ਗਾਜ਼ਾ ਨਹੀਂ, ਇਹ ਹੈ ਸ਼ਹਿਰ ਪੁਣੇ... ਜਿੱਥੇ ਲੱਖਾਂ ਲੋਕ ਹੋ ਗਏ ਬੇਰੁਜ਼ਗਾਰ, ਜਾਣੋ ਕੀ ਰਹੀ ਵਜ੍ਹਾ

Saturday, Feb 15, 2025 - 05:22 PM (IST)

ਗਾਜ਼ਾ ਨਹੀਂ, ਇਹ ਹੈ ਸ਼ਹਿਰ ਪੁਣੇ... ਜਿੱਥੇ ਲੱਖਾਂ ਲੋਕ ਹੋ ਗਏ ਬੇਰੁਜ਼ਗਾਰ, ਜਾਣੋ ਕੀ ਰਹੀ ਵਜ੍ਹਾ

ਪੁਣੇ- ਪੁਣੇ ਦੇ ਪਿੰਪਰੀ ਚਿੰਚਵਾੜ ਨੂੰ ਉਦਯੋਗਿਕ ਸ਼ਹਿਰ ਕਿਹਾ ਜਾਂਦਾ ਹੈ। ਇਸੇ ਖੇਤਰ ਦੇ ਚਿਖਲੀ ਅਤੇ ਕੁਡਲਵਾੜੀ 'ਚ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲ ਰਹੀ ਹੈ। ਪੁਣੇ ਵਿਚ 1,500 ਤੋਂ ਵੱਧ ਗੈਰ-ਕਾਨੂੰਨੀ ਢਾਂਚਿਆਂ ਨੂੰ ਢਾਹ ਦਿੱਤਾ, 33.58 ਲੱਖ ਵਰਗ ਫੁੱਟ ਖੇਤਰ ਮੁਕਤ ਕਰਵਾਇਆ।

ਇਸ ਖੇਤਰ ਵਿਚ ਕਈ ਛੋਟੇ ਅਤੇ ਵੱਡੇ ਕਾਰੋਬਾਰ ਚੱਲਦੇ ਸਨ, ਜਿੱਥੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲਦਾ ਸੀ। ਨਗਰ ਨਿਗਮ ਦੀ ਇਸ ਕਾਰਵਾਈ ਦੇ ਕਾਰਨ ਕਰੀਬ 2 ਲੱਖ ਲੋਕਾਂ ਦਾ ਰੁਜ਼ਗਾਰ ਖੋਹਿਆ ਗਿਆ ਹੈ। ਚਿਖਲੀ ਅਤੇ ਕੁਡਲਵਾੜੀ 'ਚ 8 ਫਰਵਰੀ ਤੋਂ ਇਹ ਮੁਹਿੰਮ ਚੱਲ ਰਹੀ ਹੈ ਅਤੇ ਸੋਮਵਾਰ ਤੱਕ ਇਸ ਨੂੰ ਜਾਰੀ ਰੱਖਣ ਦੀ ਯੋਜਨਾ ਹੈ। ਇਸ ਖੇਤਰ ਨੂੰ ਇਲਾਕੇ ਵਿਚ ਮਿੰਨੀ-ਪਾਕਿਸਤਾਨ ਵਜੋਂ ਜਾਣਿਆ ਜਾਂਦਾ ਸੀ ਕਿਉਂਕਿ ਗੈਰ-ਕਾਨੂੰਨੀ ਕਬਜ਼ੇ ਵਾਲੇ ਖੇਤਰ ਵਿਚ  ਰੋਹਿੰਗਿਆ ਅਤੇ ਬੰਗਲਾਦੇਸ਼ੀ ਵੀ ਇਸ ਖੇਤਰ ਵਿਚ ਵੱਸੇ ਹੋਏ ਦੱਸੇ ਜਾ ਰਹੇ ਸਨ।

ਨਗਰ ਨਿਗਮ ਦੇ ਕਮਿਸ਼ਨਰ ਸ਼ੇਖਰ ਸਿੰਘ ਨੇ ਦੱਸਿਆ ਕਿ ਇਹ ਕਦਮ ਦਰਿਆਵਾਂ ਦੇ ਪ੍ਰਦੂਸ਼ਣ ਅਤੇ ਲਗਾਤਾਰ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਚੁੱਕਿਆ ਗਿਆ ਹੈ। ਇਸ ਕਾਰਵਾਈ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ, ਕਿਉਂਕਿ ਇਸ ਇਲਾਕੇ ਵਿਚ ਜ਼ਿਆਦਾਤਰ ਕਬਾੜਖਾਨੇ ਸਨ, ਜਿਨ੍ਹਾਂ 'ਤੇ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਨਿਰਭਰ ਸੀ। ਇਸ ਕਾਰਵਾਈ ਦਾ ਸਥਾਨਕ ਵਪਾਰੀਆਂ ਅਤੇ ਮਜ਼ਦੂਰਾਂ ਨੇ ਵਿਰੋਧ ਕੀਤਾ।


author

Tanu

Content Editor

Related News