ਇਹ ATM ਕਾਰਡ ਔਖੇ ਵੇਲੇ ਦੇਵੇਗਾ ਤੁਹਾਡਾ ਸਾਥ! ਮਿਲਣਗੇ 10 ਲੱਖ ਰੁਪਏ

Tuesday, Aug 04, 2020 - 07:01 PM (IST)

ਇਹ ATM ਕਾਰਡ ਔਖੇ ਵੇਲੇ ਦੇਵੇਗਾ ਤੁਹਾਡਾ ਸਾਥ! ਮਿਲਣਗੇ 10 ਲੱਖ ਰੁਪਏ

ਨਵੀਂ ਦਿੱਲੀ — ਰੂਪੇ(RuPay) ਏਟੀਐਮ ਕਾਰਡ ਦੇ ਗਾਹਕਾਂ ਲਈ ਖ਼ੁਸ਼ਖ਼ਬਰੀ ਹੈ। ਰੂਪੇ ਏਟੀਐਮ ਕਾਰਡ ਹੁਣ ਤੁਹਾਡੀ ਔਖੇ ਵੇਲੇ ਸਹਾਇਤਾ ਕਰ ਸਕਦਾ ਹੈ। ਦਰਅਸਲ ਇਸ ਰੁਪੇ ਏਟੀਐਮ ਕਾਰਡ 'ਤੇ ਤੁਹਾਨੂੰ 10 ਲੱਖ ਰੁਪਏ ਦਾ ਬੀਮਾ ਮੁਫਤ 'ਚ ਮਿਲੇਗਾ। ਅੱਜ ਅਸੀਂ ਤੁਹਾਨੂੰ ਇਸ ਕਾਰਡ ਤੋਂ ਮਿਲਣ ਵਾਲੇ ਹੋਰ ਲਾਭਾਂ ਬਾਰੇ ਜਾਣਕਾਰੀ ਦੇਵਾਂਗੇ।

ਇਹ ਵੀ ਪੜ੍ਹੋ : ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ 'ਚ ਕਰੋ ਦਾਨ, ਮਿਲੇਗਾ ਇਹ ਲਾਭ

ਦੋ ਕਿਸਮਾਂ ਦਾ ਹੁੰਦਾ ਹੈ ਰੁਪੇ ਕਾਰਡ

 ਕਲਾਸਿਕ ਅਤੇ ਪ੍ਰੀਮੀਅਮ। ਕਲਾਸਿਕ ਕਾਰਡ 'ਤੇ 1 ਲੱਖ ਰੁਪਏ ਦਾ ਕਵਰ ਹੁੰਦਾ ਹੈ ਅਤੇ ਪ੍ਰੀਮੀਅਮ ਕਾਰਡ 'ਤੇ 10 ਲੱਖ ਰੁਪਏ ਤੱਕ ਦਾ ਕਵਰ ਮਿਲਦਾ ਹੈ।

