ਉੱਤਰਾਖੰਡ ਪੁਲਸ ਨੇ 4 ਸਾਲ ਤੋਂ ਫਰਾਰ 30 ਹਜ਼ਾਰ ਦੇ ਇਨਾਮੀ ਅਪਰਾਧੀ ਪੰਜਾਬ ਤੋਂ ਕੀਤਾ ਗ੍ਰਿਫ਼ਤਾਰ
Saturday, Sep 17, 2022 - 05:21 PM (IST)
ਰੁਦਰਪੁਰ/ਨੈਨੀਤਾਲ (ਵਾਰਤਾ)- ਉੱਤਰਾਖੰਡ ਦੀ ਊਧਮਸਿੰਘ ਨਗਰ ਪੁਲਸ ਨੇ 30 ਹਜ਼ਾਰ ਰੁਪਏ ਦੇ ਇਨਾਮੀ ਫਰਾਰ ਅਪਰਾਧੀ ਨੂੰ ਪੰਜਾਬ ਤੋਂ ਗ੍ਰਿਫ਼ਤਾਰ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ। ਦੋਸ਼ੀ 4 ਸਾਲਾਂ ਤੋਂ ਫਰਾਰ ਸੀ। ਊਧਮ ਸਿੰਘ ਨਗਰ ਦੇ ਸੀਨੀਅਰ ਪੁਲਸ ਸੁਪਰਡੈਂਟ (ਐੱਸ.ਐੱਸ.ਪੀ.) ਟੀ.ਸੀ. ਮੰਜੂਨਾਥ ਨੇ ਸ਼ਨੀਵਾਰ ਨੂੰ ਇਸ ਮਾਮਲੇ ਦਾ ਖ਼ੁਲਾਸਾ ਕਰਦੇ ਹੋਏ ਦੱਸਿਆ ਕਿ ਸਾਲ 2018 'ਚ ਊਧਮ ਸਿੰਘ ਨਗਰ ਦੇ ਪੰਤਨਗਰ ਸਿਡਕੁਲ ਤੋਂ 30 ਲੱਖ ਰੁਪਏ ਦੀ ਜਿੰਕ ਪਲੇਟ ਇਕ ਟਰੱਕ ਦੇ ਮਾਧਿਅਮ ਨਾਲ ਜਲੰਧਰ, ਪੰਜਾਬ ਲਈ ਰਵਾਨਾ ਕੀਤੀ ਗਈ।
ਇਹ ਵੀ ਪੜ੍ਹੋ : ਦਿੱਲੀ ਦੇ ਵੱਖ-ਵੱਖ ਮੈਟਰੋ ਸਟੇਸ਼ਨਾਂ 'ਤੇ ਬਣਾਏ ਜਾਣਗੇ ਪੋਲੀਓ ਟੀਕਾਕਰਨ ਬੂਥ
ਵਿਜੇ ਕੁਮਾਰ ਅਤੇ ਉਸ ਦੇ ਸਾਥੀਆਂ ਵਲੋਂ ਜਿੰਕ ਪਲੇਟ ਸਮੇਤ ਟਰੱਕ ਨੂੰ ਰਸਤੇ ਤੋਂ ਗਾਇਬ ਕਰ ਦਿੱਤਾ ਗਿਆ। ਵਿਜੇ ਕੁਮਾਰ ਨੂੰ ਪੁਲਸ ਨੇ ਪੰਜਾਬ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਵਿਜੇ ਕੁਮਾਰ ਦੇ ਸਾਥੀ ਕੁਲਦੀਪ ਦੇ ਘਰੋਂ ਪੁਲਸ ਨੇ ਜਿੰਕ ਪਲੇਟ ਬਰਾਮਦ ਕੀਤੀ ਸੀ। ਪੰਤਨਗਰ ਥਾਣੇ 'ਚ ਉਸ ਖ਼ਿਲਾਫ਼ ਮੁਕੱਦਮਾ ਦਰਜ ਹੈ ਅਤੇ ਪੁਲਸ ਨੇ ਦੋਸ਼ੀ ਦੀ ਗ੍ਰਿਫ਼ਤਾਰੀ ਲਈ 30 ਹਜ਼ਾਰ ਰੁਪਏ ਦਾ ਇਨਾਮ ਐਲਾਨ ਕਰ ਦਿੱਤਾ ਸੀ। ਦੋਸ਼ੀ ਦੀ ਗ੍ਰਿਫ਼ਤਾਰੀ ਲਈ ਕੁਝ ਦਿਨ ਪਹਿਲੇ ਐੱਸ.ਓ.ਜੀ. ਇੰਚਾਰਜ ਭਾਰਤ ਸਿੰਘ ਦੀ ਅਗਵਾਈ 'ਚ ਇਕ ਟੀਮ ਦਾ ਗਠਨ ਕੀਤਾ ਗਿਆ। ਟੀਮ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਕਈ ਦਿਨਾਂ ਤੋਂ ਪੰਜਾਬ 'ਚ ਚੱਕਰ ਕੱਟਦੀ ਰਹੀ। ਆਖ਼ਰਕਾਰ ਦੋਸ਼ੀ ਨੂੰ ਤਰਨਤਾਰਨ ਦੇ ਥਾਣਾ ਸਦਰ ਪੱਟੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਉੱਤਰਾਖੰਡ ਲਿਆਉਣ ਤੋਂ ਬਾਅਦ ਪੁਲਸ ਉਸ ਖ਼ਿਲਾਫ਼ ਅਗਲੀ ਕਾਰਵਾਈ 'ਚ ਜੁਟ ਗਈ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