ਉਮੇਸ਼ ਪਾਲ ਅਗਵਾ ਮਾਮਲੇ 'ਚ ਮਾਫੀਆ ਅਤੀਕ ਅਹਿਮਦ ਸਣੇ 3 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ
Tuesday, Mar 28, 2023 - 02:49 PM (IST)

ਪ੍ਰਯਾਗਰਾਜ- ਮਾਫੀਆ- ਰਾਜ ਨੇਤਾ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਅਤੇ ਉਸਦੇ ਭਰਾ ਖਾਲਿਦ ਅਜ਼ੀਮ ਉਰਫ ਅਸ਼ਰਫ ਵੱਲੋਂ 2005 'ਚ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਤਤਕਾਲੀਨ ਵਿਧਾਇਕ ਰਾਜੂ ਪਾਲ ਕਤਲਕਾਂਡ ਮਾਮਲੇ ਦੇ ਗਵਾਹ ਉਮੇਸ਼ ਪਾਲ ਨੂੰ ਅਗਵਾ ਕਰਨ ਦੇ ਮਾਮਲੇ 'ਚ ਮਾਫੀਆ ਅਤੀਕ ਅਹਿਮਦ ਸਣੇ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੋਰਟ ਨੇ ਦੋਸ਼ੀਆਂ 'ਤੇ ਇਕ-ਇਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਜੁਰਮਾਨੇ ਦੀ ਰਾਸ਼ੀ ਰਾਜੂ ਪਾਲ ਦੇ ਪਰਿਵਾਰ ਵਾਲਿਆਂ ਨੂੰ ਦੇਣ ਦਾ ਹੁਕਮ ਦਿੱਤਾ ਗਿਆ ਹੈ। ਉੱਥੇ ਹੀ ਕੋਰਟ ਦੇ ਫੈਸਲੇ ਨੂੰ ਸੁਣਦੇ ਹੀ ਮਾਫੀਆ ਡਾਨ ਅਤੀਕ ਅਹਿਮਦ ਅਦਾਲਤ 'ਚ ਉੱਚੀ-ਉੱਚੀ ਰੋਣ ਲੱਗ ਪਿਆ।