ਕਾਸਗੰਜ ਹਿੰਸਾ ''ਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੂੰ ਮਿਲੀ ਧਮਕੀ

Friday, Feb 02, 2018 - 06:00 PM (IST)

ਕਾਸਗੰਜ ਹਿੰਸਾ ''ਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੂੰ ਮਿਲੀ ਧਮਕੀ

ਕਾਸਗੰਜ— ਗਣਤੰਤਰ ਦਿਵਸ 'ਤੇ ਕਾਸਗੰਜ 'ਚ ਹੋਈ ਫਿਰਕੂ ਹਿੰਸਾ 'ਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੂੰ ਧਮਕੀ ਮਿਲਣ ਤੋਂ ਬਾਅਦ ਪੀੜਤ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਪ੍ਰਾਪਤ ਸ਼ਿਕਾਇਤ ਅਨੁਸਾਰ ਪੁਲਸ ਦੇ ਇਕ ਸੀਨੀਅਰ ਅਫ਼ਸਰ ਨੇ ਦੱਸਿਆ ਕਿ 26 ਜਨਵਰੀ ਨੂੰ ਤਿਰੰਗਾ ਯਾਤਰਾ ਦੌਰਾਨ ਹੋਏ ਵਿਵਾਦ 'ਚ ਮਾਰੇ ਗਏ ਚੰਦਨ ਗੁਪਤਾ ਦੇ ਪਿਤਾ ਸੁਸ਼ੀਲ ਗੁਪਤਾ ਨੂੰ ਵੀਰਵਾਰ ਦੀ ਰਾਤ 2 ਵਜੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਧਮਕੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਗੁਪਤਾ ਪਰਿਵਾਰ ਦੀ ਸੁਰੱਖਿਆ 'ਚ ਪੁਲਸ ਕਰਮਚਾਰੀ ਤਿਆਰ ਕਰ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ 'ਤੇ ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਅਤੇ ਕੁਝ ਹੋਰ ਸੰਗਠਨਾਂ ਦੇ ਵਰਕਰ ਇਕ ਘੱਟ ਗਿਣਤੀ ਬਹੁਲ ਖੇਤਰ ਤੋਂ ਤਿਰੰਗਾ ਯਾਤਰਾ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਇਸੇ ਗੱਲ ਨੂੰ ਲੈ ਕੇ 2 ਕਮਿਊਨਿਟੀਜ਼ 'ਚ ਸ਼ੁਰੂ ਹੋਈ ਬਹਿਸ ਹਿੰਸਕ ਝੜਪ 'ਚ ਤਬਦੀਲ ਹੋ ਗਈ ਸੀ। ਇਸ ਦੌਰਾਨ ਹੋਈ ਗੋਲੀਬਾਰੀ 'ਚ ਚੰਦਨ ਨਾਮੀ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ, ਜਦੋਂ ਕਿ ਨੌਸ਼ਾਦ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ। ਪੁਲਸ ਨੇ ਚੰਦਨ ਦੇ ਕਤਲ ਦੇ ਮਾਮਲੇ 'ਚ ਸਲੀਮ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਦਾ ਦਾਅਵਾ ਹੈ ਕਿਸਲੀਮ ਨੇ ਹੀ ਚੰਦਨ ਨੂੰ ਗੋਲੀ ਮਾਰੀ ਸੀ।


Related News