ਕਨ੍ਹਈਆ ਲਾਲ ਕਤਲਕਾਂਡ ਦੇ 3 ਮੁਲਜ਼ਮਾਂ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ’ਚ ਭੇਜਿਆ

Saturday, Jul 16, 2022 - 04:55 PM (IST)

ਕਨ੍ਹਈਆ ਲਾਲ ਕਤਲਕਾਂਡ ਦੇ 3 ਮੁਲਜ਼ਮਾਂ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ’ਚ ਭੇਜਿਆ

ਜੈਪੁਰ- ਜੈਪੁਰ ਦੀ ਕੌਮੀ ਜਾਂਚ ਏਜੰਸੀ (NIA) ਦੀ ਵਿਸ਼ੇਸ਼ ਅਦਾਲਤ ਨੇ ਸ਼ਨੀਵਾਰ ਨੂੰ ਉਦੈਪੁਰ ਦੇ ਕਨ੍ਹਈਆ ਲਾਲ ਕਤਲ ਕੇਸ ਦੇ ਤਿੰਨ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। NIA ਦੀ ਟੀਮ ਨੇ ਸ਼ਨੀਵਾਰ ਨੂੰ ਕਤਲ ਦੇ ਦੋਸ਼ੀਆਂ ਰਿਆਜ਼ ਅਖਤਾਰੀ, ਗੌਸ ਮੁਹੰਮਦ ਅਤੇ ਫਰਹਾਦ ਮੁਹੰਮਦ ਸ਼ੇਖ ਨੂੰ ਸਖ਼ਤ ਸੁਰੱਖਿਆ ਹੇਠ ਵਿਸ਼ੇਸ਼ ਅਦਾਲਤ ’ਚ ਪੇਸ਼ ਕੀਤਾ। ਤਿੰਨੋਂ ਹੁਣ ਤੱਕ NIA ਦੀ ਹਿਰਾਸਤ ’ਚ ਸਨ। ਵਿਸ਼ੇਸ਼ ਸਰਕਾਰੀ ਵਕੀਲ ਟੀ. ਪੀ. ਸ਼ਰਮਾ ਨੇ ਕਿਹਾ ਕਿ ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ 1 ਅਗਸਤ ਤੱਕ ਨਿਆਂਇਕ ਹਿਰਾਸਤ ’ਚ ਭੇਜਣ ਦਾ ਹੁਕਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਜਮੇਰ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ’ਚ ਤਬਦੀਲ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਦਰਜੀ ਕਤਲਕਾਂਡ ’ਚ ਵੱਡਾ ਖ਼ੁਲਾਸਾ; ਪਾਕਿਸਤਾਨੀ ਸੰਗਠਨ ‘ਦਾਵਤ-ਏ-ਇਸਲਾਮੀ’ ਨਾਲ ਲਿੰਕ

PunjabKesari

ਜ਼ਿਕਰਯੋਗ ਹੈ ਕਿ 28 ਜੂਨ ਨੂੰ ਉਦੈਪੁਰ ’ਚ ਪੇਸ਼ੇ ਤੋਂ ਦਰਜੀ ਕਨ੍ਹਈਆ ਲਾਲ ਦਾ ਬੇਰਹਿਮੀ ਨਾਲ ਕਤਲ ਦੇ ਮਾਮਲੇ ’ਚ NIA ਨੇ ਦੋ ਮੁੱਖ ਦੋਸ਼ੀਆਂ ਰਿਆਜ਼ ਅਖਤਾਰੀ ਅਤੇ ਗੌਸ ਮੁਹੰਮਦ ਸਮੇਤ ਕੁੱਲ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ’ਚ ਰਿਆਜ਼ ਅਖਤਾਰੀ ਅਤੇ ਗੌਸ ਮੁਹੰਮਦ ਅਤੇ ਫਰਹਾਦ ਮੁਹੰਮਦ ਸ਼ੇਖ NIA ਦੀ ਹਿਰਾਸਤ ’ਚ ਸੀ ਅਤੇ ਅੱਜ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ। ਬਾਕੀ 4 ਦੋਸ਼ੀਆਂ- ਮੋਹਸਿਨ, ਆਸਿਫ਼, ਮੁਹੰਮਦ ਮੋਹਸਿਨ ਅਤੇ ਵਸੀਮ ਅਲੀ ਪਹਿਲਾਂ ਹੀ 1 ਅਗਸਤ ਤੱਕ ਨਿਆਂਇਕ ਹਿਰਾਸਤ ’ਚ ਹਨ।

ਇਹ ਵੀ ਪੜ੍ਹੋ: NIA ਜਾਂਚ ’ਚ ਖ਼ੁਲਾਸਾ; ਨੂਪੁਰ ਸਮਰਥਕਾਂ ਦੇ ਕਤਲ ਲਈ ਪਾਕਿ ਨੇ 40 ਲੋਕਾਂ ਨੂੰ ਦਿੱਤੀ ਆਨਲਾਈਨ ਟ੍ਰੇਨਿੰਗ


author

Tanu

Content Editor

Related News