ਬਾਂਦਾ ਜ਼ਿਲ੍ਹੇ ''ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਤਿੰਨ ਦੀ ਮੌਤ

Monday, Sep 23, 2024 - 09:53 PM (IST)

ਬਾਂਦਾ ਜ਼ਿਲ੍ਹੇ ''ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਤਿੰਨ ਦੀ ਮੌਤ

ਬਾਂਦਾ : ਉੱਤਰ ਪ੍ਰਦੇਸ਼ 'ਚ ਬਾਂਦਾ ਜ਼ਿਲ੍ਹੇ ਦੇ ਨਰੈਣੀ ਇਲਾਕੇ 'ਚ ਸੋਮਵਾਰ ਨੂੰ ਬਾਈਕ ਸਵਾਰ ਚਾਰ ਨੌਜਵਾਨਾਂ ਨੂੰ ਇਕ ਵਾਹਨ ਨੇ ਕੁਚਲ ਦਿੱਤਾ, ਜਿਸ 'ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਐੱਸਪੀ ਅੰਕੁਰ ਅਗਰਵਾਲ ਨੇ ਦੱਸਿਆ ਕਿ ਪਿੰਡ ਮੋਹਨਪੁਰ ਦਾ ਰਹਿਣ ਵਾਲਾ ਵਿਜੇ ਬਹਾਦੁਰ ਪ੍ਰਜਾਪਤੀ (22) ਉਸ ਦਾ ਭਰਾ ਰਾਮਬਾਬੂ (24) ਅਤੇ ਮਨੋਜ ਸ਼੍ਰੀਵਾਸ (23) ਤੇ ਪ੍ਰਭੂ ਦਿਆਲ ਸ਼੍ਰੀਵਾਸ (28) ਵਾਸੀ ਪੁਕਾਰੀ ਪਿੰਡ ਧੋਬਿਨ ਪੁਰਵਾ ਇਕ ਹੀ ਬਾਈਕ 'ਤੇ ਸਵਾਰ ਹੋ ਕੇ ਨਰੈਨੀ ਕਸਬਾ ਜਾ ਰਹੇ ਸਨ ਕਿ ਜਮਵਾਰਾ ਪਿੰਜ ਦੇ ਨੇੜੇ ਲੋਧਿਨ ਪੁਰਵਾ ਮੋੜ 'ਤੇ ਇਕ ਵਾਹਨ ਨਾਲ ਉਨ੍ਹਾਂ ਦੀ ਟੱਕਰ ਹੋ ਗਈ ਤੇ ਉਹ ਸੜਕ 'ਤੇ ਡਿੱਗ ਗਏ।

ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਸਾਰਿਆਂ ਨੂੰ ਕਮਿਊਨਿਟੀ ਹੈਲਥ ਸੈਂਟਰ ਭੇਜ ਦਿੱਤਾ। ਜਿੱਥੇ ਵਿਜੇ ਬਹਾਦੁਰ ਪ੍ਰਜਾਪਤੀ, ਮਨੋਜ ਸ਼੍ਰੀਵਾਸ ਅਤੇ ਪ੍ਰਭੂ ਦਿਆਲ ਸ਼੍ਰੀਵਾਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਜ਼ਖਮੀ ਰਾਮਬਾਬੂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਵਾਹਨ ਮੌਕੇ ਤੋਂ ਫਰਾਰ ਹੋ ਗਿਆ। ਇਸ ਦੀ ਸ਼ਨਾਖਤ ਕਰਨ ਅਤੇ ਉਸ ਦੀ ਭਾਲ ਲਈ ਯਤਨ ਸ਼ੁਰੂ ਕਰ ਦਿੱਤੇ ਗਏ।


author

Baljit Singh

Content Editor

Related News