ਇਹ ਕੰਪਨੀ ਕਰਵਾਏਗੀ ਅੰਤਿਮ ਸੰਸਕਾਰ, ਅਰਥੀ ਤੋਂ ਲੈ ਕੇ ਰੋਣ ਵਾਲਿਆਂ ਤੱਕ ਦਾ ਇੰਤਜ਼ਾਮ, ਜਾਣੋ ਕਿੰਨੀ ਹੋਵੇਗੀ ਫ਼ੀਸ

Saturday, Nov 19, 2022 - 03:20 PM (IST)

ਇਹ ਕੰਪਨੀ ਕਰਵਾਏਗੀ ਅੰਤਿਮ ਸੰਸਕਾਰ, ਅਰਥੀ ਤੋਂ ਲੈ ਕੇ ਰੋਣ ਵਾਲਿਆਂ ਤੱਕ ਦਾ ਇੰਤਜ਼ਾਮ, ਜਾਣੋ ਕਿੰਨੀ ਹੋਵੇਗੀ ਫ਼ੀਸ

ਨਵੀਂ ਦਿੱਲੀ- ਦਿੱਲੀ ਦੇ ਵਪਾਰ ਮੇਲੇ (ਟ੍ਰੇਡ ਫੇਅਰ) 'ਚ ਅੱਜ-ਕੱਲ੍ਹ ਇਕ ਖ਼ਾਸ ਅਤੇ ਅਨੋਖਾ ਸਟਾਰਟਅੱਪ ਚਰਚਾ 'ਚ ਆ ਗਿਆ ਹੈ, ਜਿਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੈ ਅਤੇ ਸੋਸ਼ਲ ਮੀਡੀਆ 'ਤੇ ਕੁਝ ਲੋਕ ਇਸ 'ਤੇ ਮਜ਼ਾਕ ਵੀ ਬਣਾ ਰਹੇ ਹਨ। ਦਰਅਸਲ ਇਕ ਅਨੋਖੇ ਸਟਾਰਟਅੱਪ ਦਾ ਨਾਮ ਹੈ 'ਸੁਖਾਂਤ ਫਊਨਰਲ ਮੈਨੇਜਮੈਂਟ' (ਸੁਖਾਂਤ ਅੰਤਿਮ ਸੰਸਕਾਰ)। ਟਰੇਡ ਫੇਅਰ 'ਚ ਦਿੱਸ ਰਹੇ ਇਸ ਅਨੋਖੇ ਸਟਾਰਟਅੱਪ ਦੀ ਖ਼ਾਸ ਗੱਲ ਇਹ ਹੈ ਕਿ ਇੱਥੇ ਉਹ ਸਾਰੀਆਂ ਵਸਤੂਆਂ ਅਤੇ ਵਿਵਸਥਾਵਾਂ ਮੌਜੂਦ ਹਨ, ਜੋ ਕਿਸੇ ਇਨਸਾਨ ਦੇ ਮਰਨ ਤੋਂ ਬਾਅਦ ਕੰਮ ਆਉਂਦੀਆਂ ਹਨ। ਸਟਾਲ 'ਤੇ ਸਜਾਵਟ ਕੀਤੀ ਗਈ ਅਰਥੀ ਉਪਲੱਬਧ ਹੈ। ਇਹ ਅਨੋਖਾ ਸਟਾਲ ਵਪਾਰ ਮੇਲੇ 'ਚ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ।

ਇਹ ਵੀ ਪੜ੍ਹੋ : ਵੰਦੇ ਭਾਰਤ ਸਮੇਤ ਕਈ ਹੋਰ ਟਰੇਨਾਂ ਨਾਲ ਟਕਰਾ ਰਹੇ ਹਜ਼ਾਰਾਂ ਜਾਨਵਰ, ਰੇਲਵੇ ਨੇ ਲਿਆ ਇਹ ਵੱਡਾ ਫ਼ੈਸਲਾ

ਇਹ ਚੀਜ਼ਾਂ ਉਪਲੱਬਧ ਕਰਵਾਏਗੀ ਕੰਪਨੀ

ਇਸ ਸਟਾਰਟਅੱਪ ਦੀ ਖ਼ਾਸ ਗੱਲ ਇਹ ਹੈ ਕਿ ਅਰਥੀ ਨੂੰ ਮੋਢਾ ਦੇਣ ਤੋਂ ਲੈ ਕੇ, ਨਾਲ ਤੁਰਨ-ਰੋਣ ਵਾਲੇ ਅਤੇ ਪੰਡਿਤ, ਸਭ ਕੰਪਨੀ ਵਲੋਂ ਹੀ ਹੋਣਗੇ। ਇੱਥੇ ਤੱਕ ਕਿ ਮਰਨ ਵਾਲਿਆਂ ਦੀਆਂ ਅਸਥੀਆਂ ਦਾ ਵਿਸਰਜਨ ਵੀ ਕੰਪਨੀ ਵਾਲੇ ਹੀ ਕਰਵਾਉਣਗੇ, ਯਾਨੀ ਅੰਤਿਮ ਸੰਸਕਾਰ ਨਾਲ ਜਿੰਨੀਆਂ ਵੀ ਚੀਜ਼ਾਂ ਹਨ, ਉਹ ਸਾਰੀਆਂ ਕੰਪਨੀ ਵਲੋਂ ਹੀ ਉਪਲੱਬਧੀ ਕਰਵਾਈਆਂ ਜਾਣਗੀਆਂ। ਜਾਣਕਾਰੀ ਅਨੁਸਾਰ ਲੋਕਾਂ ਦੇ ਅੰਤਿਮ ਸੰਸਕਾਰ ਦੀਆਂ ਸਾਰੀਆਂ ਵਿਵਸਥਾਵਾਂ ਦੇ ਬਦਲੇ ਕੰਪਨੀ ਨੇ 37,500 ਰੁਪਏ ਫ਼ੀਸ ਰੱਖੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News