ਇਸ ਅਦਾਕਾਰਾ ''ਤੇ ਸੜਕ ਵਿਚਕਾਰ ਹਮਲਾ, 40 ਸਾਲਾ ਵਿਅਕਤੀ ਨੇ ਮਾਰਿਆ ਥੱਪੜ
Thursday, Mar 06, 2025 - 12:15 AM (IST)

ਨੈਸ਼ਨਲ ਡੈਸਕ - ਮਿਸ ਯੂਨੀਵਰਸ ਇੰਡੀਆ 2018 ਅਤੇ ਅਭਿਨੇਤਰੀ ਨੇਹਲ ਚੁਡਾਸਮਾ ਨੇ ਫਰਵਰੀ ਵਿੱਚ ਆਪਣੇ ਨਾਲ ਵਾਪਰੇ ਇੱਕ ਭਿਆਨਕ ਹਾਦਸੇ ਬਾਰੇ ਜਾਣਕਾਰੀ ਦਿੱਤੀ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਦੱਸਿਆ ਕਿ ਮੁੰਬਈ 'ਚ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਸੀ। ਹਾਲਾਂਕਿ ਉਸ ਨੇ ਹਮਲਾ ਕਰਨ ਵਾਲੇ ਵਿਅਕਤੀ ਦੀ ਪਛਾਣ ਨਹੀਂ ਦੱਸੀ ਹੈ ਪਰ ਆਪਣੇ ਨਾਲ ਵਾਪਰੀ ਦਰਦਨਾਕ ਘਟਨਾ ਬਾਰੇ ਦੱਸਿਆ ਹੈ। ਅਦਾਕਾਰਾ ਨੇ ਦੱਸਿਆ ਕਿ ਇਸ ਵਿਅਕਤੀ ਨੇ ਨਾ ਸਿਰਫ਼ ਉਸ ਨਾਲ ਦੁਰਵਿਵਹਾਰ ਕੀਤਾ, ਸਗੋਂ ਉਸ ਨੂੰ ਥੱਪੜ ਵੀ ਮਾਰਿਆ ਅਤੇ ਉਸ ਨੂੰ ਕਾਰ ਨਾਲ ਕੁਚਲਣ ਦੀ ਧਮਕੀ ਵੀ ਦਿੱਤੀ।
ਨੇਹਲ 'ਤੇ 16 ਜਨਵਰੀ ਨੂੰ ਹੋਇਆ ਸੀ ਹਮਲਾ
ਨੇਹਲ ਨੇ ਆਪਣੀ ਪੋਸਟ 'ਚ ਲਿਖਿਆ, '16 ਫਰਵਰੀ ਨੂੰ ਮੇਰੇ ਨਾਲ ਕੁੱਟਮਾਰ ਕੀਤੀ ਗਈ। ਮੇਰੀ ਖੱਬੀ ਗੁੱਟ ਅਤੇ ਬਾਂਹ ਬੁਰੀ ਤਰ੍ਹਾਂ ਮੁੜ ਗਈ ਸੀ। ਮੈਨੂੰ ਇੰਨਾ ਜ਼ੋਰਦਾਰ ਥੱਪੜ ਮਾਰਿਆ ਗਿਆ ਕਿ ਮੇਰੇ ਕੰਨ ਗੂੰਜਦੇ ਰਹੇ ਅਤੇ ਮੇਰੀਆਂ ਗੱਲ੍ਹਾਂ ਲਾਲ ਹੋ ਗਈਆਂ। ਮੈਨੂੰ ਫੜ ਕੇ ਸੁੱਟ ਦਿੱਤਾ ਗਿਆ, ਜਿਸ ਕਾਰਨ ਮੇਰੇ ਸਰੀਰ 'ਤੇ ਸੱਟਾਂ ਲੱਗੀਆਂ। ਉਸ ਵਿਅਕਤੀ ਨੇ ਮੇਰੀ ਕਾਰ ਦੇ ਦਰਵਾਜ਼ੇ ਵੀ ਤੋੜ ਦਿੱਤੇ ਅਤੇ ਮੇਰੇ ਨਾਲ ਬਦਸਲੂਕੀ ਕੀਤੀ। ਇੱਕ ਜਨਤਕ ਸਥਾਨ 'ਤੇ ਇੱਕ 40 ਸਾਲਾਂ ਵਿਅਕਤੀ ਵੱਲੋਂ ਲੱਤਾਂ ਮਾਰੀਆਂ ਗਈਆਂ ਅਤੇ ਦੁਰਵਿਵਹਾਰ ਕੀਤਾ ਗਿਆ। ਕੋਈ ਅਜਿਹਾ ਵਿਅਕਤੀ ਜਿਸ ਨੂੰ ਮੈਂ 2 ਸਾਲਾਂ ਤੋਂ ਜਾਣਦੀ ਸੀ।'
ਸਟਾਕ ਕਰ ਰਿਹਾ ਸੀ ਵਿਅਕਤੀ
'ਪਿਛਲੇ ਕੁਝ ਮਹੀਨਿਆਂ ਤੋਂ ਜਨਤਕ ਥਾਵਾਂ 'ਤੇ ਮੇਰਾ ਪਿੱਛਾ ਕੀਤਾ ਜਾ ਰਿਹਾ ਸੀ ਅਤੇ ਅਣਗਿਣਤ ਤਰੀਕਿਆਂ ਨਾਲ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਮੈਂ ਆਪਣੇ ਆਪ ਨੂੰ ਬਚਾਉਣ ਲਈ ਉਸ ਸਮੇਂ ਜੋ ਵੀ ਥੋੜ੍ਹੀ ਤਾਕਤ ਸੀ, ਇਕੱਠੀ ਕੀਤੀ। ਉੱਥੇ ਦੋ ਔਰਤਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਤਿੰਨੋਂ ਉਸ ਦੇ ਭਿਆਨਕ ਵਿਵਹਾਰ ਕਾਰਨ ਅਸਫਲ ਰਹੇ।
ਕੈਪਸ਼ਨ ਵਿੱਚ ਦਿੱਤੀ ਗਈ ਜਾਣਕਾਰੀ
ਨੇਹਲ ਨੇ ਇਕ ਪੋਸਟ ਸ਼ੇਅਰ ਕੀਤੀ, ਜਿਸ 'ਚ ਉਸ ਨੇ ਲਿਖਿਆ- 'ਮੈਂ ਬਹੁਤ ਸਦਮੇ 'ਚ ਹਾਂ ਕਿਉਂਕਿ ਹਮਲੇ ਦੀਆਂ ਯਾਦਾਂ ਮੈਨੂੰ ਪਰੇਸ਼ਾਨ ਕਰਦੀਆਂ ਰਹਿੰਦੀਆਂ ਹਨ। ਪਰ ਮੈਨੂੰ ਤਾਕਤ ਮਿਲੀ ਅਤੇ ਕੁਝ ਦਿਨਾਂ ਦੇ ਅੰਦਰ ਆਪਣੇ ਆਪ ਨੂੰ ਬਾਹਰ ਕੱਢ ਲਿਆ ਕਿਉਂਕਿ ਮੈਨੂੰ ਲੜਨਾ ਪਿਆ ਅਤੇ ਆਪਣੇ ਲਈ ਸਟੈਂਡ ਲੈਣਾ ਪਿਆ।'