ਭਾਰਤ-ਪਾਕਿ ਵਿਚਾਲੇ ਥੰਮ੍ਹੀ ਰਿਸ਼ਤਿਆਂ ਦੀ ਡੋਰ, ਸਰਹੱਦ ਪਾਰ ਵਿਆਹ ਪਰ ਲਾੜੀਆਂ ਦੀ ਅਟਕੀ ਵਿਦਾਈ

Sunday, Feb 21, 2021 - 07:02 PM (IST)

ਭਾਰਤ-ਪਾਕਿ ਵਿਚਾਲੇ ਥੰਮ੍ਹੀ ਰਿਸ਼ਤਿਆਂ ਦੀ ਡੋਰ, ਸਰਹੱਦ ਪਾਰ ਵਿਆਹ ਪਰ ਲਾੜੀਆਂ ਦੀ ਅਟਕੀ ਵਿਦਾਈ

ਬਾੜਮੇਰ— ਭਾਰਤ-ਪਾਕਿਸਤਾਨ ਵਿਚਾਲੇ ਰਿਸ਼ਤਿਆਂ ਦੀ ਡੋਰ ਥੰਮ੍ਹ ਗਈ, ਇਸ ਦੇ ਪਿੱਛੇ ਦੀ ਵਜ੍ਹਾ ਸਰਹੱਦ ਪਾਰ ਜਾ ਕੇ ਮੁੰਡੇ ਵਿਆਹ ਤਾਂ ਕਰਵਾਉਂਦੇ ਹਨ ਪਰ ਉੱਥੇ ਅਜੇ ਤੱਕ ਉਨ੍ਹਾਂ ਦੀਆਂ ਪਤਨੀਆਂ ਯਾਨੀ ਕਿ ਲਾੜੀਆਂ ਦੀ ਵਿਦਾਈ ਨਹੀਂ ਹੋਈ। ਪਾਕਿਸਤਾਨ ਨਾਲ ਲੱਗਦੀ ਭਾਰਤ ਦੀ ਸਰਹੱਦ ’ਤੇ ਵੱਸੇ ਬਾੜਮੇਰ-ਜੈਸਲਮੇਰ ਦੇ ਲੋਕਾਂ ਦੀ ਗੁਆਂਢੀ ਦੇਸ਼ ’ਚ ਵੀ ਰਿਸ਼ਤੇਦਾਰੀ ਹੈ। ਭਾਵੇਂ ਹੀ ਭਾਰਤ-ਪਾਕਿਸਤਾਨ ਵਿਚਾਲੇ ਰਿਸ਼ਤੇ ਕਦੇ ਸਹਿਜ ਮਾਹੌਲ ਵਾਲੇ ਨਾ ਹੋਣ ਪਰ ਸਰਹੱਦ ’ਤੇ ਵੱਸੇ ਲੋਕਾਂ ਦੇ ਰਿਸ਼ਤਿਆਂ ’ਚ ਕਦੇ ਖਟਾਸ ਨਹੀਂ ਰਹੀ। ਇਨ੍ਹਾਂ ਰਿਸ਼ਤਿਆਂ ਨੂੰ ਨਿਭਾਉਣ ਲਈ ਭਾਰਤ-ਪਾਕਿਸਤਾਨ ਵਿਚਾਲੇ ਚੱਲਣ ਵਾਲੀ ਥਾਰ ਐਕਸਪ੍ਰੈੱਸ ਮਹੱਤਵਪੂਰਨ ਕੜੀ ਸੀ ਪਰ ਕਰੀਬ ਡੇਢ ਸਾਲ ਤੋਂ ਇਹ ਕੜੀ ਟੁੱਟੀ ਹੋਈ ਹੈ। ਦਰਅਸਲ ਫਰਵਰੀ 2019 ਨੂੰ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਰਿਸ਼ਤੇ ਪਹਿਲਾਂ ਵਾਂਗ ਨਹੀਂ ਰਹੇ ਹਨ। ਇਸ ਦਾ ਅਸਰ ਇਹ ਹੋਇਆ ਕਿ ਸਰਹੱਦੀ ਪਿੰਡਾਂ ’ਚ ਵੱਸੇ ਲੋਕ ਮੁਸੀਬਤ ਵਿਚ ਫਸ ਗਏ ਹਨ, ਉਨ੍ਹਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਕਿਸੇ ਦੀ ਪਤਨੀ ਤਾਂ ਕਿਸੇ ਦਾ ਭਰਾ ਪਾਕਿਸਤਾਨ ’ਚ ਫਸਿਆ ਹੋਇਆ ਹੈ।

