ਦੇਸ਼ ’ਚ ਸਤੰਬਰ-ਅਕਤੂਬਰ ’ਚ ਆ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ, ਬੱਚਿਆਂ ਨੂੰ ਹੋਵੇਗਾ ਜ਼ਿਆਦਾ ਖ਼ਤਰਾ
Tuesday, Aug 24, 2021 - 09:54 AM (IST)
ਨਵੀਂ ਦਿੱਲੀ (ਭਾਸ਼ਾ)– ਗ੍ਰਹਿ ਮੰਤਰਾਲਾ ਦੀ ਨੈਸ਼ਨਲ ਇੰਸਟੀਚਿਊਟ ਆਫ਼ ਡਿਜਾਸਟਰ ਮੈਨੇਜਮੈਂਟ ਕਮੇਟੀ ਨੇ ਦੇਸ਼ ’ਚ ਸਤੰਬਰ-ਅਕਤੂਬਰ ਦਰਮਿਆਨ ਕਦੇ ਵੀ ਕੋਰੋਨਾ ਤੀਜੀ ਲਹਿਰ ਆਉਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਕਮੇਟੀ ਨੇ ਆਪਣੀ ਰਿਪੋਰਟ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜੀ ਹੈ। ਇਸ ਦੇ ਮੁਤਾਬਕ ਅਕਤੂਬਰ ਵਿਚ ਕੋਰੋਨਾ ਦੀ ਤੀਜੀ ਲਹਿਰ ਆਪਣੇ ਸਭ ਤੋਂ ਉੱਚ ਪੱਧਰ ’ਤੇ ਹੋਵੇਗੀ। ਨਾਲ ਹੀ ਕਮੇਟੀ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਬੱਚਿਆਂ ਅਤੇ ਨੌਜਵਾਨਾਂ ਲਈ ਮੈਡੀਕਲ ਸਹੂਲਤਾਂ ਦਾ ਇੰਤਜ਼ਾਮ ਕਰਨ ਦੀ ਸਲਾਹ ਵੀ ਦਿੱਤੀ ਹੈ। ਮਾਹਰਾਂ ਦੀ ਕਮੇਟੀ ਦਾ ਮੰਨਣਾ ਹੈ ਕਿ ਤੀਜੀ ਲਹਿਰ ਬੱਚਿਆਂ ਅਤੇ ਨੌਜਵਾਨਾਂ ਲਈ ਵੱਡਾ ਖ਼ਤਰਾ ਬਣ ਸਕਦੀ ਹੈ। ਰਿਪੋਰਟ ਮੁਤਾਬਕ ਦੇਸ਼ ਵਿਚ ਬੱਚਿਆਂ ਲਈ ਮੈਡੀਕਲ ਸਹੂਲਤਾਂ, ਵੈਂਟੀਲੇਟਰ, ਡਾਕਟਰਾਂ, ਮੈਡੀਕਲ ਸਟਾਫ, ਐਂਬੂਲੈਂਸ, ਆਕਸੀਜਨ ਦੀ ਲੋੜੀਂਦੀ ਵਿਵਸਥਾ ਕਰਨੀ ਹੋਵੇਗੀ ਕਿਉਂਕਿ ਵੱਡੀ ਗਿਣਤੀ ਵਿਚ ਬੱਚੇ ਅਤੇ ਯੁਵਾ ਕੋਰੋਨਾ ਤੋਂ ਪ੍ਰਭਾਵਿਤ ਹੋਣਗੇ।
ਇਹ ਵੀ ਪੜ੍ਹੋ : ਗੋਡਸੇ ਮਹਾਤਮਾ ਗਾਂਧੀ ਦੀ ਥਾਂ ਜਿੱਨਾਹ ਨੂੰ ਮਾਰਦੇ ਤਾਂ ਸ਼ਾਇਦ ਵੰਡ ਰੁਕ ਜਾਂਦੀ : ਸੰਜੇ ਰਾਊਤ
ਪਹਿਲ ਦੇ ਆਧਾਰ ’ਤੇ ਕਰਨਾ ਹੋਵੇਗਾ ਟੀਕਾਕਰਣ
ਗ੍ਰਹਿ ਮੰਤਰਾਲਾ ਨੇ ਇਹ ਰਿਪੋਰਟ ਉਸ ਸਮੇਂ ਜਾਰੀ ਕੀਤੀ ਹੈ ਜਦੋਂ ਬੱਚਿਆਂ ਲਈ ਟੀਕਾਕਰਣ ਵੀ ਸ਼ੁਰੂ ਹੋਣ ਵਾਲਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੱਚਿਆਂ ਵਿਚਾਲੇ ਪਹਿਲ ਦੇ ਆਧਾਰ ’ਤੇ ਟੀਕਾਕਰਣ ਕਰਨਾ ਪਵੇਗਾ। ਇਸ ਦੇ ਨਾਲ ਹੀ ਕਮੇਟੀ ਨੇ ਕੋਵਿਡ ਵਾਰਡ ਨੂੰ ਫਿਰ ਤੋਂ ਇਸ ਆਧਾਰ ’ਤੇ ਤਿਆਰ ਕਰਨ ਦੀ ਸਲਾਹ ਦਿੱਤੀ ਹੈ, ਜਿਸ ਨਾਲ ਬੱਚਿਆਂ ਦੇ ਤੀਮਾਰਦਾਰਾਂ ਨੂੰ ਵੀ ਨਾਲ ਰਹਿਣ ਦੀ ਇਜਾਜ਼ਤ ਮਿਲ ਸਕੇ।
ਇਹ ਵੀ ਪੜ੍ਹੋ : ਗੋਲਗੱਪੇ ਵੇਚਣ ਵਾਲੇ ਦੀ ਘਿਨੌਣੀ ਹਰਕਤ, ਪਾਣੀ ’ਚ ਮਿਲਾਇਆ ਪਿਸ਼ਾਬ, ਵੀਡੀਓ ਵਾਇਰਲ
ਹਰ ਦਿਨ ਸਾਹਮਣੇ ਆ ਸਕਦੇ ਹਨ 5 ਲੱਖ ਮਾਮਲੇ
ਰਿਪੋਰਟ ਮੁਤਾਬਕ ਸਤੰਬਰ ਅੰਤ ਤੱਕ ਤੀਜੀ ਲਹਿਰ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦੇਵੇਗੀ। ਉਥੇ ਹੀ ਅਕਤੂਬਰ ’ਚ ਦੇਸ਼ ਵਿਚ ਹਰ ਦਿਨ 5 ਲੱਖ ਤੋਂ ਵੀ ਜ਼ਿਆਦਾ ਮਾਮਲੇ ਸਾਹਮਣੇ ਆ ਸਕਦੇ ਹਨ। ਇਸ ਕਾਰਨ ਲਗਭਗ 2 ਮਹੀਨਿਆਂ ਤੱਕ ਦੇਸ਼ ਨੂੰ ਫਿਰ ਤੋਂ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