ਬੈਂਗਲੁਰੂ ਦੀ ਜੇਲ੍ਹ ’ਚ ਵਾਰਡਨ ’ਤੇ ਹਮਲਾ, ਗਲਾ ਘੁੱਟਣ ਦੀ ਕੀਤੀ ਕੋਸ਼ਿਸ਼

Sunday, Sep 06, 2026 - 05:39 AM (IST)

ਬੈਂਗਲੁਰੂ ਦੀ ਜੇਲ੍ਹ ’ਚ ਵਾਰਡਨ ’ਤੇ ਹਮਲਾ, ਗਲਾ ਘੁੱਟਣ ਦੀ ਕੀਤੀ ਕੋਸ਼ਿਸ਼

ਬੈਂਗਲੁਰੂ (ਏਜੰਸੀ) : ਬੈਂਗਲੁਰੂ ਦੀ ਪਰੱਪਾਨਾ ਅਗਰਹਾਰਾ ਕੇਂਦਰੀ ਜੇਲ੍ਹ ’ਚ 5 ਵਿਚਾਰ ਅਧੀਨ ਕੈਦੀਆਂ ਨੇ ਕਥਿਤ ਤੌਰ ’ਤੇ ਇਕ ਵਾਰਡਨ ’ਤੇ ਹਮਲਾ ਕੀਤਾ ਤੇ ਉਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਕਿਹਾ ਕਿ ਉਕਤ ਵਿਚਾਰ ਅਧੀਨ ਕੈਦੀ ਬਜਰੰਗ ਦਲ ਦੇ ਸਾਬਕਾ ਕਾਰਕੁੰਨ ਸੁਹਾਸ ਸ਼ੈੱਟੀ ਦੇ ਕਤਲ ਦੇ ਦੋਸ਼ ਹੇਠ ਕੈਦ ਹਨ।

ਇਹ ਵੀ ਪੜ੍ਹੋ : ਪੰਜਾਬ ਤੇ ਯੂਪੀ ਸਣੇ 4 ਸੂਬਿਆਂ 'ਚ 1 ਦਸੰਬਰ ਤੋਂ ਸ਼ੁਰੂ ਹੋਵੇਗੀ ਮਰਦਮਸ਼ੁਮਾਰੀ, ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ

ਵਾਰਡਨ ਮੰਜੂਨਾਥ ਹਵੇਲੀ ’ਤੇ ਜੇਲ ਦੇ ਨਿਯਮਾਂ ਨੂੰ ਲੈ ਕੇ ਹੋਏ ਪਿਛਲੇ ਵਿਵਾਦ ਤੋਂ ਬਾਅਦ ਕਥਿਤ ਤੌਰ ’ਤੇ ਹਮਲਾ ਕੀਤਾ ਗਿਆ ਸੀ। ਹਵੇਲੀ 2 ਸਤੰਬਰ ਨੂੰ ਸਵੇਰੇ 10:05 ਵਜੇ ਜੇਲ੍ਹ ਦੇ ਬਲਾਕ 1 ’ਚ ਇਕ ਕੈਦੀ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਗਿਆ ਸੀ। ਉਦੋਂ ਇਕ ਮੁਲਜ਼ਮ ਮੁਹੰਮਦ ਮੁਸ਼ਾਮੀਰ ਨੇ ਕਥਿਤ ਤੌਰ ’ਤੇ ਉਸ ਨਾਲ ਮਾੜਾ ਸਲੂਕ ਕੀਤਾ, ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਦੌਰਾਨ 4 ਹੋਰ ਵਿਚਾਰ ਅਧੀਨ ਕੈਦੀ ਅਬਦੁਲ ਸ਼ਫਗਨ, ਮੁਹੰਮਦ ਰਿਜ਼ਵਾਨ, ਨਿਆਜ਼ ਤੇ ਕਲੰਦਰ ਸ਼ਫੀ ਪਹੁੰਚੇ ਅਤੇ ਵਾਰਡਨ ਨੂੰ ਇਕ ਕਮਰੇ ਵਿਚ ਘਸੀਟ ਕੇ ਲੈ ਗਏ। ਉਨ੍ਹਾਂ ਕਥਿਤ ਤੌਰ ’ਤੇ ਮੰਜੂਨਾਥ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ। ਜੇਲ੍ਹ ਸਟਾਫ ਨੇ ਮੰਜੂਨਾਥ ਹਵੇਲੀ ਨੂੰ ਬਚਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News