ਜੰਮੂ ਤੋਂ 'ਬਾਬਾ ਬਰਫਾਨੀ' ਦੇ ਭਗਤਾਂ ਦਾ ਤੀਜਾ ਜੱਥਾ ਹੋਇਆ ਰਵਾਨਾ
Friday, Jun 29, 2018 - 12:58 PM (IST)

ਸ਼੍ਰੀਨਗਰ— ਜੰਮੂ ਕਸ਼ਮੀਰ 'ਚ ਲਗਾਤਾਰ ਬਾਰਿਸ਼ ਹੋਣ ਦੇ ਬਾਵਜੂਦ ਇਥੋ 2876 ਸ਼ਰਧਾਲੂਆਂ ਦਾ ਤੀਜਾ ਜੱਥਾ 'ਬਰਫਾਨੀ ਬਾਬਾ' ਦੇ ਬੰਬ ਬੰਬ ਭੋਲੇ ਦੇ ਜੈਕਾਰਿਆਂ ਸਮੇਤ ਪੂਰੇ ਉਤਸ਼ਾਹ ਨਾਲ ਸ਼ੁੱਕਰਵਾਰ ਨੂੰ ਅਮਰਨਾਥ ਯਾਤਰਾ ਲਈ ਰਵਾਨਾ ਹੋਇਆ। ਜੰਮੂ-ਕਸ਼ਮੀਰ ਰਾਸ਼ਟਰੀ ਰਾਜਮਾਰਗ 'ਤੇ ਕਈ ਸਥਾਨਾਂ 'ਤੇ ਰੋਕ ਅਤੇ ਇਲਾਕੇ 'ਚ ਲਗਾਤਾਰ ਹੋਈ ਤੇਜ਼ ਬਾਰਿਸ਼ ਦੇ ਬਾਵਜੂਦ ਸ਼ਰਧਾਲੂਆਂ ਦਾ ਜੱਥਾਂ ਜੰਮੂ ਤੋਂ ਭਗਵਤੀ ਨਗਰ ਨਿਵਾਸ ਆਧਾਰ ਕੈਂਪਾਂ ਚੋਂ ਸਖ਼ਤ ਸੁਰੱਖਿਆ ਦੇ ਹੇਠ 90 ਵਾਹਨਾਂ ਦੇ ਰਾਹੀਂ ਰਵਾਨਾ ਹੋਇਆ। ਇਸ ਜੱਥੇ 'ਚ ਬੱਚੇ ਅਤੇ ਸਾਧੂ ਸ਼ਾਮਲ ਨਹੀਂ ਹਨ।
ਦੱਸਣਾ ਚਾਹੁੰਦੇ ਹਾਂ ਕਿ 'ਅਮਰਨਾਥ ਯਾਤਰਾ' ਬੁੱਧਵਾਰ 27 ਜੂਨ ਤੋਂ ਸ਼ੁਰੂ ਹੋਈ ਹੈ। ਹੁਣ ਤੱਕ 9305 ਸ਼ਰਧਾਲੂ ਪਵਿੱਤਰ ਅਮਰਨਾਥ ਗੁਫਾ 'ਚ ਵਿਰਾਜ ਸ਼ਿਵਜੀ ਮਹਾਰਾਜ ਦੇ 'ਹਿਮਸ਼ਿਵਲਿੰਗ' ਸਵਰੂਪ ਦੇ ਦਰਸ਼ਨ ਕਰਨ ਲਈ ਇਥੋ ਪਹੁੰਚ ਚੁੱਕੇ ਹਨ।