ਨਵੇਂ ਵੇਜ ਕੋਡ 2026 ਦੇ ਨਿਯਮ ਹੋਏ ਸਖ਼ਤ; ਹੁਣ ਕੰਪਨੀਆਂ ਨੂੰ ਦੇਣੀ ਪਵੇਗੀ ਡਬਲ ਤਨਖ਼ਾਹ

Friday, Apr 24, 2026 - 03:05 PM (IST)

ਨਵੇਂ ਵੇਜ ਕੋਡ 2026 ਦੇ ਨਿਯਮ ਹੋਏ ਸਖ਼ਤ; ਹੁਣ ਕੰਪਨੀਆਂ ਨੂੰ ਦੇਣੀ ਪਵੇਗੀ ਡਬਲ ਤਨਖ਼ਾਹ

ਬਿਜ਼ਨੈੱਸ ਡੈਸਕ : ਸਰਕਾਰ ਦੇ ਨਵੇਂ ਵੇਜ ਕੋਡ 2026 (New Wage Code 2026) ਤਹਿਤ ਕਰਮਚਾਰੀਆਂ ਲਈ ਓਵਰਟਾਈਮ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਨਵੇਂ ਨਿਯਮਾਂ ਅਨੁਸਾਰ, ਜੇਕਰ ਕੋਈ ਕਰਮਚਾਰੀ ਆਪਣੀ ਤੈਅ ਸ਼ਿਫਟ ਤੋਂ ਬਾਅਦ ਵਾਧੂ ਸਮਾਂ ਕੰਮ ਕਰਦਾ ਹੈ, ਤਾਂ ਉਸ ਨੂੰ ਇਸ ਦੇ ਲਈ ਆਮ ਦਰ ਨਾਲੋਂ ਦੁੱਗਣੀ ਤਨਖ਼ਾਹ (2X Pay) ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਯਾਨੀ ਹੁਣ ਵਾਧੂ ਕੰਮ ਕਰਨ 'ਤੇ ਪਹਿਲਾਂ ਨਾਲੋਂ ਦੁੱਗਣਾ ਪੈਸਾ ਮਿਲੇਗਾ।

ਇਹ ਵੀ ਪੜ੍ਹੋ :  ਪ੍ਰਾਈਵੇਟ ਮੁਲਾਜ਼ਮਾਂ ਦੀ ਬੇਸਿਕ ਸੈਲਰੀ 'ਚ ਵੱਡਾ ਬਦਲਾਅ ਲਾਗੂ, ਜਾਣੋ ਕਿੰਨੀ ਘਟੇਗੀ ਤੁਹਾਡੀ 'ਇਨ-ਹੈਂਡ' ਸੈਲਰੀ

ਓਵਰਟਾਈਮ ਦੀ ਗਣਨਾ 'ਚ ਬਦਲਾਅ 

ਓਵਰਟਾਈਮ ਦੀ ਗਣਨਾ ਨੂੰ ਪਹਿਲਾਂ ਨਾਲੋਂ ਜ਼ਿਆਦਾ ਸਖ਼ਤ ਬਣਾਇਆ ਗਿਆ ਹੈ। ਜੇਕਰ ਕੋਈ ਕਰਮਚਾਰੀ 15 ਤੋਂ 30 ਮਿੰਟ ਤੱਕ ਵਾਧੂ ਕੰਮ ਕਰਦਾ ਹੈ, ਤਾਂ ਉਸ ਨੂੰ ਘੱਟ ਕਰਕੇ ਨਹੀਂ ਸਗੋਂ ਪੂਰੇ 30 ਮਿੰਟ ਦਾ ਓਵਰਟਾਈਮ ਮੰਨਿਆ ਜਾਵੇਗਾ। ਇਸ ਨਾਲ ਕਰਮਚਾਰੀਆਂ ਨੂੰ ਉਨ੍ਹਾਂ ਦੇ ਹਰ ਮਿੰਟ ਦੇ ਕੰਮ ਦਾ ਸਹੀ ਲਾਭ ਮਿਲ ਸਕੇਗਾ।

ਇਹ ਵੀ ਪੜ੍ਹੋ :   ਦੁਨੀਆ ਦਾ ਲਗਭਗ ਅੱਧਾ ਸੋਨਾ ਸਿਰਫ਼ ਦੋ ਦੇਸ਼ਾਂ ਕੋਲ, ਉਤਪਾਦਨ ਦੇ ਮਾਮਲੇ 'ਚ ਇਸ ਦੇਸ਼ ਨੇ ਮਾਰੀ ਬਾਜ਼ੀ

