50 ਹਜ਼ਾਰ ਕਰਜ਼ ਨਾ ਅਦਾ ਕਰ ਸਕਣ ’ਤੇ ਮਿਲ ਰਹੀਆਂ ਸਨ ਧਮਕੀਆਂ, ਜੋੜੇ ਨੇ ਕੀਤੀ ਖੁਦਕੁਸ਼ੀ

Saturday, Sep 10, 2022 - 12:37 PM (IST)

ਵਿਜੇਵਾੜਾ- ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲੇ ਵਿਚ ਆਨਲਾਈਨ ਐਪ ਕਰਜ਼ਾ ਵਸੂਲੀ ਕਰਮਚਾਰੀਆਂ ਵਲੋਂ ਧਮਕੀਆਂ ਮਿਲਣ ਕਾਰਨ ਇਕ ਜੋੜੇ ਨੇ ਖੁਦਕੁਸ਼ੀ ਕਰ ਲਈ। ਜੋੜੇ ਨੇ 50 ਹਜ਼ਾਰ ਰੁਪਏ ਕਰਜ਼ ਲਿਆ ਸੀ, ਜਿਸ ਨੂੰ ਉਹ ਸਮੇਂ ’ਤੇ ਅਦਾ ਨਹੀਂ ਕਰ ਪਾ ਰਹੇ ਸਨ। ਪਰਿਵਾਰ ਦਾ ਦੋਸ਼ ਹੈ ਕਿ ਸਮੇਂ ’ਤੇ ਅਦਾਇਗੀ ਨਾ ਕਰ ਸਕਣ ਕਾਰਨ ਲੋਨ ਐਪ ਵਾਲੇ ਉਨ੍ਹਾਂ ਨੂੰ ਧਮਕੀ ਦੇ ਰਹੇ ਸਨ। ਉਨ੍ਹਾਂ ਵਲੋਂ ਕਿਹਾ ਗਿਆ ਕਿ ਜੇਕਰ ਕਰਜ਼ਾ ਅਦਾ ਨਹੀਂ ਕਰੋਗੇ ਤਾਂ ਆਨਲਾਈਨ ਰਾਹੀਂ ਤੁਹਾਡੀਆਂ ਅਸ਼ਲੀਲ ਤਸਵੀਰਾਂ ਸ਼ੇਅਰ ਕਰ ਕੇ ਅਕਸ ਨੂੰ ਖਰਾਬ ਕਰਾਂਗੇ।

ਇਹ ਵੀ ਪੜ੍ਹੋ : 102 ਸਾਲਾ ਬਜ਼ੁਰਗ ਨੇ ਕੱਢੀ ਬਰਾਤ, DC ਦਫ਼ਤਰ ਪਹੁੰਚ ਬੋਲਿਆ-ਥਾਰਾ ਫੂਫਾ ਜ਼ਿੰਦਾ ਹੈ, ਜਾਣੋ ਪੂਰਾ ਮਾਮਲਾ

ਘਟਨਾ ਪੂਰਬੀ ਗੋਦਾਵਰੀ ਜ਼ਿਲੇ ਦੇ ਰਾਜਾਮਹਿੰਦਰਵਰਮ ਦੀ ਹੈ। ਇਥੋਂ ਦੇ ਦੁਰਗਾ (32) ਅਤੇ ਲਕਸ਼ਮੀ (28) ਨੇ ਹਾਲ ਹੀ ਵਿਚ ਇਕ ਆਨਲਾਈਨ ਐਪ ਰਾਹੀਂ 50,000 ਰੁਪਏ ਕਰਜ਼ਾ ਲਿਆ ਸੀ। ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਲੋਨ ਐਪ ਵਾਲਿਆਂ ਨੇ ਸਮੇਂ ’ਤੇ ਲੋਨ ਨਹੀਂ ਅਦਾ ਕਰ ਸਕਣ ’ਤੇ ਉਨ੍ਹਾਂ ਨੂੰ ਧਮਕਾਇਆ ਅਤੇ ਬਹੁਤ ਤੰਗ-ਪ੍ਰੇਸ਼ਾਨ ਕੀਤਾ ਸੀ। ਇੰਨਾ ਹੀ ਨਹੀਂ ਜੋੜੇ ਦੀਆਂ ਅਸ਼ਲੀਲ ਤਸਵੀਰਾਂ ਬਣਾ ਕੇ ਵਾਇਰਲ ਕਰਨ ਦੀ ਵੀ ਧਮਕੀ ਦਿੱਤੀ ਗਈ ਸੀ। ਇਸੇ ਕਾਰਨ ਦੋਵਾਂ ਨੇ ਖੁਦਕੁਸ਼ੀ ਕਰ ਲਈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News