ਇਹ ਜ਼ਿਲ੍ਹਾ ਜਿੱਤ ਰਿਹਾ ਹੈ ਕੋਰੋਨਾ ਤੋਂ ਜੰਗ, IAS ਟੀਨਾ ਨੇ ਦੱਸਿਆ- ਕਿਵੇਂ ਹੋਇਆ ਕੰਮ

Monday, Apr 20, 2020 - 09:56 PM (IST)

ਭੀਲਵਾੜਾ— ਕੋਰੋਨਾ ਵਾਇਰਸ ਨਾਲ ਜੰਗ ਲੜਨ 'ਚ ਰਾਜਸਥਾਨ ਦਾ ਭੀਲਵਾੜਾ ਜ਼ਿਲ੍ਹਾ ਮਿਸਾਲ ਬਣ ਗਿਆ ਹੈ। ਇਹ ਸਭ ਸੰਭਵ ਹੋਇਆ ਸੋਸ਼ਲ ਡਿਸਟੇਂਸਿੰਗ ਨੂੰ ਸਫਲਤਾਪੂਰਵਕ ਲਾਗੂ ਕਰਨ ਨਾਲ। ਰਾਜਸਥਾਨ ਦੇ ਭੀਲਵਾੜਾ ਵਰਗੇ ਛੋਟੇ ਜ਼ਿਲ੍ਹੇ ਨੇ ਜੋ ਕਰ ਦਿਖਿਆ ਉਸਦੀ ਚਰਚਾ ਅੱਜ ਹਰ ਜਗ੍ਹਾ ਹੈ। ਇਸ ਮਾਡਲ ਨੂੰ ਸਫਲ ਬਣਾਉਣ ਲਈ ਰਾਜਸਥਾਨ ਦੀ ਸਰਕਾਰ ਤੇ ਪ੍ਰਸ਼ਾਸਨ ਨੇ ਵਧੀਆ ਕੰਮ ਕੀਤੇ। ਅਜਿਹੇ 'ਚ ਭੀਲਵਾੜਾ ਦੀ ਆਈ. ਏ. ਐੱਸ. ਟੀਨਾ ਦਾਬੀ ਦੀ ਚਰਚਾ ਹੋ ਰਹੀ ਹੈ। ਆਓ ਜਾਣਦੇ ਹਾਂ ਭੀਲਵਾੜਾ ਕਿਵੇਂ ਦੁਨੀਆ ਦੇ ਲਈ ਮਿਸਾਲ ਬਣ ਗਿਆ।

PunjabKesari
ਟੀਨਾ ਨੂੰ ਆਈ. ਏ. ਐੱਸ. ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ 2018 'ਚ ਭੀਲਵਾੜਾ ਦੇ ਐੱਸ. ਡੀ. ਐੱਮ. ਅਹੁਦੇ 'ਤੇ ਨਿਯੁਕਤ ਕੀਤਾ ਗਿਆ ਸੀ। ਉਹ ਕੋਰੋਨਾ ਪ੍ਰਕੋਪ 'ਤੇ ਕਾਬੂ ਪਾਉਣ ਵਾਲੀ ਟੀਮ 'ਚ ਸ਼ਾਮਲ ਹੈ।

PunjabKesari
ਜੈਪੁਰ ਤੋਂ ਲੱਗਭਗ 250 ਕਿਲੋਮੀਟਰ ਦੂਰ ਭੀਲਵਾੜਾ ਪਹਿਲਾਂ ਕੋਰੋਨਾ ਵਾਇਰਸ ਦਾ ਹੌਟਸਪਾਟ ਬਣਨ ਵੱਲ ਤੇਜ਼ੀ ਨਾਲ ਵੱਧ ਰਿਹਾ ਸੀ। ਜਿਸ ਦੇ ਬਾਅਦ ਬੇਰਹਿਮ ਕੰਟਰੋਲ ਦੀ ਰਣਨੀਤੀ ਨੂੰ ਅਪਣਾਇਆ ਗਿਆ। ਜਿਸ 'ਚ ਕਰਫਿਊ-ਲਾਕਡਾਊਨ ਦੇ ਸਖਤ ਨਿਯਮ ਸ਼ਾਮਲ ਹਨ।
ਟੀਨ ਤੋਂ ਜਦੋਂ ਇਕ ਇੰਟਰਵਿਊ 'ਚ ਪੁੱਛਿਆ ਗਿਆ ਕਿ ਭੀਲਵਾੜਾ ਪ੍ਰਸ਼ਾਸਨ ਨੇ ਕੋਰੋਨਾ ਕਿਵੇਂ ਮਾਤ ਦਿੱਤੀ? ਇਸ ਸਵਾਲ 'ਤੇ ਟੀਨਾ ਨੇ ਦੱਸਿਆ ਕਿ ਪਹਿਲਾਂ ਇਸ ਜਗ੍ਹਾ ਨੂੰ ਕੋਰੋਨਾ ਹੌਟਸਪਾਟ ਦੱਸਿਆ ਜਾ ਰਿਹਾ ਸੀ। ਇੱਥੇ ਤੱਕ ਕਿ ਇਸਦੀ ਤੁਲਨਾ ਇਟਲੀ ਨਾਲ ਕੀਤੀ ਜਾ ਰਹੀ ਸੀ। ਜੋ ਸ਼ਰਮਨਾਕ ਗੱਲ ਹੈ।