12 ਘੰਟੇ ਦੀ ਹੋ ਸਕਦੀ ਹੈ ਸ਼ਿਫਟ 

ਨਵੇਂ ਨਿਯਮਾਂ ਮੁਤਾਬਕ ਕੰਪਨੀਆਂ ਹੁਣ ਜ਼ਰੂਰਤ ਦੇ ਹਿਸਾਬ ਨਾਲ ਵੱਧ ਤੋਂ ਵੱਧ 12 ਘੰਟੇ ਦੀ ਸ਼ਿਫਟ (ਬ੍ਰੇਕ ਸਮੇਤ) ਰੱਖ ਸਕਦੀਆਂ ਹਨ। ਹਾਲਾਂਕਿ, ਇੱਕ ਹਫ਼ਤੇ ਵਿੱਚ ਕੁੱਲ ਕੰਮ ਦੇ ਘੰਟੇ 48 ਘੰਟੇ ਤੋਂ ਵੱਧ ਨਹੀਂ ਹੋਣੇ ਚਾਹੀਦੇ। ਇਸ ਬਦਲਾਅ ਨਾਲ ਵਰਕਿੰਗ ਪੈਟਰਨ ਵਿੱਚ ਲਚਕਤਾ ਆ ਸਕਦੀ ਹੈ ਅਤੇ ਕਰਮਚਾਰੀਆਂ ਨੂੰ ਲੰਬੇ ਵੀਕੈਂਡ ਜਾਂ ਵਾਧੂ ਛੁੱਟੀਆਂ ਦਾ ਫਾਇਦਾ ਵੀ ਮਿਲ ਸਕਦਾ ਹੈ।

ਇਹ ਵੀ ਪੜ੍ਹੋ :    ਚੁੱਪ-ਚੁਪੀਤੇ ਚਾਂਦੀ ਖ਼ਰੀਦ ਰਿਹਾ ਇਹ ਦੇਸ਼, ਮੰਗਵਾਈ 836 ਟਨ ਚਾਂਦੀ, ਤੋੜੇ ਪਿਛਲੇ 10 ਸਾਲਾਂ ਦੇ ਰਿਕਾਰਡ

ਸੈਲਰੀ ਸਟ੍ਰਕਚਰ 'ਚ ਵੱਡਾ ਬਦਲਾਅ 

ਸੈਲਰੀ ਸਟ੍ਰਕਚਰ ਵਿੱਚ ਵੀ ਵੱਡਾ ਬਦਲਾਅ ਕੀਤਾ ਗਿਆ ਹੈ। ਹੁਣ ਕੁੱਲ CTC ਦਾ ਘੱਟੋ-ਘੱਟ 50 ਫ਼ੀਸਦੀ ਹਿੱਸਾ ਬੇਸਿਕ ਸੈਲਰੀ (Basic Salary) ਹੋਣਾ ਜ਼ਰੂਰੀ ਹੋਵੇਗਾ। ਇਸ ਦਾ ਸਿੱਧਾ ਅਸਰ ਇਹ ਹੋਵੇਗਾ ਕਿ ਭਵਿੱਖ ਦੇ ਰਿਟਾਇਰਮੈਂਟ ਲਾਭਾਂ ਜਿਵੇਂ ਕਿ PF ਅਤੇ ਗ੍ਰੈਚੁਟੀ ਵਿੱਚ ਵਾਧਾ ਹੋਵੇਗਾ। ਹਾਲਾਂਕਿ, ਇਸ ਕਾਰਨ ਕਈ ਕਰਮਚਾਰੀਆਂ ਦੀ ਹੱਥ ਵਿੱਚ ਆਉਣ ਵਾਲੀ ਮਹੀਨਾਵਾਰ ਤਨਖ਼ਾਹ (In-Hand Salary) ਵਿੱਚ ਕੁਝ ਕਮੀ ਮਹਿਸੂਸ ਹੋ ਸਕਦੀ ਹੈ।

ਇਹ ਵੀ ਪੜ੍ਹੋ :  RBI ਦੇ ਨਵੇਂ ਨਿਯਮ : ਡਿਜੀਟਲ ਪੇਮੈਂਟ ਸਿਸਟਮ 'ਚ ਹੋਇਆ ਵੱਡਾ ਬਦਲਾਅ, ਮਿਲਣਗੀਆਂ ਇਹ ਸਹੂਲਤਾਂ

ਕਿਸ 'ਤੇ ਪਵੇਗਾ ਅਸਰ? 

