ਨਕਸਲੀਆਂ ਨੇ ਰੇਲ ਪੱਟੜੀ ਉਖਾੜੀ, ਮਾਲ ਗੱਡੀ ਦੇ 3 ਇੰਜਣ ਤੇ 18 ਡੱਬੇ ਲੀਹੋਂ ਲੱਥੇ
Sunday, Nov 28, 2021 - 12:53 PM (IST)
ਦੰਤੇਵਾੜਾ/ਸੁਕਮਾ (ਭਾਸ਼ਾ)- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਦੰਤੇਵਾੜਾ ਜ਼ਿਲ੍ਹੇ ਵਿਚ ਕਿਰੰਦੁਲ-ਵਿਸ਼ਾਖਾਪਟਨਮ ਰੇਲ ਸੈਕਸ਼ਨ ’ਤੇ ਨਕਸਲੀਆਂ ਨੇ ਰੇਲ ਪੱਟੜੀ ਨੂੰ ਉਖਾੜ ਦਿੱਤਾ, ਜਿਸ ਕਾਰਨ ਇਕ ਮਾਲਗੱਡੀ ਦੇ 3 ਇੰਜਣ ਅਤੇ 18 ਡੱਬੇ ਲੀਹੋਂ ਲੱਥ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ। ਹਾਦਸੇ ਕਾਰਨ ਜਗਦਲਪੁਰ ਅਤੇ ਕਿਰੰਦੁਲ ਦਰਮਿਆਨ ਰੇਲ ਗੱਡੀਆਂ ਦੀ ਆਵਾਜਾਈ ਵਿਚ ਵਿਘਨ ਪੈ ਗਿਆ।
ਇਹ ਵੀ ਪੜ੍ਹੋ : ਪੱਛਮੀ ਬੰਗਾਲ ’ਚ ਵਾਪਰਿਆ ਭਿਆਨਕ ਹਾਦਸਾ, 17 ਲੋਕਾਂ ਦੀ ਮੌਤ
ਦੰਤੇਵਾੜਾ ਜ਼ਿਲ੍ਹੇ ਦੇ ਪੁਲਸ ਮੁਖੀ ਅਭਿਸ਼ੇਕ ਨੇ ਦੱਸਿਆ ਕਿ ਨਕਸਲੀਆਂ ਨੇ ਸ਼ੁੱਕਰਵਾਰ ਦੇਰ ਰਾਤ ਗਏ ਜ਼ਿਲ੍ਹੇ ਦੇ ਭਾਂਸੀ ਅਤੇ ਕਾਮਾਲੁਰ ਰੇਲਵੇ ਸਟੇਸ਼ਨਾਂ ਦਰਮਿਆਨ ਰੇਲ ਲਾਈਨ ਨੂੰ ਉਖਾੜ ਦਿੱਤਾ। ਇਸ ਕਾਰਨ ਲੋਹੇ ਦੀਆਂ ਛੜਾਂ ਨਾਲ ਲੱਦੀ ਰੇਲ ਗੱਡੀ ਜੋ ਬਰੇਲੀ ਤੋਂ ਵਿਸ਼ਾਖਾਪਟਨਮ ਜਾ ਰਹੀ ਸੀ, ਜਦੋਂ ਭਾਂਸੀ ਅਤੇ ਕਾਮਾਲੁਰ ਰੇਲਵੇ ਸਟੇਸ਼ਨਾਂ ਦਰਮਿਆਨ ਪੁੱਜੀ ਤਾਂ ਉਸ ਦੇ 3 ਇੰਜਣ ਅਤੇ 18 ਡੱਬੇ ਲੀਹੋਂ ਲਹਿ ਗਏ। 12 ਇੰਜਣ ਅੱਗੇ ਸਨ ਅਤੇ ਇਕ ਇੰਜਣ ਸਭ ਤੋਂ ਪਿੱਛੇ ਸੀ। ਘਟਨਾ ਦੀ ਜਾਣਕਾਰੀ ਮਿਲਣ ’ਤੇ ਰੇਲਵੇ ਅਤੇ ਸੁਰੱਖਿਆ ਫ਼ੋਰਸਾਂ ਦੇ ਅਧਿਕਾਰੀ ਮੌਕੇ ’ਤੇ ਪੁੱਜੇ। ਪੱਟੜੀ ਠੀਕ ਕਰਨ ਦਾ ਕੰਮ ਸ਼ਨੀਵਾਰ ਰਾਤ ਤੱਕ ਜਾਰੀ ਸੀ।
ਇਹ ਵੀ ਪੜ੍ਹੋ : ਅਮੇਠੀ ’ਚ 11 ਸਾਲਾ ਬੱਚੀ ਨਾਲ ਜਬਰ ਜ਼ਿਨਾਹ, 2 ਦਿਨਾਂ ਬਾਅਦ ਆਇਆ ਹੋਸ਼
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