17 ਸਾਲਾ ਮੁੰਡੇ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Thursday, Sep 03, 2026 - 05:30 PM (IST)

17 ਸਾਲਾ ਮੁੰਡੇ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਜੈਤੋ (ਜਿੰਦਲ) : ਅੱਜ ਦੁਪਹਿਰ ਕਰੀਬ 1 ਵਜੇ ਡਾਕਟਰ ਅੰਬੇਡਕਰ ਨਗਰ ਜੈਤੋ ਵਿਖੇ ਇਕ ਘਰ ਵਿਚ 17 ਸਾਲਾਂ ਨੌਜਵਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡਾਕਟਰ ਅੰਬੇਡਕਰ ਨਗਰ ’ਚੋਂ ਹੀ ਕਿਸੇ ਵਿਅਕਤੀ ਨੇ ਜੈਤੋ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਸਹਾਰਾ ਕਲੱਬ ਦੇ ਐਮਰਜੰਸੀ ਫੋਨ ਨੰਬਰ ’ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਡਾਕਟਰ ਅੰਬੇਡਕਰ ਨਗਰ ਵਿਚ ਹੀ ਇਕ ਘਰ ਵਿਚ ਇਕ ਨੌਜਵਾਨ ਨੇ ਫਾਹਾ ਲੈ ਲਿਆ ਹੈ। ਇਹ ਸੂਚਨਾ ਮਿਲਦੇ ਹੀ ਸਹਾਰਾ ਕਲੱਬ ਦੇ ਪ੍ਰਧਾਨ ਪ੍ਰਵੀਨ ਸਿੰਘਲਾ ਪਾਇਲਟ ਸਵਰਨ ਸਿੰਘ ਮੈਂਬਰ ਦੀਪਕ ਸਿੰਘਲਾ ਅਤੇ ਲਲਿਤ ਕੁਮਾਰ ਤੁਰੰਤ ਡਾਕਟਰ ਅੰਬੇਡਕਰ ਨਗਰ ਵਿਖੇ ਉਨ੍ਹਾਂ ਦੇ ਘਰ ਪਹੁੰਚੇ। ਸਥਿਤੀ ਨੂੰ ਦੇਖਦੇ ਹੋਏ ਸਹਾਰਾ ਟੀਮ ਦੇ ਪ੍ਰਧਾਨ ਵੱਲੋਂ ਇਸ ਘਟਨਾ ਸਬੰਧੀ, ਪੁਲਸ ਥਾਣਾ ਜੈਤੋ ਵਿਖੇ ਜਾਣਕਾਰੀ ਦਿੱਤੀ ਗਈ। 

ਥਾਣਾ ਜੈਤੋ ਦੇ ਮੁਖੀ ਦੀ ਮੌਜੂਦਗੀ ਹੇਠ ਛੱਤ ਤੇ ਲੋਹੇ ਦੇ ਗਾਡਰ ਨਾਲ ਡਰ ਰੱਸੀ ਪਾ ਕੇ ਲਮਕ ਰਹੇ ਨੌਜਵਾਨ ਨੂੰ ਹੇਠਾਂ ਉਤਾਰਿਆ ਅਤੇ ਤੁਰੰਤ ਸਿਵਲ ਹਸਪਤਾਲ ਜੈਤੋ ਵਿਖੇ ਲਿਜਾਇਆ ਗਿਆ। ਹਸਪਤਾਲ ਵਿਚ ਮੌਜੂਦ ਡਾਕਟਰਾਂ ਦੀ ਟੀਮ ਵੱਲੋਂ ਇਸ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬਾਅਦ ’ਚ ਉਸ ਦੀ ਡੈਡ ਬਾਡੀ ਮੋਰਚਰੀ ਵਿਚ ਰੱਖ ਦਿੱਤੀ ਗਈ। ਪੁਲਸ ਅਗਲੀ ਕਾਰਵਾਈ ਕਰ ਰਹੀ ਹੈ। ਫਾਹਾ ਲੈ ਕੇ ਮਰਨ ਵਾਲੇ ਨੌਜਵਾਨ ਦੀ ਪਹਿਚਾਣ ਗੁਰਦਿੱਤ ਸਿੰਘ (17) ਸਪੁੱਤਰ ਸੁਖਵਿੰਦਰ ਸਿੰਘ ਵਾਸੀ ਅੰਬੇਡਕਰ ਨਗਰ ਜੈਤੋ ਵਜੋਂ ਹੋਈ।


author

Gurminder Singh

Content Editor

Related News