ਕਲਿਆਣ ਸਿੰਘ ਲਈ ਯੂ.ਪੀ. ''ਚ ਤਿੰਨ ਦਿਨ ਦਾ ਰਾਜ ਸੋਗ, ਸੋਮਵਾਰ ਨੂੰ ਜਨਤਕ ਛੁੱਟੀ

Sunday, Aug 22, 2021 - 01:32 AM (IST)

ਕਲਿਆਣ ਸਿੰਘ ਲਈ ਯੂ.ਪੀ. ''ਚ ਤਿੰਨ ਦਿਨ ਦਾ ਰਾਜ ਸੋਗ, ਸੋਮਵਾਰ ਨੂੰ ਜਨਤਕ ਛੁੱਟੀ

ਲਖਨਊ - ਯੂ.ਪੀ. ਦੇ ਸਾਬਕਾ ਸੀ.ਐੱਮ. ਕਲਿਆਣ ਸਿੰਘ ਦਾ 89 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਲਖਨਊ ਸਥਿਤ ਐੱਸ.ਜੀ.ਪੀ.ਜੀ.ਆਈ. ਹਸਪਤਾਲ ਵਿੱਚ ਉਨ੍ਹਾਂ ਨੇ ਅੰਤਿਮ ਸਾਹ ਲਈ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਤੋਂ ਹੀ ਰਾਜਨੀਤਕ ਹਲਕਿਆਂ ਵਿੱਚ ਸੋਗ ਦੀ ਲਹਿਰ ਹੈ ਅਤੇ ਤਮਾਮ ਨੇਤਾ ਸ਼ਰਧਾਂਜਲੀ ਦੇ ਰਹੇ ਹਨ। ਸੀ.ਐੱਮ. ਯੋਗੀ ਆਦਿਤਿਅਨਾਥ ਨੇ ਵੀ ਕਲਿਆਣ ਸਿੰਘ ਦੇ ਸਨਮਾਨ ਵਿੱਚ ਯੂ.ਪੀ. ਵਿੱਚ ਤਿੰਨ ਦਿਨ ਦਾ ਰਾਜ ਸੋਗ ਐਲਨ ਕਰ ਦਿੱਤਾ ਹੈ, ਉਥੇ ਹੀ ਸੋਮਵਾਰ ਨੂੰ ਜਨਤਕ ਛੁੱਟੀ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ - ਯੂ.ਪੀ. ਦੇ ਸਾਬਕਾ ਸੀ.ਐੱਮ. ਕਲਿਆਣ ਸਿੰਘ ਦਾ 89 ਸਾਲ ਦੀ ਉਮਰ 'ਚ ਦਿਹਾਂਤ

ਕਲਿਆਣ ਸਿੰਘ ਦੇ ਦਿਹਾਂਤ ਤੋਂ ਬਾਅਦ ਯੂ.ਪੀ. ਵਿੱਚ 3 ਦਿਨ ਦਾ ਰਾਜ ਸੋਗ
ਸੀ.ਐੱਮ. ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਕਲਿਆਣ ਸਿੰਘ ਦਾ ਜਾਣਾ ਸਿਰਫ ਦੇਸ਼ ਦੀ ਰਾਜਨੀਤੀ ਲਈ ਨੁਕਸਾਨ ਨਹੀਂ ਹੈ, ਸਗੋਂ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਦਾ ਵੀ ਇੱਕ ਨਿੱਜੀ ਨੁਕਸਾਨ ਹੈ। ਉਨ੍ਹਾਂ ਕਿਹਾ ਕਲਿਆਣ ਸਿੰਘ ਰਾਮ ਮੰਦਰ ਅੰਦੋਲਨ ਦੇ ਇੱਕ ਵੱਡੇ ਨੇਤਾ ਸਨ। ਉਸ ਅੰਦੋਲਨ ਵਿੱਚ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਸੀ। ਉਨ੍ਹਾਂ ਨੇ ਰਾਮ ਮੰਦਰ ਲਈ ਆਪਣੀ ਕੁਰਸੀ ਤੱਕ ਤਿਆਗ ਦਿੱਤੀ ਸੀ। ਉਨ੍ਹਾਂ ਨੇ ਨੈਤਿਕ ਜ਼ਿੰਮੇਦਾਰੀ ਲੈਂਦੇ ਹੋਏ ਬਿਨਾਂ ਸਮਾਂ ਗੁਆਏ ਉਹ ਮੁਸ਼ਕਿਲ ਫੈਸਲਾ ਲਿਆ ਸੀ।

ਇਹ ਵੀ ਪੜ੍ਹੋ - ਕਲਿਆਣ ਸਿੰਘ ਦੇ ਦਿਹਾਂਤ 'ਤੇ ਪੀ.ਐੱਮ. ਮੋਦੀ ਸਮੇਤ ਕਈ ਵੱਡੇ ਨੇਤਾਵਾਂ ਨੇ ਪ੍ਰਗਟਾਇਆ ਸੋਗ

ਯੋਗੀ ਨੇ ਕਿਹਾ ਹੈ ਕਿ ਕਲਿਆਣ ਸਿੰਘ ਦਾ ਰਾਜਨੀਤੀ ਵਿੱਚ ਅਹਿਮ ਯੋਗਦਾਨ ਵੇਖਦੇ ਹੋਏ ਉਨ੍ਹਾਂ ਦੇ  ਸਨਮਾਨ ਵਿੱਚ ਤਿੰਨ ਦਿਨ ਦਾ ਰਾਜ ਸੋਗ ਐਲਾਨ ਕੀਤਾ ਜਾ ਰਿਹਾ ਹੈ। ਉਥੇ ਹੀ ਸੋਮਵਾਰ ਨੂੰ ਜਨਤਕ ਛੁੱਟੀ ਵੀ ਰਹੇਗੀ। 23 ਅਗਸਤ ਨੂੰ ਹੀ ਕਲਿਆਣ ਸਿੰਘ ਦਾ ਅਲੀਗੜ੍ਹ ਵਿੱਚ ਅੰਤਿਮ ਸੰਸਕਾਰ ਵੀ ਕੀਤਾ ਜਾਵੇਗਾ। ਇਸ ਸਿਲਸਿਲੇ ਵਿੱਚ ਅੱਜ ਰਾਤ 11.30 ਵਜੇ ਯੂ.ਪੀ. ਸਰਕਾਰ ਦੀ ਕੈਬਨਿਟ ਬੈਠਕ ਹੋਈ। ਉਸ ਬੈਠਕ ਵਿੱਚ ਸੋਗ ਪ੍ਰਸਤਾਵ ਪਾਸ ਕੀਤਾ ਜਾਵੇਗਾ। ਸੋਗ ਪ੍ਰਸਤਾਵ ਦੇ ਪਾਸ ਹੋਣ ਤੋਂ ਬਾਅਦ ਕੱਲ ਪੂਰੇ ਦਿਨ ਕਲਿਆਣ ਸਿੰਘ ਦੇ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨ ਲਈ ਰੱਖਿਆ ਜਾਵੇਗਾ। ਸੀ.ਐੱਮ. ਯੋਗੀ ਨੇ ਦੱਸਿਆ ਹੈ ਕਿ ਪਾਰਟੀ ਦਫ਼ਤਰ ਵਿੱਚ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News