PunjabKesari

ਤਿੰਨ ਲਾੜਿਆਂ ਦੀਆਂ ਲਾੜੀਆਂ ਨੇ ਪਾਕਿਸਤਾਨ ’ਚ—
ਬਾੜਮੇਰ-ਜੈਸਲਮੇਰ ਦੇ ਤਿੰਨ ਲਾੜਿਆਂ ਦੀ ਕਹਾਣੀ ਵੀ ਅਜਿਹੀ ਹੈ, ਜਿਨ੍ਹਾਂ ਨੇ ਜਨਵਰੀ 2019 ’ਚ ਪਾਕਿਸਤਾਨ ਦੇ ਸਿੰਧ ਵਿਚ ਵਿਆਹ ਕਰਵਾਇਆ ਸੀ ਪਰ ਇਕ ਮਹੀਨਾ ਬੀਤਣ ਮਗਰੋਂ ਪੁਲਵਾਮਾ ਅੱਤਵਾਦੀ ਹਮਲੇ ਨਾਲ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਵਧ ਗਿਆ। ਉਦੋਂ ਤੋਂ ਹੀ ਉਨ੍ਹਾਂ ਦੀਆਂ ਲਾੜੀਆਂ ਪਾਕਿਸਤਾਨ ਵਿਚ ਹੀ ਹਨ, ਉਨ੍ਹਾਂ ਨੂੰ ਵੀਜ਼ਾ ਨਹੀਂ ਮਿਲ ਰਿਹਾ। ਇੱਥੋਂ ਤੱਕ ਕਿ ਬਰਾਤ ਵਿਚ ਗਏ ਲੋਕ ਵੀ ਉੱਥੇ ਰੁੱਕ ਗਏ ਤਾਂ ਕਿ ਲਾੜੀਆਂ ਦੀ ਵਿਦਾਈ ਕਰਵਾ ਕੇ ਹੀ ਦੇਸ਼ ਪਰਤਣ ਪਰ ਪਾਕਿਸਤਾਨ ਵੀਜ਼ਾ ਹੀ ਨਹੀਂ ਦੇ ਰਿਹਾ। ਲਾੜਿਆਂ ਨੂੰ ਇਕੱਲੇ ਹੀ ਪਰਤਣਾ ਪਿਆ। ਇਨ੍ਹਾਂ ਦੋ ਸਾਲਾਂ ਵਿਚ ਤਿੰਨੋਂ ਲਾੜੀਆਂ ਦੇ ਪਰਿਵਾਰ ਨੇਤਾਵਾਂ ਤੋਂ ਲੈ ਕੇ ਸਰਕਾਰ ਤੱਕ ਦੇ ਦਰ ’ਤੇ ਚੱਕਰ ਕੱਟ ਰਹੇ ਹਨ। ਤਿੰਨੋਂ ਲਾੜੀਆਂ ਦੇ ਮਾਤਾ-ਪਿਤਾ ਸਮਤੇ 9 ਲੋਕਾਂ ਦੇ ਵੀਜ਼ਾ ਲਈ ਬੇਨਤੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਵਿਦੇਸ਼ ਮੰਤਰਾਲਾ ਨੇ ਲਾੜੀਆਂ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਬਾਅਦ ਕੁਝ ਉਮੀਦ ਜਾਗੀ ਹੈ ਕਿ ਛੇਤੀ ਹੀ ਲਾੜੀਆਂ ਭਾਰਤ ਆਪਣੇ ਸਹੁਰੇ ਘਰ ਆ ਜਾਣਗੀਆਂ। 
 

ਇਕ ਲਾੜੀ ਨੇ ਬੇਟੇ ਨੂੰ ਦਿੱਤਾ ਜਨਮ, ਘਰ ਵਾਪਸੀ ਦੀ ਉਡੀਕ ’ਚ—
ਦਰਅਸਲ ਜੈਸਲਮੇਰ ਦੇ ਸਕੇ ਭਰਾ ਵਿਕਰਮ ਸਿੰਘ ਅਤੇ ਨੇਪਾਲ ਸਿੰਘ ਥਾਰ ਐਕਸਪ੍ਰੈੱਸ ਤੋਂ ਬਰਾਤ ਲੈ ਕੇ ਗਏ ਸਨ। ਵਿਕਰਮ ਦਾ ਵਿਆਹ 22 ਜਨਵਰੀ ਅਤੇ ਨੇਪਾਲ ਦਾ ਵਿਆਹ 26 ਜਨਵਰੀ ਨੂੰ ਹੋਇਆ। ਇਸ ਤਰ੍ਹਾਂ ਬਾੜਮੇਰ ਦੇ ਮਹਿੰਦਰ ਸਿੰਘ ਦਾ ਵਿਆਹ 16 ਅਪ੍ਰੈਲ ਨੂੰ ਹੋਇਆ। ਲਾੜੀ ਦੇ ਵੀਜ਼ਾ ਦੀ ਉਡੀਕ ਵਿਚ ਨੇਪਾਲ ਸਿੰਘ ਦੀ ਪਤਨੀ ਇਕ ਬੇਟੇ ਦੀ ਮਾਂ ਬਣ ਚੁੱਕੀ ਹੈ। ਬੇਟਾ ਵੀ ਇਕ ਸਾਲ ਦਾ ਹੋ ਚੁੱਕਾ ਹੈ, ਜੋ ਹੁਣ ਘਰ ਵਾਪਸੀ ਦੀ ਉਡੀਕ ਵਿਚ ਹੈ।


author

Tanu

Content Editor

Related News