ਸੱਪ ਦੇ ਡੰਗਣ ਨਾਲ ਤਿੰਨ ਬੱਚਿਆਂ ਦੀ ਮੌਤ
Saturday, Sep 07, 2024 - 02:00 AM (IST)

ਗੜ੍ਹਵਾ — ਝਾਰਖੰਡ ਦੇ ਗੜਵਾ ਜ਼ਿਲ੍ਹੇ ਦੇ ਇਕ ਪਿੰਡ 'ਚ ਹਾਥੀ ਦੇ ਹਮਲੇ ਦੇ ਡਰ ਕਾਰਨ ਇਕੱਠੇ ਸੌਂ ਰਹੇ ਤਿੰਨ ਬੱਚਿਆਂ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਗੜ੍ਹਵਾ ਦੇ ਚੀਨੀਆ ਥਾਣਾ ਅਧੀਨ ਪੈਂਦੇ ਪਿੰਡ ਚਪਕਲੀ 'ਚ ਹੋਇਆ।
ਉਸ ਨੇ ਦੱਸਿਆ ਕਿ ਨਵਾਂਨਗਰ ਟੋਲਾ ਵਿਖੇ ਰਹਿਣ ਵਾਲੇ ਇੱਕ ਪਰਿਵਾਰ ਦੇ ਕਰੀਬ 8 ਤੋਂ 10 ਬੱਚੇ ਵੀਰਵਾਰ ਰਾਤ ਹਾਥੀ ਦੇ ਹਮਲੇ ਦੇ ਡਰ ਕਾਰਨ ਘਰ ਦੇ ਫਰਸ਼ 'ਤੇ ਇਕੱਠੇ ਸੌਂ ਰਹੇ ਸਨ ਕਿ ਉੱਥੇ ਇੱਕ ਸੱਪ ਵੜ ਗਿਆ ਅਤੇ ਤਿੰਨ ਬੱਚਿਆਂ ਨੂੰ ਡੰਗ ਮਾਰ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।