ਦਿੱਲੀ ਦੇ ਪੰਜਾਬੀ ਬਾਗ ਇਲਾਕੇ ’ਚ ਬਾਈਕ ਸਵਾਰ ਵਿਅਕਤੀਆਂ ਨੇ ਲੁੱਟੇ 11 ਲੱਖ ਰੁਪਏ

Tuesday, Feb 22, 2022 - 01:48 PM (IST)

ਦਿੱਲੀ ਦੇ ਪੰਜਾਬੀ ਬਾਗ ਇਲਾਕੇ ’ਚ ਬਾਈਕ ਸਵਾਰ ਵਿਅਕਤੀਆਂ ਨੇ ਲੁੱਟੇ 11 ਲੱਖ ਰੁਪਏ

ਨਵੀਂ ਦਿੱਲੀ (ਭਾਸ਼ਾ)— ਪੱਛਮੀ ਦਿੱਲੀ ਦੇ ਪੰਜਾਬੀ ਬਾਗ ਖੇਤਰ ’ਚ ਬਾਈਕ ਸਵਾਰ 3 ਲੋਕਾਂ ਨੇ ਇਕ ਵਿਅਕਤੀ ਤੋਂ 11 ਲੱਖ ਰੁਪਏ ਲੁੱਟ ਲਏ। ਪੁਲਸ ਨੇ ਮੰਗਲਵਾਰ ਯਾਨੀ ਕਿ ਅੱਜ ਇਹ ਜਾਣਕਾਰੀ ਦਿੱਤੀ। ਘਟਨਾ ਸੋਮਵਾਰ ਨੂੰ ਵਾਪਰੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਦੁਪਹਿਰ ਢਾਈ ਵਜੇ ਰਤਨ ਸ਼ੁਕਲ ਵੈਧ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਜਦੋਂ ਉਹ ਜਖੀਰਾ ਵੱਲ ਜਾ ਰਿਹਾ ਸੀ ਤਾਂ ਰੋਹਤਕ ਰੋਡ ’ਤੇ ਪੰਜਾਬੀ ਬਾਗ ਅੰਡਰਪਾਸ ’ਤੇ ਮੋਟਰਸਾਈਕਲ ਸਵਾਰ ਲੋਕਾਂ ਨੇ ਉਸ ਤੋਂ 11 ਲੱਖ ਰੁਪਏ ਲੁੱਟ ਲਏ। 

ਅਧਿਕਾਰੀ ਨੇ ਦੱਸਿਆ ਕਿ ਪੀੜਤ ਵਿਅਕਤੀ ਦਿੱਲੀ ਦੇ ਰਾਮਪੁਰਾ ਸਥਿਤ ਮੋਬਾਇਲ ਰਿਚਾਰਜ ਦੀ ਇਕ ਦੁਕਾਨ ’ਤੇ ਕੰਮ ਕਰਦਾ ਹੈ ਅਤੇ ਉਸ ਨੇ ਤਿਲਕ ਨਗਰ, ਵਿਕਾਸਪੁਰੀ ਅਤੇ ਕੇਸ਼ੋਪੁਰ ਮੰਡੀ ਵਿਚ ਵੱਖ-ਵੱਖ ਥਾਵਾਂ ਤੋਂ ਨਕਦ ਪੈਸਾ ਇਕੱਠਾ ਕੀਤਾ ਸੀ। ਕੁੱਲ 11,35,200 ਰੁਪਏ ਇਕੱਠੇ ਕੀਤੇ ਗਏ ਸਨ ਅਤੇ ਲੁੱਟੇ ਗਏ। ਪੁਲਸ ਨੇ ਕਿਹਾ ਕਿ ਪੰਜਾਬੀ ਬਾਗ ਪੁਲਸ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਲਈ 10 ਟੀਮਾਂ ਦਾ ਗਠਨ ਕੀਤਾ ਗਿਆ ਹੈ।


author

Tanu

Content Editor

Related News