ਜੰਮੂ ਕਸ਼ਮੀਰ : ਵਾਹਨ ਹਾਦਸੇ ''ਚ 3 ਅਮਰਨਾਥ ਯਾਤਰੀ ਜ਼ਖ਼ਮੀ

07/01/2022 2:57:29 PM

ਜੰਮੂ (ਵਾਰਤਾ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਇਕ ਹਾਦਸੇ 'ਚ ਅਮਰਨਾਥ ਯਾਤਰਾ 'ਤੇ ਜਾ ਰਹੇ ਤਿੰਨ ਸ਼ਰਧਾਲੂ ਜ਼ਖ਼ਮੀ ਹੋ ਗਏ। ਡਿਪਟੀ ਕਮਿਸ਼ਨਰ ਮਸਰਤ-ਉਲ-ਇਸਲਾਮ ਨੇ ਟਵੀਟ ਕੀਤਾ,''ਸ਼੍ਰੀ ਅਮਰਨਾਥ ਯਾਤਰਾ ਦੇ ਤਿੰਨ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਦਸਾ ਉਸ ਦੌਰਾਨ ਵਾਪਰਿਆ, ਜਦੋਂ 6,440 ਤੀਰਥ ਯਾਤਰੀਆਂ ਦਾ ਨਵਾਂ ਜੱਥਾ ਚੰਦਰਕੋਟ ਯਾਤਰੀ ਨਿਵਾਸ ਤੋਂ ਸ਼ੁੱਕਰਵਾਰ ਸਵੇਰੇ ਬਰਫਾਨੀ ਬਾਬਾ ਦੇ ਦਰਸ਼ਨ ਲਈ ਅਮਰਨਾਥ ਰਵਾਨਾ ਹੋਇਆ, ਉਸੇ ਦੌਰਾਨ ਉਨ੍ਹਾਂ ਵਾਹਨ ਰਾਸ਼ਟਰੀ ਰਾਜਮਾਰਗ 44 'ਤੇ ਸ਼ੇਰ ਬੀਬੀ ਕੋਲ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ 'ਚ ਤਿੰਨ ਤੀਰਥ ਯਾਤਰੀਆਂ ਨੂੰ ਸੱਟਾਂ ਲੱਗੀਆਂ। ਉਨ੍ਹਾਂ ਨੂੰ ਐੱਸ.ਡੀ.ਐਚ. ਬਨਿਹਾਲ 'ਚ ਭਰਤੀ ਕਰਵਾਇਆ ਗਿਆ।''

ਉਨ੍ਹਾਂ ਦੱਸਿਆ ਕਿ ਵਾਹਨ ਅੱਜ ਯਾਨੀ ਸ਼ੁੱਕਰਵਾਰ ਸਵੇਰੇ ਡਿਗਡੋਲੇ 'ਚ ਪਲਟ ਗਿਆ ਸੀ, ਜਿਸ ਕਾਰਨ ਕੁਝ ਤੀਰਥ ਯਾਤਰੀ ਜ਼ਖ਼ਮੀ ਹੋ ਗਏ। ਯਾਤਰੀਆਂ ਨੂੰ ਅਨੰਤਨਾਗ 'ਚ ਪਹੁੰਚਾਇਆ ਗਿਆ। ਦੱਸਣਯੋਗ ਹੈ ਕਿ ਉੱਪ-ਰਾਜਪਾਲ ਮਨੋਜ ਸਿਨਹਾ ਨੇ ਬੁੱਧਵਾਰ ਨੂੰ ਅਮਰਨਾਥ ਯਾਤਰਾ ਦੇ ਪਹਿਲੇ ਜੱਥੇ ਨੂੰ ਜੰਮੂ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ।


DIsha

Content Editor

Related News