ਆਸਟ੍ਰੇਲੀਆ ਦੀ ਸੁੱਖ-ਸਹੂਲਤ ਛੱਡ ਕਿਸਾਨ ਜੋੜੇ ਨੇ ''ਐਪਲ ਬੇਰ'' ਦੀ ਖੇਤੀ ''ਚ ਗੱਡੇ ਝੰਡੇ, ਹੋ ਰਹੀ ਲੱਖਾਂ ਦੀ ਕਮਾਈ

Friday, Feb 13, 2026 - 04:26 PM (IST)

ਆਸਟ੍ਰੇਲੀਆ ਦੀ ਸੁੱਖ-ਸਹੂਲਤ ਛੱਡ ਕਿਸਾਨ ਜੋੜੇ ਨੇ ''ਐਪਲ ਬੇਰ'' ਦੀ ਖੇਤੀ ''ਚ ਗੱਡੇ ਝੰਡੇ, ਹੋ ਰਹੀ ਲੱਖਾਂ ਦੀ ਕਮਾਈ

ਨੈਨੀਤਾਲ- ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਰਾਮਨਗਰ ਦੇ ਰਹਿਣ ਵਾਲੇ ਕਿਸਾਨ ਜਗਦੀਪ ਸਿੰਘ ਅਤੇ ਉਨ੍ਹਾਂ ਦੀ ਪਤਨੀ ਕਾਜਲ ਨੇ ਵਿਦੇਸ਼ੀ ਸੁੱਖ-ਸਹੂਲਤਾਂ ਨੂੰ ਤਿਆਗ ਕੇ ਭਾਰਤ 'ਚ ਖੇਤੀਬਾੜੀ ਰਾਹੀਂ ਸਫਲਤਾ ਦੀ ਇਕ ਨਵੀਂ ਮਿਸਾਲ ਪੈਦਾ ਕੀਤੀ ਹੈ। ਜਗਦੀਪ ਸਿੰਘ 'ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਆਸਟ੍ਰੇਲੀਆ 'ਚ ਵੱਸਣ ਦਾ ਕਾਫੀ ਦਬਾਅ ਸੀ, ਪਰ ਉਨ੍ਹਾਂ ਨੇ ਭਾਰਤ 'ਚ ਰਹਿ ਕੇ ਆਤਮ-ਨਿਰਭਰ ਬਣਨ ਅਤੇ ਖੇਤੀ 'ਚ ਕੁਝ ਵੱਖਰਾ ਕਰਨ ਦਾ ਫੈਸਲਾ ਕੀਤਾ।

ਪੰਜ ਸਾਲ ਪਹਿਲਾਂ ਕੀਤੀ ਸੀ ਸ਼ੁਰੂਆਤ 

ਕਰੀਬ ਪੰਜ ਸਾਲ ਪਹਿਲਾਂ ਜਗਦੀਪ ਨੇ ਐਪਲ ਬੇਰ ਦੀ ਖੇਤੀ ਸ਼ੁਰੂ ਕਰਨ ਦਾ ਫੈਸਲਾ ਲਿਆ ਸੀ। ਇਹ ਫਸਲ ਆਮ ਤੌਰ 'ਤੇ ਗੁਜਰਾਤ, ਰਾਜਸਥਾਨ ਅਤੇ ਬਿਹਾਰ ਵਰਗੇ ਗਰਮ ਇਲਾਕਿਆਂ 'ਚ ਹੁੰਦੀ ਹੈ। ਉਨ੍ਹਾਂ ਨੇ ਪੰਤਨਗਰ ਅਤੇ ਰੁਦਰਪੁਰ ਤੋਂ ਬੂਟੇ ਮੰਗਵਾ ਕੇ ਆਪਣੀ 2 ਏਕੜ ਜ਼ਮੀਨ 'ਤੇ ਕਰੀਬ 250 ਬੂਟੇ ਲਗਾਏ ਸਨ। ਸ਼ੁਰੂ 'ਚ ਇਹ ਸਿਰਫ ਇਕ ਪ੍ਰਯੋਗ ਸੀ, ਪਰ ਮਿਹਨਤ ਅਤੇ ਸਹੀ ਦੇਖਭਾਲ ਨੇ ਇਸ ਨੂੰ ਇਕ ਸਫਲ ਕਾਰੋਬਾਰ 'ਚ ਬਦਲ ਦਿੱਤਾ।

