ਵੈਸ਼ਨੋ ਦੇਵੀ ਤੀਰਥ ਯਾਤਰੀਆਂ ਨਾਲ ਠੱਗੀ ਮਾਰਨ ਦੇ ਦੋਸ਼ ’ਚ 3 ਕਾਬੂ

04/02/2022 11:54:43 AM

ਪਟਨਾ (ਭਾਸ਼ਾ)- ਬਿਹਾਰ ਦੀ ਆਰਥਿਕ ਅਪਰਾਧ ਸ਼ਾਖਾ ਨੇ ਵੈਸ਼ਨੋ ਦੇਵੀ ਸ਼ਰਧਾਲੂਆਂ ਨੂੰ ਆਨਲਾਈਨ ਮਾਧਿਅਮ ਰਾਹੀਂ ਹੈਲੀਕਾਪਟਰ ਯਾਤਰਾ ਲਈ ਜਾਅਲੀ ਟਿਕਟ ਦੇ ਕੇ ਠੱਗੀ ਮਾਰਨ ਵਾਲੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਪੁਲਸ ਦੇ ਵਧੀਕ ਡਾਇਰੈਕਟਰ ਜਨਰਲ ਨਈਅਰ ਹਸਨੈਨ ਖਾਨ ਨੇ ਦਿੱਤੀ। ਹਸਨੈਨ ਖਾਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਜੰਮੂ ਕਸ਼ਮੀਰ ਪੁਲਸ ਦੇ ਮਾਧਿਅਮ ਨਾਲ ਆਰਥਿਕ ਅਪਰਾਧ ਸ਼ਾਖਾ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਕੁਝ ਸਾਈਬਰ ਅਪਰਾਧੀ ਆਨਲਾਈਨ ਮਾਧਿਅਮ ਨਾਲ ਤੀਰਥ ਯਾਤਰੀਆਂ ਨੂੰ ਕੱਟੜਾ ਤੋਂ ਵੈਸ਼ਨੋ ਦੇਵੀ ਮੰਦਰ ਲਿਜਾਉਣ ਲਈ ਹੈਲੀਕਾਪਟਰ ਯਾਤਰਾ ਦਾ ਜਾਅਲੀ ਟਿਕਟ ਦੇ ਕੇ ਧਨ ਰਾਸ਼ੀ ਦੀ ਠੱਗੀ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਜੰਮੂ ਕਸ਼ਮੀਰ ਪੁਲਸ ਦੀ ਸੂਚਨਾ 'ਤੇ ਆਰਥਿਕ ਅਪਰਾਧ ਇਕਾਈ ਅਤੇ ਜੰਮੂ ਕਸ਼ਮੀਰ ਪੁਲਸ ਦੀ ਸੰਯੁਕਤ ਟੀਮ ਦਾ ਗਠਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਟੀਮ ਵਲੋਂ ਖਗੜੀਆ ਜ਼ਿਲ੍ਹੇ ਦੇ ਅਲੌਲੀ ਥਾਣਾ ਅਧੀਨ ਸੁੰਬਾ ਗਾਜੀਧਾਟ ਦੇ ਲਖਪਤੀ ਪਾਸਵਾਨ, ਅਸ਼ੋਕ ਮਿਸਤਰੀ ਅਤੇ ਸੰਤੋਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਮਿਲੀ ਹੈ, ਜਿਨ੍ਹਾਂ ਦੇ ਖਾਤੇ 'ਚ ਠੱਗੀ ਦੀ ਰਾਸ਼ੀ ਭੇਜੀ ਗਈ ਸੀ। ਆਰਥਿਕ ਅਪਰਾਧ ਇਕਾਈ ਰਾਜ 'ਚ ਆਰਥਿਕ ਅਤੇ ਸਾਈਬਰ ਅਪਰਾਧਾਂ 'ਤੇ ਪ੍ਰਭਾਵੀ ਰੋਕਥਾਮ ਲਗਾਉਣ ਅਤੇ ਕੰਟਰੋਲ ਲਈ ਨੋਡਲ ਏਜੰਸੀ ਅਤੇ ਬਿਹਾਰ ਪੁਲਸ ਦੀ ਵਿਸ਼ੇਸ਼ ਇਕਾਈ ਹੈ।


DIsha

Content Editor

Related News