ਬਰਡ ਫਲੂ: ਕੇਰਲ ਦੇ ਦੋ ਜ਼ਿਲ੍ਹਿਆਂ ''ਚ N5N1 ਵਾਇਰਸ ਦੀ ਪੁਸ਼ਟੀ, ਹਜ਼ਾਰਾਂ ਬੱਤਖ਼ਾਂ ਨੂੰ ਮਾਰਿਆ ਗਿਆ

Wednesday, Dec 15, 2021 - 02:24 PM (IST)

ਬਰਡ ਫਲੂ: ਕੇਰਲ ਦੇ ਦੋ ਜ਼ਿਲ੍ਹਿਆਂ ''ਚ N5N1 ਵਾਇਰਸ ਦੀ ਪੁਸ਼ਟੀ, ਹਜ਼ਾਰਾਂ ਬੱਤਖ਼ਾਂ ਨੂੰ ਮਾਰਿਆ ਗਿਆ

ਕੇਰਲ (ਵਾਰਤਾ)- ਕੇਰਲ ਦੇ ਕੋਟਾਯਮ ਜ਼ਿਲ੍ਹੇ ਦੀਆਂ 3 ਪੰਚਾਇਤਾਂ ਅਤੇ ਅਲਾਪੁਝਾ ਜ਼ਿਲ੍ਹੇ ਦੀਆਂ ਦੋ ਪੰਚਾਇਤਾਂ 'ਚ ਬਰਡ ਫਲੂ ਵਾਇਰਸ ਐੱਚ5 ਐੱਨ1 ਦੀ ਪੁਸ਼ਟੀ ਹੋਣ ਮਗਰੋਂ ਪ੍ਰਸ਼ਾਸਨ ਦੇ ਦਬਾਅ ਵਿਚ ਆ ਕੇ ਹਜ਼ਾਰਾਂ ਬੱਤਖ਼ਾਂ ਨੂੰ ਮਾਰਨਾ ਪਿਆ। ਸੂਤਰਾਂ ਮੁਤਾਬਕ ਬੁੱਧਵਾਰ ਨੂੰ ਕੋਟਾਯਮ ਜ਼ਿਲ੍ਹੇ ਦੇ ਵੇਚੁਰ, ਕਾਲਾਰਾ ਅਤੇ ਅਯਮਾਨਮ ਇਲਾਕਿਆਂ ਅਤੇ ਅਲਾਪੁਝਾ ਜ਼ਿਲ੍ਹੇ ਦੇ ਨੇਦੁਮੁਡੀ ਅਤੇ ਕਾਰੂਵੱਟਾ ਇਲਾਕੇ ਵਿਚ ਮਾਮਲੇ ਦਰਜ ਹੋਏ ਹਨ।

ਦੋਹਾਂ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੇ ਇਨਫਲੂਏਜਾ ਵਾਇਰਸ ਪਾਏ ਜਾਣ ਵਾਲੇ ਇਲਾਕਿਆਂ ਦੇ ਇਕ ਕਿਲੋਮੀਟਰ ਦਾਇਰ ਵਿਚ ਪਾਲਤੂ ਪੰਛੀਆਂ ਨੂੰ ਮਾਰਨ ਦੇ ਨਿਰਦੇਸ਼ ਦਿੱਤੇ ਹਨ। ਦੋਹਾਂ ਜ਼ਿਲ੍ਹਿਆਂ 'ਚ ਇਸ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ 80 ਹਜ਼ਾਰ ਪੰਛੀਆਂ ਨੂੰ ਮਾਰਨਾ ਪਿਆ। ਪ੍ਰਸ਼ਾਸਨ ਨੇ 60 ਦਿਨ ਤੋਂ ਘੱਟ ਦੇ ਬੱਤਖ਼ਾਂ ਲਈ 100 ਰੁਪਏ ਅਤੇ 60 ਦਿਨ ਤੋਂ ਉੱਪਰ ਦੀਆਂ ਬੱਤਖ਼ਾਂ ਲਈ 200 ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।


author

Tanu

Content Editor

Related News