  • ਇਸ ਕਾਰਡ ਜ਼ਰੀਏ ਲੈਣ-ਦੇਣ ਕਰਨ ਦੀ ਸਾਰੀ ਪ੍ਰਕਿਰਿਆ ਦੇਸ਼ ਵਿਚ ਹੀ ਕੀਤੀ ਜਾਂਦੀ ਹੈ। ਇਸ ਕਾਰਨ ਇਸ ਕਾਰਡ ਨਾਲ ਲੈਣ-ਦੇਣ ਕਰਨਾ ਕਿਸੇ ਵੀ ਹੋਰ ਕਾਰਡ ਨਾਲੋਂ ਜ਼ਿਆਦਾ ਕਿਫਾਇਤੀ ਹੁੰਦਾ ਹੈ।
  • ਇਹ ਇੱਕ ਭਾਰਤੀ ਯੋਜਨਾ ਹੈ। ਇਸ ਲਈ ਰੁਪੇ(RuPay) ਦੇ ਆਫਰਸ ਨੂੰ ਭਾਰਤੀ ਖਪਤਕਾਰਾਂ ਨੂੰ ਧਿਆਨ ਵਿਚ ਰੱਖਦਿਆਂ ਤਿਆਰ ਕੀਤਾ ਜਾਂਦਾ ਹੈ।
  • ਰੂਪੇ ਕਾਰਡ ਦੂਜੇ ਕਾਰਡਾਂ ਨਾਲੋਂ ਬਹੁਤ ਸਸਤਾ ਹੁੰਦਾ ਹੈ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਯਾਨੀ ਐਨਪੀਸੀਆਈ ਨੇ ਇਹ ਪਹਿਲ ਕੀਤੀ ਹੈ। ਐਨਪੀਸੀਆਈ ਇਸ ਕਾਰਡ ਰਾਹੀਂ ਦਾਅਵਾ ਕੀਤੀ ਰਕਮ ਦਾ ਭੁਗਤਾਨ ਕਰਦਾ ਹੈ। ਜੇ ਤੁਸੀਂ ਇਸ ਕਾਰਡ ਦੀ ਵਿਦੇਸ਼ ਵਿਚ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਏਟੀਐਮ ਵਿਚ ਵਰਤੋਂ 'ਤੇ 5% ਅਤੇ ਪੀਓਐਸ ਮਸ਼ੀਨ ਦੀ ਵਰਤੋਂ ਕਰਨ ਤੇ 10% ਕੈਸ਼ਬੈਕ ਮਿਲਦਾ ਹੈ।
  • ਰੂਪੇ ਦੇ ਗੈਰ-ਪ੍ਰੀਮੀਅਮ ਕਾਰਡ ਰੱਖਣ ਵਾਲੇ ਗ੍ਰਾਹਕ ਦੀ ਦੁਰਘਟਨਾ 'ਚ ਮੌਤ ਜਾਂ ਸਥਾਈ ਅਪਾਹਜਤਾ ਦੀ ਸਥਿਤੀ ਵਿਚ 1 ਲੱਖ ਰੁਪਏ ਦਾ ਬੀਮਾ ਕਵਰ ਪ੍ਰਾਪਤ ਕਰਦੇ ਹਨ। ਇਸ ਦੇ ਨਾਲ ਹੀ ਪ੍ਰੀਮੀਅਮ ਕਾਰਡ ਧਾਰਕ ਲਈ ਇਹ ਰਕਮ ਦੋ ਲੱਖ ਰੁਪਏ ਹੈ।

ਇਸ ਤਰ੍ਹਾਂ ਹਾਸਲ ਕੀਤਾ ਜਾ ਸਕਦਾ ਹੈ ਇਹ ਕਾਰਡ

ਐਸਬੀਆਈ ਅਤੇ ਪੀਐਨਬੀ ਸਮੇਤ ਸਾਰੇ ਵੱਡੇ ਸਰਕਾਰੀ ਬੈਂਕ ਇਸ ਕਾਰਡ ਨੂੰ ਜਾਰੀ ਕਰਦੇ ਹਨ। ਐਚਡੀਐਫਸੀ, ਆਈ ਸੀ ਆਈ ਸੀ ਆਈ ਬੈਂਕ, ਐਕਸਿਸ ਬੈਂਕ ਸਮੇਤ ਬਹੁਤੇ ਪ੍ਰਾਈਵੇਟ ਬੈਂਕ ਵੀ ਇਹ ਕਾਰਡ ਜਾਰੀ ਕਰ ਰਹੇ ਹਨ। ਤੁਸੀਂ ਇਸ ਬਾਰੇ ਆਪਣੇ ਬੈਂਕ ਨਾਲ ਪੁੱਛਗਿੱਛ ਕਰ ਸਕਦੇ ਹੋ। ਅਚਾਨਕ ਮੌਤ ਜਾਂ ਸਥਾਈ ਅਪਾਹਜਤਾ ਦੇ ਮਾਮਲੇ ਵਿਚ ਇੱਕ ਬੀਮਾ ਕਵਰ ਮਿਲਦਾ ਹੈ।

ਵਧੇਰੇ ਜਾਣਕਾਰੀ ਲਈ ਲਿੰਕ 'ਤੇ ਕਲਿੱਕ ਕਰੋ:  https://www.rupay.co.in/sites/all/themes/rupay/document/Insurance-Cover-RuPay-Debit-Cards.pdf

ਇਹ ਵੀ ਪੜ੍ਹੋ : ਇਨ੍ਹਾਂ ਲੋਕਾਂ ਨੂੰ ਹਰ ਮਹੀਨੇ ਮਿਲੇਗੀ 3000 ਰੁਪਏ ਪੈਨਸ਼ਨ, ਇਸ ਤਰ੍ਹਾਂ ਕਰਵਾਓ ਰਜਿਸਟ੍ਰੇਸ਼ਨ

ਇਹ ਵੀ ਪੜ੍ਹੋ : ਜਿੰਮ ਅਤੇ ਯੋਗਾ ਕੇਂਦਰ ਖੋਲ੍ਹਣ ਲਈ ਦਿਸ਼ਾ-ਨਿਰਦੇਸ਼ ਜਾਰੀ, ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਖਿਆਲ


author

Harinder Kaur

Content Editor

Related News