ਜੰਮੂ ਕਸ਼ਮੀਰ : ਉੜੀ ਸ਼ਹਿਰ ਤੋਂ ਅੱਤਵਾਦੀਆਂ ਦੇ ਤਿੰਨ ਸਹਾਇਕ ਗ੍ਰਿਫ਼ਤਾਰ

06/19/2021 3:41:54 PM

ਬਾਰਾਮੂਲਾ- ਸੁਰੱਖਿਆ ਫ਼ੋਰਸਾਂ ਨੇ ਜੰਮੂ ਕਸ਼ਮੀਰ ਦੇ ਉੜੀ ਸ਼ਹਿਰ ਤੋਂ ਅੱਤਵਾਦੀਆਂ ਦੇ ਤਿੰਨ ਸਹਾਇਕਾਂ (ਓ.ਜੀ.ਡਬਲਿਊ) ਨੂੰ ਗ੍ਰਿਫ਼ਤਾਰ ਕਰ ਕੇ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤੇ ਹਨ। ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਰਾਸ਼ਟਰੀ ਰਾਈਫ਼ਲਜ਼ (ਆਰ.ਆਰ.), ਜੰਮੂ ਕਸ਼ਮੀਰ ਦੇ ਵਿਸ਼ੇਸ਼ ਮੁਹਿੰਮ ਸਮੂਹ (ਐੱਸ.ਓ.ਜੀ.) ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੀ ਸਾਂਝੀ ਮੁਹਿੰਮ 'ਚ ਉੜੀ ਸ਼ਹਿਰ ਦੇ ਤੰਗਮਰਗ ਬਾਰਾਮੂਲਾ ਤੋਂ ਅੱਤਵਾਦੀਆਂ ਦੇ ਤਿੰਨ ਸਹਾਇਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਗ੍ਰਿਫ਼ਤਾਰ ਕੀਤੇ ਗਏ ਓ.ਜੀ.ਡਬਲਿਊ ਦੀ ਪਛਾਣ ਸ਼ਰਾਫ਼ਤ ਖਾਨ, ਸੱਜਾਦ ਅਹਿਮਦ ਸ਼ਾਹ ਅਤੇ ਸ਼ਾਹਿਦ ਅਹਿਮਦ ਰਾਥਰ ਦੇ ਰੂਪ 'ਚ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਓ.ਜੀ.ਡਬਲਿਊ. ਕੋਲੋਂ ਮੈਗਜ਼ੀਨ ਨਾਲ 2 ਪਿਸਤੌਲਾਂ ਅਤੇ 10 ਰਾਊਂਡ ਗੋਲਾ ਬਾਰੂਦ, 5 ਚੀਨੀ ਗ੍ਰਨੇਡ ਤੋਂ ਇਲਾਵਾ ਤਿੰਨ ਲੱਖ ਰੁਪਏ ਅਤੇ ਪਾਬੰਦੀਸ਼ੁਦਾ ਸਮੱਗਰੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।


DIsha

Content Editor

Related News