ ਕਿ ਹੁਣ ਤੱਕ 502 ਪੀੜਤ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਮੌਜੂਦਾ ਸਮੇਂ 37 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ 21,000 ਤੋਂ ਜ਼ਿਆਦਾ ਲੋਕ ਨਿਗਰਾਨੀ 'ਚ ਹਨ। ਰਾਹਤ ਭਰੀ ਖਬਰ ਇਹ ਹੈ ਕਿ ਸੂਬੇ 'ਚ ਕੋਈ ਵੀ ਹਾਟਸਪਾਟ ਸਾਹਮਣੇ ਨਹੀਂ ਆਇਆ ਹੈ ਅਤੇ 4 ਜ਼ਿਲੇ 'ਚ ਇਸ ਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।


Iqbalkaur

Content Editor

Related News