PunjabKesari
ਟੀਨਾ ਨੇ ਦੱਸਿਆ ਸਭ ਤੋਂ ਪਹਿਲਾਂ ਟੀਮ ਨੇ ਭੀਲਵਾੜਾ ਦੇ ਲੋਕਾਂ ਨੂੰ ਆਈਸੋਲੇਟ ਕੀਤਾ ਗਿਆ। ਉਸਦਾ ਵਿਸ਼ਵਾਸ ਜਿੱਤਣ ਦੀ ਕੋਸ਼ਿਸ਼ ਕੀਤੀ ਤਾਂਕਿ ਉਸ 'ਚ ਹਿੱਮਤ ਬਣੀ ਰਹੇ। ਨਾਲ ਹੀ ਲੋਕਾਂ ਨੇ ਵੀ ਅਧਿਕਾਰੀਆਂ ਵਲੋਂ ਬਣਾਏ ਗਏ ਨਿਯਮਾਂ ਦੀ ਪਾਲਣਾ ਕਰਨੀ ਸ਼ੁਰੂ ਕਰ ਦਿੱਤਾ ਸੀ।
ਟੀਨਾ ਨੇ ਦੱਸਿਆ ਕਿ 19 ਮਾਰਚ ਨੂੰ ਸਾਨੂੰ ਪਹਿਲਾਂ ਕੋਰੋਨਾ ਪਾਜ਼ੀਟਿਲ ਕੇਸ ਮਿਲਿਆ। ਇਸ ਵਿਚ ਅਸੀਂ ਦੇਖਿਆ ਕਿ ਇਕ ਪ੍ਰਾਈਵੇਟ ਹਸਪਤਾਲ ਇਸ ਸੰਕਟ ਦਾ ਮੁੱਖ ਕੇਂਦਰ ਹੋ ਸਕਦਾ ਹੈ।

PunjabKesari
ਫਿਰ ਪਾਇਆ ਗਿਆ ਕਿ ਬੁਜੇਸ਼ ਬੰਗਾਲ ਮੈਮੋਰੀਅਲ ਹਸਪਤਾਲ ਦੇ ਕੁਝ ਡਾਕਟਰ ਤੇ ਸਟਾਫ ਕੋਰੋਨਾ ਨਾਲ ਪੀੜਤ ਹਨ। ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਨਾਲ ਭੀਲਵਾੜਾ ਨੂੰ ਬੰਦ ਕਰਨ ਦਾ ਫੈਸਲਾ ਕੀਤਾ।
ਭੀਲਵਾੜਾ 'ਚ ਸਥਿਤੀ ਸੰਭਾਲਣ 'ਤੇ ਟੀਨਾ ਨੇ ਕਿਹਾ ਕਿ ਚੁਣੌਤੀਪੂਰਨ ਕੰਮ ਜ਼ਿੰਦਗੀ ਭਰ ਦੇ ਅਵਸਰ 'ਚੋਂ ਇਕ ਹੁੰਦਾ ਹੈ। ਮੈਨੂੰ ਮਾਣ ਹੈ ਕਿ ਇਸ ਦਾ ਹਿੱਸਾ ਹਾਂ। ਮੈਂ ਮਾਣ ਮਹਿਸੂਸ ਕਰ ਰਹੀ ਹਾਂ ਕਿ ਇਸ ਸੰਕਟ ਦੀ ਘੜੀ 'ਚ ਸਾਡੀ ਟੀਮ ਇੰਨੇ ਲੋਕਾਂ ਦੀ ਸੇਵਾ ਕਰਨ 'ਚ ਸਮਰੱਥ ਸਾਬਤ ਹੋਈ ਹੈ।


Gurdeep Singh

Content Editor

Related News