ਇਨ੍ਹਾਂ ਨਿਯਮਾਂ ਦਾ ਸਭ ਤੋਂ ਵੱਧ ਫਾਇਦਾ ਫੈਕਟਰੀ ਜਾਂ ਮੈਨੂਫੈਕਚਰਿੰਗ ਸੈਕਟਰ ਵਿੱਚ ਕੰਮ ਕਰਨ ਵਾਲੇ ਬਲੂ-ਕਾਲਰ ਕਰਮਚਾਰੀਆਂ ਨੂੰ ਮਿਲੇਗਾ, ਜਿਨ੍ਹਾਂ ਦੀ ਓਵਰਟਾਈਮ ਰਾਹੀਂ ਕਮਾਈ ਵਧੇਗੀ। ਦੂਜੇ ਪਾਸੇ, IT ਅਤੇ ਕਾਰਪੋਰੇਟ ਸੈਕਟਰ ਵਰਗੀਆਂ ਵ੍ਹਾਈਟ-ਕਾਲਰ ਨੌਕਰੀਆਂ ਵਿੱਚ ਓਵਰਟਾਈਮ ਦਾ ਲਾਭ ਸੀਮਤ ਹੋ ਸਕਦਾ ਹੈ, ਪਰ ਲੰਬੇ ਸਮੇਂ ਲਈ ਵਿੱਤੀ ਸੁਰੱਖਿਆ ਮਜ਼ਬੂਤ ਹੋਵੇਗੀ।

ਇਹ ਵੀ ਪੜ੍ਹੋ :  ਮਾਂ ਵੈਸ਼ਨੋਂ ਦੇਵੀ ਦੇ ਦਰਬਾਰ 'ਚ ਚੜ੍ਹੀ 'ਨਕਲੀ ਚਾਂਦੀ', ਸਿਰਫ 30 ਕਰੋੜ ਦੇ ਨਿਕਲੇ 550 ਕਰੋੜ ਦੇ ਗਹਿਣੇ

ਰਾਜਾਂ ਕੋਲ ਹੋਣਗੇ ਅਧਿਕਾਰ 

ਇਹ ਧਿਆਨ ਦੇਣ ਯੋਗ ਹੈ ਕਿ ਇਹ ਨਿਯਮ ਪੂਰੇ ਦੇਸ਼ ਵਿੱਚ ਇੱਕੋ ਸਮੇਂ ਲਾਗੂ ਨਹੀਂ ਹੋਣਗੇ। ਕਿਰਤ ਕਾਨੂੰਨ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਵੀ ਆਉਂਦੇ ਹਨ, ਇਸ ਲਈ ਹਰ ਰਾਜ ਨੂੰ ਇਨ੍ਹਾਂ ਨੂੰ ਨੋਟੀਫਾਈ ਕਰਨਾ ਹੋਵੇਗਾ, ਉਸ ਤੋਂ ਬਾਅਦ ਹੀ ਇਹ ਪੂਰੀ ਤਰ੍ਹਾਂ ਲਾਗੂ ਮੰਨੇ ਜਾਣਗੇ।

ਇਹ ਵੀ ਪੜ੍ਹੋ :   10 ਸਾਲ ਪੁਰਾਣਾ ਆਧਾਰ ਕਾਰਡ ਰੱਖਣ ਵਾਲਿਆਂ ਲਈ ਅਹਿਮ ਖ਼ਬਰ, 14 ਜੂਨ ਤੱਕ ਮਿਲੇਗੀ ਖ਼ਾਸ ਸਹੂਲਤ
ਇਹ ਵੀ ਪੜ੍ਹੋਅਕਸ਼ੈ ਤ੍ਰਿਤੀਆ ਤੋਂ ਬਾਅਦ ਚਾਂਦੀ 4000 ਰੁਪਏ ਹੋਈ ਸਸਤੀ, ਸੋਨੇ ਦੇ ਭਾਅ ਵੀ ਟੁੱਟੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News