ਖੁਸ਼ਖਬਰੀ: 98 ਫੀਸਦੀ ਲੋਕਾਂ ''ਤੇ ਅਸਰਦਾਰ ਸਾਬਤ ਹੋਇਆ ਇਹ ਕੋਰੋਨਾ ਟੀਕਾ

Saturday, Sep 26, 2020 - 09:33 PM (IST)

ਖੁਸ਼ਖਬਰੀ: 98 ਫੀਸਦੀ ਲੋਕਾਂ ''ਤੇ ਅਸਰਦਾਰ ਸਾਬਤ ਹੋਇਆ ਇਹ ਕੋਰੋਨਾ ਟੀਕਾ

ਨਵੀਂ ਦਿੱਲੀ - ਦੁਨਿਆਭਰ 'ਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਵਧਦਾ ਜਾ ਰਿਹਾ ਹੈ। ਪੂਰੀ ਦੁਨੀਆ ਨੂੰ ਇਸ ਦੀ ਵੈਕਸੀਨ ਦਾ ਇੰਤਜਾਰ ਹੈ। ਰੂਸ ਅਤੇ ਚੀਨ ਵੱਲੋਂ ਵੈਕਸੀਨ ਬਣਾ ਲੈਣ ਦੇ ਦਾਅਵੇ ਤੋਂ ਬਾਅਦ ਭਾਰਤ, ਬ੍ਰਿਟੇਨ, ਅਮਰੀਕਾ ਸਮੇਤ ਕਈ ਦੇਸ਼ ਵੈਕਸੀਨ 'ਤੇ ਕਾਮਯਾਬੀ ਦੇ ਨਜਦੀਕ ਹਨ। ਰੂਸੀ ਮੀਡੀਆ ਦੇ ਦਾਅਵਿਆਂ 'ਤੇ ਵਿਸ਼ਵਾਸ ਕਰੀਏ ਤਾਂ, ਰੂਸੀ ਵੈਕਸੀਨ SputnikV ਸਿਵਲ ਸਰਕੁਲੇਸ਼ਨ 'ਚ ਆ ਗਈ ਹੈ। ਇਹ ਵੈਕਸੀਨ ਫਿਲਹਾਲ ਤੀਸਰੇ ਪੜਾਅ ਦੇ ਟ੍ਰਾਇਲ ਤੋਂ ਲੰਘ ਰਹੀ ਹੈ। ਹਾਲਾਂਕਿ ਵੈਕਸੀਨ ਦੀ ਸੁਰੱਖਿਆ ਨੂੰ ਲੈ ਕੇ ਮਾਹਰ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹਨ, ਇਸ ਲਈ ਇਸ ਵੈਕਸੀਨ 'ਚ ਦੁਨੀਆ ਦੀ ਬਹੁਤ ਜ਼ਿਆਦਾ ਦਿਲਚਸਪੀ ਨਹੀਂ ਹੈ। ਇਸ ਦੌਰਾਨ ਅਮਰੀਕਾ ਤੋਂ ਕੋਰੋਨਾ ਵੈਕਸੀਨ ਨੂੰ ਲੈ ਕੇ ਚੰਗੀ ਖ਼ਬਰ ਸਾਹਮਣੇ ਆਈ ਹੈ।

