ਬਰਫੀਲੇ ਤੂਫਾਨ ਦੀ ਚਪੇਟ ''ਚ ਆਉਣ ਕਾਰਨ 3 ਜਵਾਨ ਸ਼ਹੀਦ, 1 ਗੰਭੀਰ ਜ਼ਖਮੀ

Friday, Feb 02, 2018 - 09:28 PM (IST)

ਬਰਫੀਲੇ ਤੂਫਾਨ ਦੀ ਚਪੇਟ ''ਚ ਆਉਣ ਕਾਰਨ 3 ਜਵਾਨ ਸ਼ਹੀਦ, 1 ਗੰਭੀਰ ਜ਼ਖਮੀ

ਸ਼੍ਰੀਨਗਰ— ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲੇ ਦੇ ਮਛਿਲ ਸੈਕਟਰ 'ਚ ਆਏ ਬਰਫੀਲੇ ਤੂਫਾਨ ਦੀ ਚਪੇਟ 'ਚ ਆਉਣ ਕਾਰਨ ਭਾਰਤੀ ਫੌਜ ਦੇ 3 ਜਵਾਨ ਸ਼ਹੀਦ ਹੋ ਗਏ ਜਦਕਿ ਇਕ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਇਕ ਬਰਫੀਲਾ ਤੂਫਾਨ ਫੌਜ ਦੀ  21 ਰਾਜਪੂਤ ਦੀ ਪੋਸਟ ਨਾਲ ਟਕਰਾ ਗਿਆ। ਫੌਜ ਦੇ ਇਕ ਅਧਿਕਾਰੀ ਮੁਤਾਬਕ ਇਹ ਹਾਦਸਾ ਸ਼ੁੱਕਰਵਾਰ ਕਰੀਬ ਸਾਢੇ 4 ਵਜੇ ਵਾਪਰਿਆ। ਇਸ ਮਾਮਲੇ 'ਚ ਹਾਲੇ ਹੋਰ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।
 


ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗੁਰੇਜ ਸੈਕਟਰ 'ਚ ਆਏ ਕੁਪਵਾੜਾ ਤੇ ਬਾਂਦੀਪੋਰਾ 'ਚ ਭਾਰੀ ਬਰਫਬਾਰੀ ਦੇ ਚੱਲਦੇ 2 ਬਰਫ ਦੇ ਤੋਦੇ ਡਿੱਗਣ ਦੀ ਘਟਨਾ ਵਾਪਰੀ ਸੀ, ਜਿਸ 'ਚ 5 ਜਵਾਨ ਲਾਪਤਾ ਹੋ ਗਏ ਸੀ। ਜਿਨ੍ਹਾਂ ਦੀਆਂ ਲਾਸ਼ਾਂ ਨੂੰ ਬਚਾਅ ਆਪਰੇਸ਼ਨ ਤੋਂ ਬਾਅਦ ਬਰਾਮਦ ਕਰ ਲਿਆ ਗਿਆ ਸੀ।


Related News