ਸਕੂਲ ''ਚ ਤਿੰਨ ਨਾਬਾਲਗ ਮੁੰਡਿਆਂ ਨੇ 4 ਸਾਲਾ ਬੱਚੀ ਨਾਲ ਕੀਤੀ ਜਬਰ ਜ਼ਿਨਾਹ ਦੀ ਕੋਸ਼ਿਸ਼

Tuesday, Sep 03, 2024 - 12:36 PM (IST)

ਸਕੂਲ ''ਚ ਤਿੰਨ ਨਾਬਾਲਗ ਮੁੰਡਿਆਂ ਨੇ 4 ਸਾਲਾ ਬੱਚੀ ਨਾਲ ਕੀਤੀ ਜਬਰ ਜ਼ਿਨਾਹ ਦੀ ਕੋਸ਼ਿਸ਼

ਰੁਦਰਪੁਰ (ਭਾਸ਼ਾ)- ਉੱਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਸਿਤਾਰਗੰਜ ਥਾਣਾ ਖੇਤਰ 'ਚ ਚਾਰ ਸਾਲਾ ਇਕ ਬੱਚੀ ਨਾਲ ਉਸ ਦੇ ਸਕੂਲ 'ਚ ਪੜ੍ਹਨ ਵਾਲੇ ਤਿੰਨ ਨਾਬਾਲਗ ਮੁੰਡਿਆਂ ਨੇ ਜਬਰ ਜ਼ਿਨਾਹ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਘਟਨਾ ਲੌਕਾ ਪਿੰਡ 'ਚ ਸਰਕਾਰੀ ਸਕੂਲ ਦੇ ਕੰਪਲੈਕਸ 'ਚ ਸੋਮਵਾਰ ਨੂੰ ਹੋਈ। ਬੱਚੀ ਦੀ ਮਾਂ ਨੇ ਸਿਤਾਰਗੰਜ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਰੋਜ਼ ਦੀ ਤਰ੍ਹਾਂ ਸਵੇਰੇ 8 ਵਜੇ ਆਪਣੀ ਧੀ ਨੂੰ ਸਕੂਲ ਛੱਡ ਕੇ ਆਈ ਸੀ ਪਰ ਲਗਭਗ 3 ਘੰਟੇ ਬਾਅਦ ਬੱਚੀ ਰੌਂਦੇ ਹੋਏ ਰ ਵਾਪਸ ਆ ਗਈ। ਉਸ ਨੇ ਦੱਸਿਆ ਕਿ ਪਿੰਡ ਦੇ ਰਹਿਣ ਵਾਲੇ ਤਿੰਨ ਮੁੰਡਿਆਂ ਨੇ ਸਕੂਲ 'ਚ ਉਸ ਦੀ ਕੁੱਟਮਾਰ ਕੀਤੀ, ਜਿਸ ਦੇ ਬਾਅਦ ਤੋਂ ਉਸ ਦੇ ਨਿੱਜੀ ਅੰਗ 'ਚ ਬਹੁਤ ਦਰਦ ਹੋ ਰਿਹਾ ਹੈ।

ਸ਼ਿਕਾਇਤ ਅਨੁਸਾਰ ਜਦੋਂ ਮਾਂ ਨੇ ਬੱਚੀ ਤੋਂ ਘਟਨਾ ਬਾਰੇ ਹੋਰ ਪੁੱਛ-ਗਿੱਛ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਜਬਰ ਜ਼ਿਨਾਹ ਦੀ ਕੋਸ਼ਿਸ਼ ਹੋਈ ਹੈ, ਜਿਸ ਤੋਂ ਬਾਅਦ ਉਸ ਨੇ ਤਿੰਨੋਂ ਨਾਬਾਲਗ ਮੁੰਡਿਆਂ ਖ਼ਿਲਾਫ਼ ਨਾਮਜ਼ਦ ਰਿਪੋਰਟ ਦਰਜ ਕਰਵਾਈ। ਪੁਲਸ ਅਨੁਸਾਰ, ਸ਼ਿਕਾਇਤ ਦੇ ਆਧਾਰ 'ਤੇ 2 ਦੋਸ਼ੀਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ, ਜਦੋਂ ਕਿ ਤੀਜੇ ਦੀ ਭਾਲ ਕੀਤੀ ਜਾ ਰਹੀ ਹੈ। ਉਸ ਨੇ ਦੱਸਿਆ ਕਿ ਦੋਸ਼ੀਆਂ 'ਚ ਸ਼ਾਮਲ ਇਕ ਮੁੰਡਾ ਵਿਸ਼ੇਸ਼ ਭਾਈਚਾਰੇ ਨਾਲ ਸੰਬੰਧ ਰੱਖਦਾ ਹੈ। ਪੁਲਸ ਅਨੁਸਾਰ ਬੱਚੀ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ। ਨਗਰ ਪੁਲਸ ਸੁਪਰਡੈਂਟ ਮਨੋਜ ਕਤਿਆਲ ਨੇ ਦੱਸਿਆ ਕਿ ਘਟਨਾ ਦੀ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਪਿੰਡ 'ਚ ਪਿੰਡ ਅਤੇ ਪੀਏਸੀ (ਪ੍ਰਾਦੇਸ਼ਿਕ ਆਰਮਡ ਕਾਂਸਟੇਬੁਲਰੀ) ਨੂੰ ਤਾਇਨਾਤ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News