ਖ਼ਬਰਾਂ ਮੁਤਾਬਕ, ਅਮਰੀਕਾ 'ਚ ਚੱਲ ਰਹੀ ਕੋਰੋਨਾ ਵੈਕਸੀਨ ਦੇ ਟ੍ਰਾਇਲ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਹਿਊਮਨ ਟ੍ਰਾਇਲ ਦੌਰਾਨ ਕੋਰੋਨਾ ਵਾਇਰਸ ਖ਼ਿਲਾਫ਼ ਅਮਰੀਕੀ ਵੈਕਸੀਨ ਕਾਫ਼ੀ ਅਸਰਦਾਰ ਦਿਖੀ ਹੈ। ਹੈਲਥ ਵੈੱਬਸਾਈਟ medRxiv ਦੀ ਇੱਕ ਰਿਪੋਰਟ ਮੁਤਾਬਕ, ਅਮਰੀਕੀ ਕੰਪਨੀ ਜਾਨਸਨ ਐਂਡ ਜਾਨਸਨ (Johnson and Johnson) ਵੱਲੋਂ ਵਿਕਸਿਤ ਕੀਤੀ ਗਈ ਵੈਕਸੀਨ ਦੇ ਸ਼ੁਰੂਆਤੀ ਪ੍ਰੀਖਣਾਂ 'ਚ ਉਤਸ਼ਾਹਿਤ ਨਤੀਜੇ ਸਾਹਮਣੇ ਆਏ ਹਨ। ਰਿਪੋਰਟ ਮੁਤਾਬਕ, ਵੈਕਸੀਨ ਦੇ ਸਿੰਗਲ ਡੋਜ਼ ਨੇ ਕੋਰੋਨਾ ਵਾਇਰਸ  ਖ਼ਿਲਾਫ਼ ਮਜ਼ਬੂਤ ਪ੍ਰਤੀਰੋਧੀ ਪ੍ਰਤੀਕਿਰਿਆ ਦਿਖਾਈ ਹੈ।

ਸ਼ੁੱਕਰਵਾਰ ਨੂੰ ਵੈੱਬਸਾਈਟ 'ਤੇ ਜਾਰੀ ਰਿਪੋਰਟ ਮੁਤਾਬਕ, ਕੋਰੋਨਾ ਵਾਇਰਸ ਖ਼ਿਲਾਫ਼ ਸੰਭਾਵਿਕ ਸੁਰੱਖਿਅਤ ਵੈਕਸੀਨ ਦੇ ਰੂਪ 'ਚ ਇਸ ਵੈਕਸੀਨ ਦੀ ਇੱਕ ਡੋਜ਼ ਹੀ ਕਾਫੀ ਹੈ। ਇਸ ਵੈਕਸੀਨ ਨੂੰ ਸੁਰੱਖਿਅਤ ਵੀ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਜਾਨਸਨ ਐਂਡ ਜਾਨਸਨ ਦੀ ਵੈਕਸੀਨ ਆਪਣੇ ਟ੍ਰਾਇਲ ਦੇ ਤੀਸਰੇ ਅਤੇ ਆਖਰੀ ਪੜਾਅ 'ਚ ਹੈ। ਆਖਰੀ ਪੜਾਅ 'ਚ ਪੁੱਜਣ ਵਾਲੀ ਇਹ ਅਮਰੀਕਾ ਦੀ ਚੌਥੀ ਵੈਕਸੀਨ ਹੈ।

ਦੱਸ ਦਈਏ ਕਿ ਦੋ ਦਿਨ ਪਹਿਲਾਂ ਵ੍ਹਾਇਟ ਹਾਉਸ 'ਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੋਕਾਂ ਤੋਂ ਵੈਕਸੀਨ ਦੇ ਟ੍ਰਾਇਲ 'ਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਜਾਨਸਨ ਐਂਡ ਜਾਨਸਨ ਦੇ ਐਲਾਨ ਮੁਤਾਬਕ ਵੈਕਸੀਨ ਕਲੀਨਿਕਲ ਟ੍ਰਾਇਲ ਦੇ ਆਖਰੀ ਪੜਾਅ 'ਚ ਹੈ। ਇਹ ਅਮਰੀਕਾ 'ਚ ਅਜਿਹੀ ਚੌਥੀ ਵੈਕਸੀਨ ਹੈ, ਜੋ ਆਖਰੀ ਪੜਾਅ  ਦੇ ਟ੍ਰਾਇਲ 'ਚ ਹੈ।


author

Inder Prajapati

Content Editor

Related News