ਬਰਾਤੀਆਂ ਨਾਲ ਭਰੀ ਸਕਾਰਪੀਓ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ, 3 ਲੋਕਾਂ ਦੀ ਮੌਤ

05/18/2022 2:26:47 PM

ਭਦੋਹੀ (ਭਾਸ਼ਾ)- ਉੱਤਰ ਪ੍ਰਦੇਸ਼ 'ਚ ਭਦੋਹੀ ਜ਼ਿਲ੍ਹੇ ਦੇ ਚੌਰੀ ਥਾਣਾ ਇਲਾਕੇ 'ਚ ਬੁੱਧਵਾਰ ਤੜਕੇ ਸਕਾਰਪੀਓ ਅਤੇ ਇਕ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 15 ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਕਾਰਪੀਓ 'ਤੇ 18 ਬਾਰਾਤੀ ਸਵਾਰ ਸਨ। ਥਾਣਾ ਇੰਚਾਰਜ ਅਨਿਲ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸੁਰਯਾਵਾ ਥਾਣੇ ਦੇ ਪਕਰੀ ਪਿੰਡ ਤੋਂ ਇਕ ਬਾਰਾਤ ਅਮਵਾਖੁਰਦ ਪਿੰਡ ਗਈ ਸੀ।

ਵਿਆਹ ਤੋਂ ਬਾਅਦ ਸਕਾਰਪੀਓ ਬਾਰਾਤੀਆਂ ਨੂੰ ਲੈ ਕੇ ਪਰਤ ਰਹੀ ਸੀ, ਉਦੋਂ ਚੌਰੀ ਬਜ਼ਾਰ ਕੋਲ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਵਾਹਨ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਟਰੱਕ 'ਚ ਸਕਾਰਪੀਓ ਸਵਾਰ 2 ਔਰਤਾਂ ਅਤੇ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 15 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮਹਾਰਾਜਾ ਬਲਵੰਤ ਸਿੰਘ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ 7 ਲੋਕਾਂ ਨੂੰ ਵਾਰਾਣਸੀ ਦੇ ਟਰਾਮਾ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ।


DIsha

Content Editor

Related News