ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ''ਚ ਮੁਕਾਬਲੇ ''ਚ 3 ਬਦਮਾਸ਼ ਗ੍ਰਿਫ਼ਤਾਰ

Sunday, Apr 24, 2022 - 01:04 PM (IST)

ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ''ਚ ਮੁਕਾਬਲੇ ''ਚ 3 ਬਦਮਾਸ਼ ਗ੍ਰਿਫ਼ਤਾਰ

ਸੁਲਤਾਨਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ 'ਚ ਪੁਲਸ ਨੇ ਸ਼ਹਿਰ ਖੇਤਰ 'ਚ ਇਕ ਮੁਕਾਬਲੇ ਤੋਂ ਬਾਅਦ ਲੁੱਟ 'ਚ ਸ਼ਾਮਲ ਤਿੰਨ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੁਕਾਬਲੇ 'ਚ ਇਕ ਪੁਲਸ ਕਰਮੀ ਅਤੇ ਤਿੰਨ ਬਦਮਾਸ਼ ਜ਼ਖ਼ਮੀ ਹੋ ਗਏ ਹਨ। ਸੁਲਤਾਨਪੁਰ ਦੇ ਪੁਲਸ ਸੁਪਰਡੈਂਟ ਵਿਪਿਨ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਇਕ ਸੂਚਨਾ ਦੇ ਆਧਾਰ 'ਤੇ ਉਨ੍ਹਾਂ ਨੇ ਕੋਤਵਾਲੀ ਦੇਹਾਤ ਥਾਣਾ ਖੇਤਰ ਦੇ ਸੌਰਮਊ ਪਿੰਡ 'ਚ ਇਕ ਵਿਅਕਤੀ ਨੂੰ ਗੋਲੀ ਮਾਰ ਕੇ ਉਸ ਦਾ ਬੈਗ ਲੁੱਟਣ ਵਾਲੇ ਬਦਮਾਸ਼ਾਂ ਰਾਹੁਲ ਉਰਫ਼ ਰਣਜੀਤ ਮਿਸ਼ਰਾ, ਸਚਿਨ ਜਾਇਸਵਾਲ ਅਤੇ ਸ਼ੁਭਮ ਜਾਇਸਵਾਲ ਨੂੰ ਸ਼ਨੀਵਾਰ ਰਾਤ ਘੇਰਨ ਦੀ ਕੋਸ਼ਿਸ਼ ਕੀਤੀ। 

ਉਨ੍ਹਾਂ ਦੱਸਿਆ ਕਿ ਇਸ 'ਤੇ ਬਦਮਾਸ਼ਾਂ ਨੇ ਪੁਲਸ ਦਲ 'ਤੇ ਗੋਲੀਆਂ ਚਲਾਈਆਂ ਅਤੇ ਬਦਲੇ 'ਚ ਪੁਲਸ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ 'ਚ ਤਿੰਨ ਬਦਮਾਸ਼ਾਂ ਅਤੇ ਪੁਲਸ ਕਰਮੀ ਰੋਹਿਤ ਯਾਦਵ ਜ਼ਖ਼ਮੀ ਹੋ ਗਏ। ਮਿਸ਼ਰਾ ਨੇ ਦੱਸਿਆ ਕਿ ਇਨ੍ਹਾਂ ਕੋਲੋਂ 2 ਤਮੰਚੇ, ਕਾਰਤੂਸ ਅਤੇ ਚਾਕੂ ਬਰਾਮਦ ਕੀਤਾ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

DIsha

Content Editor

Related News