ਸੰਸਦ ਮੈਂਬਰ ਕੋਲੀ ਦੇ ਘਰ ਧਮਕੀ ਭਰੀ ਚਿੱਠੀ ਭੇਜਣ ਦੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦਲ ਗਠਿਤ

11/10/2021 6:46:41 PM

ਜੈਪੁਰ (ਭਾਸ਼ਾ)- ਰਾਜਸਥਾਨ ਪੁਲਸ ਨੇ ਭਰਤਪੁਰ ਤੋਂ ਸੰਸਦ ਮੈਂਬਰ ਰੰਜੀਤਾ ਕੋਲੀ ਦੇ ਘਰ ਮੰਗਲਵਾਰ ਦੀ ਰਾਤ ਧਮਕੀ ਭਰੀ ਚਿੱਠੀ ਭੇਜਣ ਦੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦਲ ਗਠਿਤ ਕੀਤਾ ਹੈ। ਪੁਲਸ ਡਾਇਰੈਕਟਰ ਜਨਰਲ ਐੱਮ.ਐੱਲ. ਲਾਠਰ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਮੁਹਿੰਮ ਦਲ ਦੇ ਸੁਪਰਡੈਂਟ ਮਨੀਸ਼ ਤ੍ਰਿਪਾਠੀ ਦੀ ਅਗਵਾਈ ’ਚ ਜਾਂਚ ਦਲ ਗਠਿਤ ਕੀਤਾ ਗਿਆ ਹੈ। 

ਇਸ ਮਾਮਲੇ ’ਚ ਬਿਆਨਾ ਪੁਲਸ ਥਾਣੇ ’ਚ ਹਥਿਆਰ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੰਸਦ ਮੈਂਬਰ ਰੰਜੀਤਾ ਕੋਲੀ ਨਾਲ ਫ਼ੋਨ ’ਤੇ ਗੱਲ ਕਰ ਕੇ ਉਨ੍ਹਾਂ ਦਾ ਹਾਲਚਾਲ ਪੁੱਛਿਆ। ਗਹਿਲੋਤ ਨੇ ਟਵੀਟ ਕੀਤਾ,‘‘ਡੀ.ਜੀ.ਪੀ. ਮੁਖੀ ਸਕੱਤਰ, ਗ੍ਰਹਿ ਵਿਭਾਗ ਨੂੰ ਨਿਰਦੇਸ਼ਿਤ ਕੀਤਾ ਹੈ ਕਿ ਘਟਨਾ ਦੀ ਪੂਰੀ ਜਾਂਚ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇ। ਜੈਪੁਰ ਤੋਂ ਐੱਸ.ਓ.ਜੀ. ਦੀ ਟੀਮ ਭਰਤਪੁਰ ਜਾ ਕੇ ਘਟਨਾ ਦੀ ਜਾਂਚ ਕਰੇਗੀ।’’


DIsha

Content Editor

Related News