ਵਿਦੇਸ਼ੀ ਔਰਤਾਂ ਦੀ ਖਾਲੀ ਗੋਦ ਭਰਦਾ ਹੈ ਭਾਰਤ ਦਾ ਇਹ ਸ਼ਹਿਰ!

Tuesday, Jun 06, 2017 - 06:01 PM (IST)

ਜੈਪੁਰ— ਪਿੰਕ ਸਿਟੀ ਦੇ ਨਾਂ ਨਾਲ ਮਸ਼ਹੂਰ ਰਾਜਸਥਾਨ ਦੀ ਰਾਜਧਾਨੀ ਜੈਪੁਰ ਉਂਝ ਤਾਂ ਖਾਸ ਹੈ ਪਰ ਇੱਥੇ ਇਕ ਹੋਰ ਖਾਸ ਗੱਲ ਲਈ ਦੁਨੀਆ ਭਰ 'ਚ ਮਸ਼ਹੂਰ ਹੈ, ਜਿਸ ਨੂੰ ਜਾਣ ਕੇ ਸ਼ਾਇਦ ਤੁਸੀਂ ਹੈਰਾਨ ਰਹਿ ਜਾਵੋਗੇ। ਦੱਸਿਆ ਜਾਂਦਾ ਹੈ ਕਿ ਇਹ ਸ਼ਹਿਰ ਵਿਦੇਸ਼ੀ ਔਰਤਾਂ ਦੀ ਖਾਲੀ ਗੋਦ ਭਰਨ ਦੇ ਮਾਮਲੇ 'ਚ ਸਭ ਤੋਂ ਅੱਗੇ ਹਨ। ਜਿਨ੍ਹਾਂ ਵਿਦੇਸ਼ੀ ਔਰਤਾਂ ਦੀ ਗੋਦ ਸਾਲਾਂ ਤੋਂ ਖਾਲੀ ਹੈ, ਉਹ ਇੱਥੇ ਆ ਕੇ ਮਾਂ ਬਣ ਜਾਂਦੀਆਂ ਹਨ।
ਖਬਰਾਂ ਅਨੁਸਾਰ ਇੱਥੇ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਔਰਤਾਂ ਆਪਣੀ ਖਾਲੀ ਗੋਦ ਲੈ ਕੇ ਆਉਂਦੀਆਂ ਹਨ ਅਤੇ ਮਾਂ ਬਣਨ ਦਾ ਖੁਸ਼ਕਿਸਮਤੀ ਪ੍ਰਾਪਤ ਕਰਦੀਆਂ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਔਰਤਾਂ ਵਿਦੇਸ਼ੀ ਹੁੰਦੀਆਂ ਹਨ। ਦੱਸਿਆ ਜਾਂਦਾ ਹੈ ਕਿ ਇੱਥੇ ਆਈ.ਵੀ.ਐੱਫ. ਤਕਨੀਕ ਤੇਜ਼ੀ ਨਾਲ ਵਧ ਰਹੀ ਹੈ। ਇਕ ਫਰਟੀਲਿਟੀ ਸੈਂਟਰ ਦੀ ਰਿਪੋਰਟ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਜੈਪੁਰ 'ਚ ਹਰ ਸਾਲ ਲਗਭਗ 1200 ਔਰਤਾਂ ਦੀ ਵਿਟਰੋ ਫਰਟੀਲਾਈਜੇਸ਼ਨ ਯਾਨੀ ਆਈ.ਵੀ.ਐੱਫ. ਦੀ ਮਦਦ ਨਾਲ ਗੋਦ ਭਰੀ ਜਾਂਦੀ ਹੈ। ਇਸ ਤਕਨੀਕ ਨੂੰ ਲੈ ਕੇ ਡਾਕਟਰਾਂ ਦਾ ਕਹਿਣਾ ਹੈ ਕਿ ਵਿਦੇਸ਼ਾਂ ਦੇ ਮੁਕਾਬਲੇ ਇੱਥੇ ਇਲਾਜ ਕਾਫੀ ਸਸਤਾ ਹੁੰਦਾ ਹੈ, ਇਹੀ ਕਾਰਨ ਹੈ ਕਿ ਲੋਕ ਇੱਥੇ ਜ਼ਿਆਦਾ ਗਿਣਤੀ 'ਚ ਆਉਂਦੇ ਹਨ। ਜਾਣਕਾਰੀ ਅਨੁਸਾਰ ਇਸ ਲਈ ਵਿਦੇਸ਼ਾਂ 'ਚ ਕਰੀਬ 4-5 ਲੱਖ ਰੁਪਏ ਖਰਚ ਕਰਨੇ ਪੈਂਦੇ ਹਨ, ਜਦੋਂ ਕਿ ਜੈਪੁਰ 'ਚ ਇਹ ਕੰਮ ਸਿਰਫ ਲੱਖ ਰੁਪਏ 'ਚ ਹੀ ਸਿਮਟ ਜਾਂਦਾ ਹੈ।


Related News