ਆਰਗੈਨਿਕ ਖੇਤੀ 'ਤੇ ਦਿੱਤਾ ਜ਼ੋਰ 

ਜਗਦੀਪ ਨੇ ਆਪਣੇ ਬਾਗ 'ਚ ਕਸ਼ਮੀਰੀ ਬੇਰ, ਕਸ਼ਮੀਰੀ ਰੈੱਡ ਬੇਰ, ਗ੍ਰੀਨ ਐਪਲ ਬੇਰ ਅਤੇ ਐਪਲ ਬੇਰ ਦੀਆਂ ਚਾਰ ਮੁੱਖ ਕਿਸਮਾਂ ਲਗਾਈਆਂ ਹਨ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਰਸਾਇਣਕ ਖਾਦਾਂ ਤੋਂ ਦੂਰੀ ਬਣਾ ਕੇ ਆਰਗੈਨਿਕ ਅਤੇ ਕੁਦਰਤੀ ਖੇਤੀ ਦੇ ਤਰੀਕਿਆਂ ਨੂੰ ਅਪਣਾਇਆ ਹੈ। ਇਸ ਨਾਲ ਫਲਾਂ ਦੀ ਗੁਣਵੱਤਾ ਬਿਹਤਰ ਹੁੰਦੀ ਹੈ।

ਵੱਡਾ ਮੁਨਾਫਾ ਅਤੇ ਵਧਦੀ ਮੰਗ

ਇਸ ਸਾਲ ਉਨ੍ਹਾਂ ਨੂੰ 50 ਤੋਂ 70 ਕੁਇੰਟਲ ਤੱਕ ਪੈਦਾਵਾਰ ਹੋਣ ਦੀ ਉਮੀਦ ਹੈ। ਬਾਜ਼ਾਰ 'ਚ ਇਨ੍ਹਾਂ ਬੇਰਾਂ ਦੀ ਕੀਮਤ 100 ਤੋਂ 150 ਰੁਪਏ ਪ੍ਰਤੀ ਕਿਲੋ ਤੱਕ ਮਿਲ ਰਹੀ ਹੈ, ਜਿਸ ਨਾਲ ਉਨ੍ਹਾਂ ਨੂੰ ਚੰਗਾ ਮੁਨਾਫਾ ਹੋ ਰਿਹਾ ਹੈ। ਉਨ੍ਹਾਂ ਦੀ ਉਪਜ ਦੀ ਮੰਗ ਸਿਰਫ਼ ਸਥਾਨਕ ਬਾਜ਼ਾਰ ਤੱਕ ਹੀ ਸੀਮਤ ਨਹੀਂ ਹੈ, ਸਗੋਂ ਦੇਸ਼ ਦੇ ਹੋਰ ਹਿੱਸਿਆਂ 'ਚ ਵੀ ਇਸ ਦੀ ਸਪਲਾਈ ਕੀਤੀ ਜਾ ਰਹੀ ਹੈ।

ਨੌਜਵਾਨਾਂ ਲਈ ਬਣੇ ਪ੍ਰੇਰਣਾ ਸਰੋਤ 

ਜਗਦੀਪ ਦੀ ਪਤਨੀ ਕਾਜਲ ਚੀਮਾ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਨਵੀਂ ਤਕਨੀਕ ਅਤੇ ਨਵੀਆਂ ਫਸਲਾਂ ਨੂੰ ਅਪਣਾਉਣ ਤਾਂ ਰਵਾਇਤੀ ਖੇਤੀ ਨਾਲੋਂ ਬਿਹਤਰ ਆਮਦਨ ਹੋ ਸਕਦੀ ਹੈ। ਜਿੱਥੇ ਅੱਜ ਦੇ ਨੌਜਵਾਨ ਵਿਦੇਸ਼ ਜਾਣ ਦਾ ਸੁਪਨਾ ਦੇਖਦੇ ਹਨ, ਉੱਥੇ ਹੀ ਜਗਦੀਪ ਸਿੰਘ ਨੇ ਆਪਣੀ ਮਿੱਟੀ 'ਚ ਹੀ ਸੰਭਾਵਨਾਵਾਂ ਤਲਾਸ਼ ਕੇ ਸਾਬਿਤ ਕਰ ਦਿੱਤਾ ਹੈ ਕਿ ਸਹੀ ਸੋਚ ਅਤੇ ਮਿਹਨਤ ਨਾਲ ਪਿੰਡ ਵਿੱਚ ਰਹਿ ਕੇ ਵੀ ਵੱਡੀ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਦੀ ਇਹ ਪਹਿਲ ਇਲਾਕੇ ਦੇ ਹੋਰ ਕਿਸਾਨਾਂ ਲਈ ਵੀ ਪ੍ਰੇਰਣਾ ਬਣ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News